ਪੈਕੇਟ ਉਤੇ ਲਿਖਿਆ ਹੋਵੇਗਾ, ਭੋਜਨ ਸਿਹਤਮੰਦ ਹੈ ਜਾਂ ਨਹੀਂ
Published : Feb 19, 2026, 6:27 am IST
Updated : Feb 19, 2026, 7:27 am IST
SHARE ARTICLE
Supreme Court orders front-of-pack labeling
Supreme Court orders front-of-pack labeling

ਸੁਪਰੀਮ ਕੋਰਟ ਨੇ ਫ਼ਰੰਟ-ਆਫ਼-ਪੈਕ ਲੇਬਲਿੰਗ ਲਗਾਉਣ ਲਈ ਕਿਹਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਹਾਲ ਹੀ ਵਿਚ ਇਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ ਜਿਸ ਅਨੁਸਾਰ ਪੈਕ ਕੀਤੇ ਖਾਣੇ ਦੇ ਪੈਕੇਟਾਂ ਦੇ ਸਾਹਮਣੇ (ਫਰੰਟ-ਆਫ-ਪੈਕ) ਲੇਬਲਿੰਗ ਲਾਜ਼ਮੀ ਕੀਤੀ ਜਾ ਸਕਦੀ ਹੈ। ਇਸ ਲੇਬਲਿੰਗ ਨਾਲ ਖਰੀਦਦਾਰਾਂ ਨੂੰ ਪੈਕੇਟ ਦੇ ਅੱਗੇ ਹੀ ਸਪਸ਼ਟ ਤੌਰ ’ਤੇ ਵਿਖਾ ਇਆ ਜਾਵੇਗਾ ਕਿ ਉਸ ਖਾਣੇ ਵਿਚ ਕਿੰਨੀ ਸ਼ੱਕਰ, ਨਮਕ ਅਤੇ ਚਰਬੀ ਮੌਜੂਦ ਹੈ।

ਇਸ ਨਾਲ ਲੋਕ ਤੁਰਤ ਸਮਝ ਸਕਣਗੇ ਕਿ ਖਾਣਾ ਸਿਹਤਮੰਦ ਹੈ ਜਾਂ ਨਹੀਂ। ਡਾ. ਨਰਿੰਦਰ ਕੁਮਾਰ ਸਿੰਗਲਾ, ਪਿ੍ਰੰਸੀਪਲ ਕਨਸਲਟੈਂਟ, ਸ੍ਰੀ ਬਾਲਾਜੀ ਐਕਸ਼ਨ ਮੈਡੀਕਲ ਇੰਸਟੀਚਿਊਟ ਨੇ ਕਿਹਾ, ‘‘ਫਰੰਟ-ਆਫ-ਪੈਕ ਲੇਬਲਿੰਗ ਲੋਕਾਂ ਨੂੰ ਸਿਹਤਮੰਦ ਚੋਣਾਂ ਕਰਨ ਵਿਚ ਮਦਦ ਕਰੇਗੀ ਅਤੇ ਮੋਟਾਪਾ, ਡਾਇਬਟੀਜ਼ ਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾ ਸਕਦੀ ਹੈ।’’

ਇਸ ਫੈਸਲੇ ਦੇ ਪਿੱਛੇ ਵਧ ਰਹੀਆਂ ਲਾਈਫਸਟਾਈਲ ਬਿਮਾਰੀਆਂ ਹਨ, ਜਿਨ੍ਹਾਂ ਦਾ ਮੁੱਖ ਕਾਰਨ ਗ਼ੈਰਸਿਹਤਮੰਦ ਖਾਣ-ਪੀਣ ਹੈ। ਪੈਕ ਕੀਤੇ ਖਾਣੇ ਵਿਚ ਵੱਧ ਸ਼ੱਕਰ, ਨਮਕ ਅਤੇ ਚਰਬੀ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਬਣ ਰਹੇ ਹਨ। ਸੁਪਰੀਮ ਕੋਰਟ ਨੇ ਐਫ਼.ਐੱਸ.ਐੱਸ.ਏ.ਆਈ. ਅਤੇ ਕੇਂਦਰ ਸਰਕਾਰ ਨੂੰ ਹੁਕਮ ਦਿਤਾ ਹੈ ਕਿ ਇਸ ਪ੍ਰਣਾਲੀ ਨੂੰ ਗੰਭੀਰਤਾ ਨਾਲ ਲਾਗੂ ਕਰਨ ’ਤੇ ਵਿਚਾਰ ਕੀਤਾ ਜਾਵੇ।

ਜੇ ਇਹ ਲੇਬਲਿੰਗ ਲਾਗੂ ਹੋ ਜਾਂਦੀ ਹੈ ਤਾਂ ਲੋਕ ਇਕ ਨਜ਼ਰ ਵਿਚ ਹੀ ਜਾਣ ਸਕਣਗੇ ਕਿ ਖਾਣਾ “ਹਰਾ’’ (ਸਿਹਤਮੰਦ) ਹੈ ਜਾਂ “ਲਾਲ’’ (ਗ਼ੈਰਸਿਹਤਮੰਦ)। ਇਹ ਕਦਮ ਲੋਕਾਂ ਨੂੰ ਜਾਣਕਾਰੀ-ਅਧਾਰਿਤ ਫੈਸਲੇ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਸਿਹਤਮੰਦ ਜੀਵਨਸ਼ੈਲੀ ਵਲ ਵਧਣ ਵਿਚ ਮਦਦਗਾਰ ਸਾਬਤ ਹੋਵੇਗਾ।     (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement