
ਡਾ. ਸਾਹਨੀ ਨੇ ਦੁਹਰਾਇਆ ਕਿ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦਾ ਇੱਕੋ ਇੱਕ ਤਰੀਕਾ ਗੱਲਬਾਤ ਹੈ
Bikramjit Singh Sahni: ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ, ਜੋ ਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਲਗਾਤਾਰ ਬੇਨਤੀ ਕਰ ਰਹੇ ਹਨ, ਨੇ 14 ਫ਼ਰਵਰੀ ਨੂੰ ਚੰਡੀਗੜ੍ਹ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸਰਕਾਰ ਵੱਲੋਂ ਮਿਲੇ ਸੱਦੇ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਧਨਵਾਦ ਕੀਤਾ ਹੈ। ਇਸ ਦੇ ਆਧਾਰ 'ਤੇ ਜਗਜੀਤ ਸਿੰੰਘ ਡੱਲੇਵਾਲ ਵਲੋਂ ਡਾਕਟਰੀ ਸਹਾਇਤਾ ਲੈਣਾ ਸ਼ਲਾਘਾਯੋਗ ਹੈ।
ਡਾ. ਸਾਹਨੀ ਨੇ ਦੁਹਰਾਇਆ ਕਿ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦਾ ਇੱਕੋ ਇੱਕ ਤਰੀਕਾ ਗੱਲਬਾਤ ਹੈ ਅਤੇ ਉਮੀਦ ਕੀਤੀ ਕਿ 14 ਫ਼ਰਵਰੀ ਦੀ ਮੀਟਿੰਗ ਵਿੱਚ ਘੱਟੋ-ਘੱਟ ਸਮਰਥਨ ਮੁੱਲ, ਸਵਾਮੀਨਾਥਨ ਕਮੇਟੀ ਦੀ ਰਿਪੋਰਟ, ਮੋਟੇ ਅਨਾਜਾਂ 'ਤੇ ਘੱਟੋ-ਘੱਟ ਸਮਰਥਨ ਮੁੱਲ, ਜੋ ਕਿ ਫ਼ਸਲੀ ਚੱਕਰ ਅਤੇ ਖੇਤੀਬਾੜੀ ਨੀਤੀ ਲਈ ਬਹੁਤ ਮਹੱਤਵਪੂਰਨ ਹੈ, 'ਤੇ ਚਰਚਾ ਕੀਤੀ ਜਾਵੇਗੀ। ਮਹੱਤਵਪੂਰਨ ਮੁੱਦੇ ਜਿਵੇਂ ਕਿ ਨਵੇਂ ਖਰੜੇ 'ਤੇ ਸਹਿਮਤੀ ਬਣਾਉਣਾ ਮੁੱਖ ਏਜੰਡਾ ਹੋਵੇਗਾ।