
ਪੁਲਿਸ ਨੇ ਦੱਸਿਆ ਕਿ ਸਾਰੇ ਮੈਂਬਰ ਤੀਜੀ ਮੰਜ਼ਿਲ 'ਤੇ ਸੁੱਤੇ ਪਏ ਸਨ।
Ghaziabad News: ਗਾਜ਼ੀਆਬਾਦ ਦੇ ਲੋਨੀ ਥਾਣਾ ਖੇਤਰ ਅਧੀਨ ਕੰਚਨ ਪਾਰਕ ਕਲੋਨੀ ਵਿੱਚ ਇੱਕ ਘਰ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਵਿੱਚ ਇੱਕ ਔਰਤ ਅਤੇ ਉਸ ਦੇ ਬੱਚਿਆਂ ਸਮੇਤ ਚਾਰ ਲੋਕ ਜ਼ਿੰਦਾ ਸੜ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਅਨੁਸਾਰ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਘਰ ਵਿੱਚ ਲੱਗੀ ਅੱਗ ਬੁਝਾਈ। ਅੱਗ ਬੁਝਾਉਣ ਤੋਂ ਬਾਅਦ ਫਾਇਰ ਫਾਈਟਰਜ਼ ਨੇ ਘਰ ਦੇ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ।
ਪੁਲਿਸ ਨੇ ਦੱਸਿਆ ਕਿ ਸਾਰੇ ਮੈਂਬਰ ਤੀਜੀ ਮੰਜ਼ਿਲ 'ਤੇ ਸੁੱਤੇ ਪਏ ਸਨ।
ਮੁੱਖ ਫਾਇਰ ਅਫਸਰ (ਸੀਐਫਓ) ਰਾਹੁਲ ਨੇ ਦੱਸਿਆ ਕਿ ਫਾਇਰ ਟੈਂਡਰਾਂ ਨੇ ਕੰਧ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਮ੍ਰਿਤਕਾਂ ਦੀ ਪਛਾਣ ਇੱਕ ਔਰਤ ਗੁਲਬਹਾਰ (32), ਉਸਦੇ ਪੁੱਤਰ ਜਾਨ (9) ਅਤੇ ਸ਼ਾਨ (8) ਅਤੇ ਜ਼ੀਸ਼ਾਨ (7) ਵਜੋਂ ਹੋਈ ਹੈ।
ਪੁਲਿਸ ਨੇ ਕਿਹਾ ਕਿ ਭਾਰੀ ਧੂੰਏਂ ਕਾਰਨ ਚਾਰ ਲੋਕ ਆਪਣੇ ਆਪ ਨੂੰ ਨਹੀਂ ਬਚਾ ਸਕੇ ਪਰ ਪਰਿਵਾਰ ਦੇ ਮੁਖੀ, ਸ਼ਾਹਨਵਾਜ਼, ਜੋ ਕਿ ਇੱਕ ਦਰਜ਼ੀ ਸੀ, ਕਿਸੇ ਤਰ੍ਹਾਂ ਬਚ ਗਿਆ।
ਸੀਐਫ਼ਓ ਨੇ ਕਿਹਾ ਕਿ ਪੁਲਿਸ ਨੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿਤੀ ਹੈ।