
Delhi News :ਭਾਜਪਾ ਨੇ ਕੀਤਾ ਸਵੀਕਾਰ, ਭਲਕੇ ਦੁਪਹਿਰ 12.35 ਵਜੇ ਚੁੱਕਣਗੇ ਸਹੁੰ
Delhi News in Punjabi : ਦਿੱਲੀ ਦੇ ਮੁੱਖ ਮੰਤਰੀ ਅਹੁਦੇ ਲਈ ਰੇਖਾ ਗੁਪਤਾ ਦਾ ਨਾਮ ਫਾਈਨਲ ਹੋ ਗਿਆ ਹੈ। ਸੂਤਰਾਂ ਅਨੁਸਾਰ, ਆਰਐਸਐਸ ਨੇ ਉਨ੍ਹਾਂ ਦਾ ਨਾਮ ਪ੍ਰਸਤਾਵਿਤ ਕੀਤਾ ਹੈ, ਜਿਸ ਨੂੰ ਭਾਜਪਾ ਨੇ ਸਵੀਕਾਰ ਕਰ ਲਿਆ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ 11 ਦਿਨ ਬਾਅਦ, ਅੱਜ ਸ਼ਾਮ 7 ਵਜੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ ’ਚ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਵੀਰਵਾਰ (20 ਫਰਵਰੀ) ਨੂੰ ਦੁਪਹਿਰ 12:35 ਵਜੇ ਰਾਮਲੀਲਾ ਮੈਦਾਨ ’ਚ ਹੋਵੇਗਾ। ਦਿੱਲੀ ਦੇ ਮੁੱਖ ਸਕੱਤਰ ਵੱਲੋਂ ਭੇਜੇ ਗਏ ਸੱਦੇ ਪੱਤਰ ’ਚ ਮੁੱਖ ਮੰਤਰੀ ਦੇ ਨਾਲ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਦਾ ਵੀ ਜ਼ਿਕਰ ਹੈ।
ਸੂਤਰਾਂ ਅਨੁਸਾਰ ਭਾਜਪਾ ਦਲਿਤ, ਪੂਰਵਾਂਚਲ ਅਤੇ ਜਾਟ ਦਾ ਸੁਮੇਲ ਬਣਾ ਸਕਦੀ ਹੈ। ਦੋ ਉਪ ਮੁੱਖ ਮੰਤਰੀ ਹੋ ਸਕਦੇ ਹਨ। ਇਸ ਪ੍ਰੋਗਰਾਮ ’ਚ 30 ਹਜ਼ਾਰ ਮਹਿਮਾਨਾਂ ਦੇ ਆਉਣ ਦੀ ਉਮੀਦ ਹੈ। ਪਾਰਟੀ ਪ੍ਰਧਾਨ ਜੇਪੀ ਨੱਡਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਮੁੱਖ ਮੰਤਰੀ ਚੁਣੇ ਹੋਏ ਵਿਧਾਇਕਾਂ ਵਿੱਚੋਂ ਹੋਵੇਗਾ। ਮੀਟਿੰਗ ਵਿੱਚ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
(For more news apart from Rekha Gupta Chief Minister fixed, RSS proposed woman Chief Minister News in Punjabi, stay tuned to Rozana Spokesman)