ਭਾਰਤ 'ਚ 16 ਕਰੋੜ ਲੋਕ ਸ਼ਰਾਬ ਪੀਂਦੇ ਹਨ : ਸਰਵੇਖਣ
Published : Feb 19, 2019, 12:00 pm IST
Updated : Feb 19, 2019, 12:00 pm IST
SHARE ARTICLE
Drink Alcohol
Drink Alcohol

ਸਰਕਾਰ ਵਲੋਂ ਕਰਵਾਏ ਗਏ ਇਕ ਹਾਲੀਆ ਸਰਵੇਖਣ ਅਨੁਸਾਰ 10 ਤੋਂ 75 ਸਾਲ ਦੇ ਉਮਰ ਵਰਗ ਦੇ 14.6 ਫ਼ੀ ਸਦੀ ਲੋਕ (16 ਕਰੋੜ) ਸ਼ਰਾਬ ਪੀਂਦੇ ਹਨ.........

ਨਵੀਂ ਦਿੱਲੀ : ਸਰਕਾਰ ਵਲੋਂ ਕਰਵਾਏ ਗਏ ਇਕ ਹਾਲੀਆ ਸਰਵੇਖਣ ਅਨੁਸਾਰ 10 ਤੋਂ 75 ਸਾਲ ਦੇ ਉਮਰ ਵਰਗ ਦੇ 14.6 ਫ਼ੀ ਸਦੀ ਲੋਕ (16 ਕਰੋੜ) ਸ਼ਰਾਬ ਪੀਂਦੇ ਹਨ ਅਤੇ ਛੱਤੀਸਗੜ੍ਹ, ਤ੍ਰਿਪੁਰਾ, ਪੰਜਾਬ, ਅਰੁਣਾਂਚਲ ਪ੍ਰਦੇਸ਼ ਅਤੇ ਗੋਆ 'ਚ ਸ਼ਰਾਬ ਸੱਭ ਤੋਂ ਜ਼ਿਆਦਾ ਪੀਤੀ ਜਾਂਦੀ ਹੈ। ਸਰਵੇਖਣ 'ਚ ਪਤਾ ਲੱਗਾ ਹੈ ਕਿ ਸ਼ਰਾਬ ਤੋਂ ਬਾਅਦ ਦੇਸ਼ ਭਰ 'ਚ ਭੰਗ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੱਭ ਤੋਂ ਜ਼ਿਆਦਾ ਪ੍ਰਯੋਗ ਹੁੰਦਾ ਹੈ। 

ਸ਼ਰਾਬ 'ਤੇ ਨਿਰਭਰ ਲੋਕਾਂ 'ਚੋਂ 38 'ਚੋਂ ਇਕ ਨੇ ਕਿਸੇ ਨਾ ਕਿਸੇ ਇਲਾਜ ਦੀ ਸੂਚਨਾ ਦਿਤੀ। ਜਦਕਿ 180 'ਚੋਂ ਇਕ ਨੇ ਰੋਗੀ ਵਜੋਂ ਜਾਂ ਹਸਪਤਾਲ 'ਚ ਭਰਤੀ ਹੋਣ ਦੀ ਸੂਚਨਾ ਦਿਤੀ। ਕੇਂਦਰੀ ਸਮਾਜਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਨੇ ਏਮਜ਼ ਹਸਪਤਾਲ ਨਾਲ ਮਿਲ ਕੇ ਇਹ ਸਰਵੇਖਣ ਕੀਤਾ ਹੈ। ਇਹ ਸਰਵੇਖਣ ਸਾਰੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੀਤਾ ਗਿਆ।

ਇਸ 'ਚ ਕਿਹਾ ਗਿਆ ਹੈ ਕਿ ਕੌਮੀ ਪੱਧਰ 'ਤੇ 186 ਜ਼ਿਲ੍ਹਿਆਂ ਦੇ 2,00,111 ਘਰਾਂ 'ਚ ਸੰਪਰਕ ਕੀਤਾ ਗਿਆ ਅਤੇ ਚਾਰ ਲੱਖ 73 ਹਜ਼ਾਰ 569 ਲੋਕਾਂ ਤੋਂ ਇਸ ਬਾਰੇ ਗੱਲਬਾਤ ਕੀਤੀ ਗਈ। ਕੌਮੀ ਪੱਧਰ 'ਤੇ ਜਿਨ੍ਹਾਂ ਹੋਰ ਨਸ਼ੀਲੇ ਪਦਾਰਥਾਂ ਦਾ ਪ੍ਰਯੋਗ ਹੁੰਦਾ ਹੈ ਉਨ੍ਹਾਂ 'ਚੋਂ ਸੱਭ ਤੋਂ ਜ਼ਿਆਦਾ 1.14 ਫ਼ੀ ਸਦੀ ਲੋਕ ਹੈਰੋਇਨ ਦਾ ਪ੍ਰਯੋਗ ਕਰਦੇ ਹਨ। ਇਸ ਤੋਂ ਬਾਅਦ ਇਕ ਫ਼ੀ ਸਦੀ ਤੋਂ ਕੁੱਝ ਘੱਟ ਲੋਕ ਨਸ਼ੀਲੀਆਂ ਦਵਾਈਆਂ ਦਾ ਪ੍ਰਯੋਗ ਕਰਦੇ ਹਨ ਜਦਕਿ ਅੱਧੀ ਫ਼ੀ ਸਦੀ ਲੋਕ ਅਫ਼ੀਮ ਖਾਂਦੇ ਹਨ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement