ਖ਼ਬਰਾਂ |

ਤਾਜ਼ਾ |

ਪੰਜਾਬੀਆਂ ਲਈ ਹਿਮਾਚਲ ਪ੍ਰਦੇਸ਼ ਜਾਣਾ ਹੋਇਆ ਮਹਿੰਗਾ

By : JAGDISH

Published : Feb 19, 2026, 12:17 pm IST
Updated : Feb 19, 2026, 12:17 pm IST
SHARE ARTICLE
It has become expensive for Punjabis to travel to Himachal Pradesh.
It has become expensive for Punjabis to travel to Himachal Pradesh.

ਹਿਮਾਚਲ ਸਰਕਾਰ ਨੇ ਵਾਹਨਾਂ ਦੀ ਐਂਟਰੀ ਫੀਸ 'ਚ ਕੀਤਾ ਵਾਧਾ

ਸ਼ਿਮਲਾ :  ਹਿਮਾਚਲ ਪ੍ਰਦੇਸ਼ ਦੀ ਸੁਖਵਿੰਦਰ ਸੁੱਖੂ ਸਰਕਾਰ ਨੇ ਅਗਲੇ ਵਿੱਤੀ ਸਾਲ ਲਈ ਨਵੀਂ ਬੈਰੀਅਰ ਨੀਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੂੰ ਪਹਿਲੀ ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ। ਨਵੀਂ ਨੀਤੀ ਤਹਿਤ ਹੋਰ ਰਾਜਾਂ ਤੋਂ ਹਿਮਾਚਲ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਐਂਟਰੀ ਫੀਸ ਦੇਣਹ ਪਵੇਗੀ।

ਪ੍ਰਸਤਾਵਿਤ ਦਰਾਂ ਅਨੁਸਾਰ ਆਮ ਛੋਟੇ ਵਾਹਨਾਂ ਤੋਂ ਹੁਣ 170 ਰੁਪਏ ਪ੍ਰਵੇਸ਼ ਸ਼ੁਲਕ ਲਿਆ ਜਾਵੇਗਾ, ਜਦੋਂ ਕਿ ਪਹਿਲਾਂ ਇਹ 70 ਰੁਪਏ ਸੀ । ਜਿਨ੍ਹਾਂ ਵਾਹਨਾਂ ਤੋਂ ਪਹਿਲਾਂ 110 ਰੁਪਏ ਲਏ ਜਾਂਦੇ ਸਨ, ਉਨ੍ਹਾਂ ਤੋਂ ਵੀ ਹੁਣ 170 ਰੁਪਏ ਲਏ ਜਾਣਗੇ । ਵੱਡੇ ਟਰੱਕਾਂ 'ਤੇ ਵੀ ਸ਼ੁਲਕ ਵਧਾ ਦਿੱਤਾ ਗਿਆ ਹੈ; ਪਹਿਲਾਂ ਅਧਿਕਤਮ ਸ਼ੁਲਕ 720 ਰੁਪਏ ਸੀ, ਜਿਸ ਨੂੰ ਹੁਣ ਵਧਾ ਕੇ 900 ਰੁਪਏ ਕਰ ਦਿੱਤਾ ਗਿਆ ਹੈ। ਸਰਕਾਰ ਨੇ ਪਹਿਲੀ ਵਾਰ ਇਸ ਨੀਤੀ ਵਿੱਚ ਛੇ ਪ੍ਰਮੁੱਖ ਬੈਰੀਅਰਾਂ ਨੂੰ ਫਾਸਟੈਗ ਨਾਲ ਜੋੜਨ ਦਾ ਫੈਸਲਾ ਕੀਤਾ ਹੈ।

ਫਾਸਟੈਗ ਪ੍ਰਣਾਲੀ ਵਿੱਚ ਸਿਰਮੌਰ ਦਾ ਗੋਵਿੰਦਘਾਟ, ਨੂਰਪੁਰ ਦਾ ਕੰਡਵਾਲ, ਊਨਾ ਦਾ ਮੈਹਤਪੁਰ, ਬੱਦੀ, ਪਰਵਾਣੂ ਅਤੇ ਬਿਲਾਸਪੁਰ ਜ਼ਿਲ੍ਹੇ ਦਾ ਗਰਾਮੋੜਾ ਬੈਰੀਅਰ ਸ਼ਾਮਲ ਹਨ। ਬੈਰੀਅਰਾਂ ਦਾ ਸੰਚਾਲਨ ਕਰਨ ਵਾਲੇ ਠੇਕੇਦਾਰਾਂ ਨੂੰ ਅਲਾਟਮੈਂਟ ਦੇ 15 ਦਿਨਾਂ ਦੇ ਅੰਦਰ ਫਾਸਟੈਗ ਪ੍ਰਣਾਲੀ ਲਾਗੂ ਕਰਨੀ ਹੋਵੇਗੀ। ਇਸ ਨਾਲ ਵਾਹਨਾਂ ਦੀ ਆਵਾਜਾਈ ਵਿੱਚ ਤੇਜ਼ੀ ਆਵੇਗੀ ਅਤੇ ਨਕਦ ਲੈਣ-ਦੇਣ ਵਿੱਚ ਕਮੀ ਆਵੇਗੀ। ਬੈਰੀਅਰਾਂ ਦੀ ਨਿਲਾਮੀ ਆਨਲਾਈਨ ਕੀਤੀ ਜਾਵੇਗੀ।

ਇਸ ਪ੍ਰਕਿਰਿਆ ਲਈ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਗਈ ਹੈ। ਇਸ ਵਿੱਚ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀ ਵੀ ਮੈਂਬਰ ਹੋਣਗੇ। ਜੇਕਰ ਕਿਸੇ ਬੈਰੀਅਰ ਨੂੰ ਲੈ ਕੇ ਕੋਈ ਵਿਵਾਦ ਹੁੰਦਾ ਹੈ, ਤਾਂ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਪੁਲਿਸ ਕਪਤਾਨ ਅਤੇ ਹੋਰ ਵਿਭਾਗੀ ਅਧਿਕਾਰੀ ਮਾਮਲੇ ਦਾ ਨਿਪਟਾਰਾ ਕਰਨਗੇ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਮਾਲੀਏ ਵਿੱਚ ਪਹਿਲਾਂ ਦੇ ਮੁਕਾਬਲੇ ਦੋ ਤੋਂ ਤਿੰਨ ਗੁਣਾ ਵਾਧਾ ਹੋਵੇਗਾ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement