Kids abused at orphanage: ‘ਅਨਾਥ ਆਸ਼ਰਮ’ ’ਚ ਸਜ਼ਾ ਦੇ ਨਾਂ ’ਤੇ ਬੱਚਿਆਂ ਨਾਲ ਬੇਰਹਿਮੀ ਕਰਨ ਦੇ ਦੋਸ਼ ’ਚ ਐਫ.ਆਈ.ਆਰ. ਦਰਜ
Published : Jan 19, 2024, 6:05 pm IST
Updated : Jan 19, 2024, 6:05 pm IST
SHARE ARTICLE
Kids abused, branded with hot tongs at Indore ‘orphanage’; facility sealed
Kids abused, branded with hot tongs at Indore ‘orphanage’; facility sealed

ਬੱਚਿਆਂ ’ਤੇ ਤਸ਼ੱਦਦ ਦੇ ਦੋਸ਼ਾਂ ਨੂੰ ਗ਼ੈਰ ਸਰਕਾਰੀ ਸੰਸਥਾ ਨੇ ਇਨਕਾਰ ਕੀਤਾ, ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਗਈ

Kids abused at orphanage:  ਇੰਦੌਰ ਪ੍ਰਸ਼ਾਸਨ ਵਲੋਂ ਸੀਲ ਕੀਤੇ ਗਏ ਇਕ ਕਥਿਤ ਅਨਾਥ ਆਸ਼ਰਮ ’ਚ ਸਜ਼ਾ ਦੇ ਨਾਂ ’ਤੇ ਬੱਚਿਆਂ ਨਾਲ ਬੇਰਹਿਮੀ ਨਾਲ ਸਲੂਕ ਕਰਨ ਦੇ ਦੋਸ਼ ’ਚ 5 ਔਰਤਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਦੂਜੇ ਪਾਸੇ ਬੱਚਿਆਂ ਦੇ ਕੰਪਲੈਕਸ ਨੂੰ ਚਲਾਉਣ ਵਾਲੇ ਇਕ ਗੈਰ ਸਰਕਾਰੀ ਸੰਗਠਨ ਨੇ ਇਸ ਨੂੰ ਅਨਾਥ ਆਸ਼ਰਮ ਦੀ ਬਜਾਏ ਹੋਸਟਲ ਦਸਿਆ ਹੈ ਅਤੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਚੁਨੌਤੀ ਦਿੰਦੇ ਹੋਏ ਮੱਧ ਪ੍ਰਦੇਸ਼ ਹਾਈ ਕੋਰਟ ਵਿਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ।

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪ੍ਰਸ਼ਾਸਨ ਨੇ 12 ਜਨਵਰੀ ਨੂੰ ਵਿਜੇਨਗਰ ਇਲਾਕੇ ’ਚ ਵਤਸਲਿਆਪੁਰਮ ਨਾਂ ਦੇ ਕਥਿਤ ਅਨਾਥ ਆਸ਼ਰਮ ਨੂੰ ਗੈਰ-ਕਾਨੂੰਨੀ ਕੰਮ ਕਰਨ ਦੇ ਦੋਸ਼ ’ਚ ਸੀਲ ਕਰ ਦਿਤਾ ਸੀ ਅਤੇ ਕੈਦੀਆਂ ਨੂੰ ਸਰਕਾਰੀ ਬਾਲ ਸੁਰੱਖਿਆ ਘਰ ਅਤੇ ਇਕ ਹੋਰ ਸੰਸਥਾ ’ਚ ਭੇਜ ਦਿਤਾ ਸੀ। ਕੁੜੀਆਂ ਦੀ ਉਮਰ ਚਾਰ ਤੋਂ 14 ਸਾਲ ਦੇ ਵਿਚਕਾਰ ਹੈ। ਅਧਿਕਾਰੀ ਨੇ ਦਸਿਆ ਕਿ ਕਥਿਤ ਅਨਾਥ ਆਸ਼ਰਮ ਦੀਆਂ ਵਿਦਿਆਰਥਣਾਂ ਨੇ ਬਾਲ ਭਲਾਈ ਕਮੇਟੀ (ਸੀ.ਡਬਲਿਊ.ਸੀ.) ਨੂੰ ਦਸਿਆ ਕਿ ਇਮਾਰਤ ਵਿਚ ਸਜ਼ਾ ਦੇ ਨਾਂ ’ਤੇ ਬੱਚਿਆਂ ਨਾਲ ਬੇਰਹਿਮੀ ਵਰਤੀ ਗਈ।

17 ਜਨਵਰੀ ਦੀ ਰਾਤ ਨੂੰ ਦਰਜ ਕੀਤੀ ਗਈ ਅਪਣੀ ਐਫ.ਆਈ.ਆਰ. ’ਚ ਉਸ ਨੇ ਕਿਹਾ ਕਿ ਇਕ ਚਾਰ ਸਾਲ ਦੀ ਬੱਚੀ ਨੂੰ ਕਪੜੇ ਗੰਦੇ ਕਰਨ ਲਈ ਕੁਟਿਆ ਗਿਆ ਅਤੇ ਕਈ ਘੰਟਿਆਂ ਤਕ ਪਖਾਨੇ ’ਚ ਬੰਦ ਰੱਖਿਆ ਗਿਆ। ਇਹੀ ਨਹੀਂ ਉਸ ਨੂੰ ਦੋ ਦਿਨਾਂ ਤਕ ਖਾਣਾ ਵੀ ਨਹੀਂ ਦਿਤਾ ਗਿਆ। ਐਫ.ਆਈ.ਆਰ. ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕਥਿਤ ਅਨਾਥ ਆਸ਼ਰਮ ’ਚ ਬੱਚਿਆਂ ਨੂੰ ਉਲਟਾ ਲਟਕਾਇਆ ਜਾਂਦਾ ਸੀ ਅਤੇ ਹੇਠਾਂ ਗਰਮ ਤਵੇ ’ਤੇ ਲਾਲ ਮਿਰਚ ਰੱਖ ਕੇ ਧੂਣੀ ਜਗਾ ਦਿਤੀ ਜਾਂਦੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰੀ ਨੇ ਦਸਿਆ ਕਿ ਐਫ.ਆਈ.ਆਰ. ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇਕ ਨਾਬਾਲਗ ਲੜਕੀ ਹੱਥੋਂ ਦੋ ਬੱਚਿਆਂ ਨੂੰ ਜ਼ਬਰਦਸਤੀ ਗਰਮ ਸੀਖਾਂ ਨਾਲ ਦਗਵਾਏ ਜਾਣ ਅਤੇ ਇਕ ਕੁੜੀ ਨੂੰ ਦੂਜੇ ਬੱਚਿਆਂ ਦੇ ਸਾਹਮਣੇ ਨੰਗਾ ਕਰਨ ਤੋਂ ਬਾਅਦ ਭੱਠੀ ਕੋਲ ਲਿਜਾ ਕੇ ਸਾੜੇ ਜਾਣ ਦੀ ਧਮਕੀ ਦਿਤੀ ਗਈ।
ਦੂਜੇ ਪਾਸੇ ਵਤਸਲਿਆਪੁਰਮ ਕੰਪਲੈਕਸ ਚਲਾਉਣ ਵਾਲੀ ਵਤਸਲਿਆਪੁਰਮ ਜੈਨ ਵੈਲਫੇਅਰ ਸੁਸਾਇਟੀ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ’ਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਤਸਲਿਆਪੁਰਮ ਕੋਈ ਅਨਾਥ ਆਸ਼ਰਮ ਨਹੀਂ ਬਲਕਿ ਇਕ ਹੋਸਟਲ ਹੈ, ਜਿੱਥੇ ਆਰਥਕ ਤੌਰ ’ਤੇ ਕਮਜ਼ੋਰ ਪਰਵਾਰਾਂ ਦੇ ਬੱਚਿਆਂ ਦੀ ਦੇਖਭਾਲ 5 ਰੁਪਏ ਸਾਲਾਨਾ ਫੀਸ ’ਤੇ ਕੀਤੀ ਜਾਂਦੀ ਹੈ। ਖੰਡੇਲਵਾਲ ਨੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੇ ਵਤਸਲਿਆਪੁਰਮ ਖੇਤਰ ਨੂੰ ਅਣਅਧਿਕਾਰਤ ਤੌਰ ’ਤੇ ਸੀਲ ਕਰ ਦਿਤਾ ਸੀ ਅਤੇ ਕੈਦੀਆਂ ਨੂੰ ਹੋਰ ਸੰਸਥਾਵਾਂ ’ਚ ਤਬਦੀਲ ਕਰਦੇ ਸਮੇਂ ਕਾਨੂੰਨ ਦੀ ਉਚਿਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੈਬੀਅਸ ਕਾਰਪਸ ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਇਸ ਕੰਪਲੈਕਸ ਦੇ ਬੱਚਿਆਂ ਨੂੰ ਹੋਸਟਲ ਪ੍ਰਸ਼ਾਸਨ ਜਾਂ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾਵੇ।

ਖੰਡੇਲਵਾਲ ਨੇ ਸੰਸਥਾ ਦੇ ਲੋਕਾਂ ਵਿਰੁਧ ਦਰਜ ਐਫ.ਆਈ.ਆਰ. ਦੇ ਦੋਸ਼ਾਂ ਨੂੰ ਵੀ ਰੱਦ ਕਰ ਦਿਤਾ। ਵਿਜੇ ਨਗਰ ਥਾਣੇ ਦੀ ਸਬ-ਇੰਸਪੈਕਟਰ ਕੀਰਤੀ ਤੋਮਰ ਨੇ ਕਿਹਾ ਕਿ ਅਨਾਥ ਆਸ਼ਰਮ ਨਾਲ ਜੁੜੀਆਂ ਪੰਜ ਔਰਤਾਂ ਦੇ ਨਾਮ ਭਾਰਤੀ ਦੰਡਾਵਲੀ ਅਤੇ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਐਫ.ਆਈ.ਆਰ. ’ਚ ਸ਼ਾਮਲ ਹਨ। ਇਨ੍ਹਾਂ ਦੋਸ਼ਾਂ ਦੀ ਜਾਂਚ ਅਜੇ ਸ਼ੁਰੂਆਤੀ ਪੜਾਅ ’ਤੇ ਹੈ। ਸਬ-ਇੰਸਪੈਕਟਰ ਨੇ ਦਸਿਆ ਕਿ ਇਸ ਮਾਮਲੇ ’ਚ ਅਜੇ ਤਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।  ਇੰਦੌਰ ਸਥਿਤ ਬਾਲ ਭਲਾਈ ਕਮੇਟੀ (ਸੀ.ਡਬਲਿਊ.ਸੀ.) ਦੀ ਚੇਅਰਪਰਸਨ ਪੱਲਵੀ ਪੋਰਵਾਲ ਨੇ ਕਿਹਾ ਕਿ ਅਨਾਥ ਆਸ਼ਰਮ ਤੋਂ ਬਚਾਏ ਗਏ ਬੱਚੇ ਰਾਜਸਥਾਨ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ। ਅਸੀਂ ਇਨ੍ਹਾਂ ਸੂਬਿਆਂ ਦੀਆਂ ਸਬੰਧਤ ਬਾਲ ਭਲਾਈ ਕਮੇਟੀਆਂ ਨੂੰ ਚਿੱਠੀ ਲਿਖ ਕੇ ਇਨ੍ਹਾਂ ਬੱਚਿਆਂ ਦੇ ਸਮਾਜਕ-ਆਰਥਕ ਪਿਛੋਕੜ ਦਾ ਪਤਾ ਲਗਾਉਣ ਅਤੇ ਸਾਨੂੰ ਰੀਪੋਰਟ ਸੌਂਪਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾ ਸਕੇ।

(For more Punjabi news apart from Kids abused, branded with hot tongs at Indore ‘orphanage’; facility sealed, stay tuned to Rozana Spokesman)

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement