ਮਨਪ੍ਰੀਤ ਸਿੰਘ ਵਲੋਂ ਡੀਵਾਇਨ ਲਾਈਟ ਸਕੂਲ ਦਾ ਦੌਰਾ
Published : Aug 27, 2017, 4:31 pm IST
Updated : Mar 19, 2018, 4:09 pm IST
SHARE ARTICLE
Manpreet Singh
Manpreet Singh

ਪੱਛਮੀ ਦਿੱਲੀ ਦੇ ਚੰਦਰ ਵਿਹਾਰ ਇਲਾਕੇ ਵਿਚ ਸਰੀਰਕ ਤੇ ਮਾਨਸਿਕ ਤੌਰ 'ਤੇ ਵਿਕਲਾਂਗ ਬੱਚਿਆਂ ਲਈ ਸਤਵਿੰਦਰ ਸਿੰਘ ਸੰਧੂ ਵਲੋਂ ਡੀਵਾਇਨ ਲਾਈਟ ਚੈਰੀਟੇਬਲ ਟਰੱਸਟ ਅਧੀਨ

ਨਵੀਂ ਦਿੱਲੀ, 27 ਅਗੱਸਤ (ਸੁਖਰਾਜ ਸਿੰਘ): ਪੱਛਮੀ ਦਿੱਲੀ ਦੇ ਚੰਦਰ ਵਿਹਾਰ ਇਲਾਕੇ ਵਿਚ ਸਰੀਰਕ ਤੇ ਮਾਨਸਿਕ ਤੌਰ 'ਤੇ ਵਿਕਲਾਂਗ ਬੱਚਿਆਂ ਲਈ ਸਤਵਿੰਦਰ ਸਿੰਘ ਸੰਧੂ ਵਲੋਂ ਡੀਵਾਇਨ ਲਾਈਟ ਚੈਰੀਟੇਬਲ ਟਰੱਸਟ ਅਧੀਨ ਚਲਾਏ ਜਾ ਰਹੇ ਡੀਵਾਇਨ ਲਾਈਟ ਸਪੈਸ਼ਲ ਸਕੂਲ ਵਿਖੇ ਬੀਤੇ ਦਿਨੀਂ ਆਮ ਆਦਮੀ ਪਾਰਟੀ ਅਤੇ ਪੰਜਾਬੀ ਅਕਾਦਮੀ ਦੇ ਮੁੱਖ ਮੈਂਬਰ ਤੇ ਉਘੇ ਸਮਾਜ ਸੇਵਕ ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਜਿਕਰਯੋਗ ਹੈ ਕਿ ਇਨ੍ਹਾਂ ਸ਼ਖਸੀਅਤਾਂ ਨੇ ਇਨ੍ਹਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਸਕੂਲ ਦੇ ਮੁੱਖੀ ਸਤਵਿੰਦਰ ਸਿੰਘ ਸੰਧੂ ਵਲੋਂ ਕੀਤੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਹਰ ਸੰਭਵ ਮਦਦ ਦੇਣ ਦਾ ਯਕੀਨ ਦੁਆਇਆ।
ਸਤਵਿੰਦਰ ਸਿੰਘ ਸੰਧੂ ਨੇ ਆਈਆਂ ਸ਼ਖਸੀਅਤਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਉਨ੍ਹਾਂ ਦਾ ਧਨਵਾਦ ਕੀਤਾ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement