ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਨਾਲੇ 'ਚ ਡਿੱਗੀ ਬੋਲੈਰੋ, ਲਾੜੇ ਸਮੇਤ 5 ਬਰਾਤੀਆਂ ਦੀ ਮੌਤ

By : GAGANDEEP

Published : Feb 19, 2023, 11:15 am IST
Updated : Feb 19, 2023, 11:15 am IST
SHARE ARTICLE
photo
photo

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ

 

ਹਰਦੋਈ: ਯੂਪੀ ਦੇ ਹਰਦੋਈ 'ਚ ਇੱਕ ਤੇਜ਼ ਰਫਤਾਰ ਬੋਲੈਰੋ ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੀ ਗੰਨੇ ਨਾਲ ਭਰੀ ਟਰਾਲੀ ਨਾਲ ਟਕਰਾ ਗਈ ਅਤੇ ਬੇਕਾਬੂ ਹੋ ਕੇ ਨਾਲੇ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਲਾੜੇ ਸਮੇਤ ਪੰਜ ਬਾਰਾਤੀਆਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਮ ਅਤੇ ਐਸਪੀ ਜ਼ਿਲ੍ਹਾ ਹਸਪਤਾਲ ਪੁੱਜੇ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਹੜਕੰਪ ਮੱਚ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ  ਪੜ੍ਹੋ : ਤੁਰਕੀ ਸੀਰੀਆ ਭੂਚਾਲ: 46 ਹਜ਼ਾਰ ਤੱਕ ਪਹੁੰਚਿਆਂ ਮੌਤਾਂ ਦਾ ਅੰਕੜਾ

ਜ਼ਿਲ੍ਹੇ ਦੇ ਹਰਪਾਲਪੁਰ ਥਾਣਾ ਖੇਤਰ ਦੇ ਕੁਢਾ ਪਿੰਡ ਦੇ ਦੇਵੇਸ਼ (21) ਪੁੱਤਰ ਓਮਵੀਰ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਦੱਸਿਆ ਜਾ ਰਿਹਾ ਹੈ ਕਿ ਬਾਰਾਤੀ ਕਈ ਵਾਹਨਾਂ 'ਚ ਸਵਾਰ ਹੋ ਕੇ ਸ਼ਾਹਜਹਾਂਪੁਰ ਦੇ ਕੈਂਟ ਥਾਣਾ ਖੇਤਰ ਦੇ ਪਿੰਡ ਅਭਯਨਪੁਰ ਜਾ ਰਹੇ ਸਨ। ਇਨ੍ਹਾਂ ਵਾਹਨਾਂ ਵਿੱਚ ਸ਼ਾਮਲ ਇੱਕ ਤੇਜ਼ ਰਫ਼ਤਾਰ ਬਲੈਰੋ ਪਚਦੇਵਾੜਾ ਇਲਾਕੇ ਦੇ ਪਿੰਡ ਦਰਿਆਬਾਦ ਨੇੜੇ ਗੰਨੇ ਦੀ ਭਰੀ ਟਰਾਲੀ ਵਿੱਚ ਜਾ ਟਕਰਾਈ। ਜਿਸ ਕਾਰਨ ਬੋਲੈਰੋ ਬੇਕਾਬੂ ਹੋ ਕੇ ਨਾਲੇ ਵਿੱਚ ਜਾ ਡਿੱਗੀ।

ਇਹ ਵੀ  ਪੜ੍ਹੋ : ਖੰਨਾ 'ਚ ਸਰੀਏ ਨਾਲ ਭਰੇ ਟਰੱਕ ਨਾਲ ਟਕਰਾਈ ਬੱਸ, 1 ਦੀ ਮੌਤ, 15 ਜ਼ਖਮੀ

ਬਲੈਰੋ 'ਚ ਲਾੜੇ ਸਮੇਤ 8 ਬਾਰਾਤੀਆਂ ਸਵਾਰ ਸਨ, ਜਿਨ੍ਹਾਂ 'ਚ ਲਾੜੇ ਦੇ ਭਤੀਜਾ 12 ਸਾਲਾ ਰੁਦਰ ਅਤੇ ਲਾੜੇ ਦੇਵੇਸ਼ ਦੇ ਜੀਜਾ ਬਿਪਨੇਸ਼ (45) ਵਾਸੀ ਜਲਾਲਪੁਰ ਪੰਬਾੜਾ ਜ਼ਿਲਾ ਕਨੌਜ ਦੀ ਮੌਕੇ 'ਤੇ ਹੀ ਮੌਤ ਹੋ ਗਈ। . ਜਦਕਿ ਬੋਲੈਰੋ 'ਚ ਸਵਾਰ ਲਾੜੇ ਸਮੇਤ 6 ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੀਓ ਸ਼ਾਹਬਾਦ ਹੇਮੰਤ ਉਪਾਧਿਆਏ ਅਤੇ ਪਚਦੇਵਰਾ ਥਾਣਾ ਮੁਖੀ ਗੰਗਾਪ੍ਰਸਾਦ ਯਾਦਵ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਲਾੜੇ ਦੇਵੇਸ਼, ਪਿਤਾ ਓਮਬੀਰ ਅਤੇ ਬੋਲੈਰੋ ਚਾਲਕ ਸੁਮਿਤ ਦੀ ਵੀ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਜਦੋਂਕਿ ਅੰਕਿਤ ਜਗਤਪਾਲ ਅਤੇ ਰਾਜੇਸ਼ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement