Advertisement
  ਖ਼ਬਰਾਂ   ਰਾਸ਼ਟਰੀ  19 Feb 2019  ਬੈਂਗਲੁਰੂ ‘ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਦੋ ਏਅਰਕ੍ਰਾਫ਼ਟ ਹੋਏ ਕ੍ਰੈਸ਼

ਬੈਂਗਲੁਰੂ ‘ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਦੋ ਏਅਰਕ੍ਰਾਫ਼ਟ ਹੋਏ ਕ੍ਰੈਸ਼

ਸਪੋਕਸਮੈਨ ਸਮਾਚਾਰ ਸੇਵਾ
Published Feb 19, 2019, 1:01 pm IST
Updated Feb 19, 2019, 1:01 pm IST
ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ 44 ਜਵਾਨ ਸ਼ਹੀਦ ਹੋ ਗਏ ਸਨ।  ਹੁਣ ਉਨ੍ਹਾਂ ਜਵਾਨਾਂ ਦੇ ਸਿਵਿਆਂ ਦੀ ਅੱਗ ਠੰਡੀ ਵੀ ਨਹੀਂ ਹੋਈ ਸੀ ਕਿ ਕਰਨਾਟਕ ਦੇ...
two aircraft crashed
 two aircraft crashed

ਕਰਨਾਟਕ : ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ 44 ਜਵਾਨ ਸ਼ਹੀਦ ਹੋ ਗਏ ਸਨ।  ਹੁਣ ਉਨ੍ਹਾਂ ਜਵਾਨਾਂ ਦੇ ਸਿਵਿਆਂ ਦੀ ਅੱਗ ਠੰਡੀ ਵੀ ਨਹੀਂ ਹੋਈ ਸੀ ਕਿ ਕਰਨਾਟਕ ਦੇ ਬੇਂਗਲੁਰੁ ਵਿਚ ਇਕ ਏਅਰ ਸ਼ੋਅ  ਦੇ ਦੌਰਾਨ ਬਹੁਤ ਵੱਡਾ ਹਾਦਸਾ ਹੋ ਗਿਆ। ਇੱਥੇ ਏਅਰ ਸ਼ੋਅ ਦੀ ਰਿਹਰਸਲ ਚੱਲ ਰਹੀ ਸੀ,  ਜਿਸ ਤੋਂ ਬਾਅਦ ਦੋ ਸੂਰਜ ਕਿਰਨ ਏਅਰਕਰਾਫਟ ਆਪਸ ਵਿਚ ਟਕਰਾ ਗਏ।

two aircraft crashedtwo aircraft crashed

ਹਾਲਾਂਕਿ ਇਸ ਹਾਦਸੇ ਵਿਚ ਦੋਨੇਂ ਪਾਇਲਟ ਸੁਰੱਖਿਅਤ ਹਨ। ਦੱਸ ਦਈਏ ਕਿ ਇਹ ਦੋਨੇਂ ਏਅਰਕਰਾਫਟ ਰਿਹਸਲ  ਦੇ ਅਧੀਨ ਉਡਾਨ ਭਰ ਰਹੇ ਸਨ। ਪਰ ਜਦੋਂ ਇਹ ਅਸਮਾਨ ਵਿਚ ਪੁੱਜੇ ਤਾਂ ਆਪਸ ਵਿਚ ਟਕਰਾ ਗਏ। ਇਸ ਹਾਦਸੇ  ਤੋਂ ਬਾਅਦ ਅਸਮਾਨ ਵਿਚ ਧੂੰਆ ਛਾ ਗਿਆ। ਹੇਠਾਂ ਹਲਚਲ ਮੱਚ ਗਈ ਅਤੇ ਪਾਇਲਟਾਂ ਨੂੰ ਗੰਭੀਰ ਰੂਪ ਵਿਚ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਏਅਰ ਸ਼ੋਅ ਕੱਲ ਯਾਨੀ 20 ਫਰਵਰੀ ਤੋਂ ਸ਼ੁਰੂ ਹੋਣਾ ਹੈ,  ਪਰ ਉਸ ਤੋਂ ਪਹਿਲਾਂ ਹੀ ਇਹ ਵੱਡਾ ਹਾਦਸਾ ਹੋ ਗਿਆ ਹੈ।

Advertisement
Advertisement

 

Advertisement