ਪੂਰਬੀ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੀ ਚੋਣ
Published : Aug 27, 2017, 4:29 pm IST
Updated : Mar 19, 2018, 4:13 pm IST
SHARE ARTICLE
ਪ੍ਰਮੋਦ ਗੁਪਤਾ
ਪ੍ਰਮੋਦ ਗੁਪਤਾ

ਪੂਰਬੀ ਦਿੱਲੀ ਨਗਰ ਨਿਗਮ ਦੇ ਸ਼ਾਹਦਰਾ ਨਾਰਥ ਜ਼ੋਨ ਦੀ ਚੋਣ ਨਿਗਮ ਦੇ ਹੈਡਕੁਆਟਰ ਪਟਪੜਗੰਜ ਵਿਖੇ ਹੋਈ।

ਨਵੀਂ ਦਿੱਲੀ, 27 ਅਗੱਸਤ (ਸੁਖਰਾਜ ਸਿੰਘ): ਪੂਰਬੀ ਦਿੱਲੀ ਨਗਰ ਨਿਗਮ ਦੇ ਸ਼ਾਹਦਰਾ ਨਾਰਥ ਜ਼ੋਨ ਦੀ ਚੋਣ ਨਿਗਮ ਦੇ ਹੈਡਕੁਆਟਰ ਪਟਪੜਗੰਜ ਵਿਖੇ ਹੋਈ। ਜਿਸ ਵਿਚ ਚੇਅਰਮੈਨ, ਡਿਪਟੀ ਚੇਅਰਮੈਨ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਈ।
ਇਸ ਚੋਣ ਵਿਚ ਪ੍ਰਮੋਦ ਗੁਪਤਾ ਨੂੰ ਸ਼ਾਹਦਰਾ ਉਤਰੀ ਜ਼ੋਨ ਦਾ ਚੇਅਰਮੈਨ ਅਤੇ ਪੁਨੀਤ ਸ਼ਰਮਾ ਨੂੰ ਡਿਪਟੀ ਚੇਅਰਮੈਨ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਸ਼੍ਰੀਮਤੀ ਗੁਰਜੀਤ ਕੌਰ ਬਾਠ ਨੂੰ ਸਥਾਈ ਕਮੇਟੀ ਦੇ ਮੈਂਬਰ ਵਜੋਂ ਚੋਣ ਕੀਤੀ ਗਈ। ਸ਼ਾਹਦਰਾ ਉੱਤਰੀ ਜ਼ੋਨ ਦੇ ਲਈ ਚੋਣ ਅਧਿਕਾਰੀ ਰਾਜਕੁਮਾਰ ਬੱਲਨ ਨੇ ਚੋਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ।
ਇਸ ਮੌਕੇ  ਨਗਰ ਨਿਗਮ ਦੇ ਸਕੱਤਰ ਮਦਨ ਮੋਹਨ, ਨੇਤਾ ਸਦਨ ਸੰਤੋਸ਼ ਪਾਲ ਅਤੇ ਜਿਲ੍ਹਾ ਪ੍ਰਧਾਨ ਅਜੈ ਮਹਾਵਰ ਸਮੇਤ ਅਨੇਕ ਨਿਗਮ ਪਾਰਸ਼ਦ ਵੀ ਮੌਜੂਦ ਸਨ। ਜ਼ੋਨ ਦੇ ਚੇਅਰਮੈਨ ਦੇ ਲਈ ਸੱਤਾਧਾਰੀ ਗਰੁੱਪ ਵਲੋਂ ਇਕ ਹੀ ਨਾਂ ਦਾਖਲ ਕੀਤਾ ਗਿਆ ਸੀ ਜਿਸ ਕਰ ਕੇ ਪ੍ਰਮੋਦ ਗੁਪਤਾ ਸਰਬ ਸਹਿਮਤੀ ਨਾਲ ਚੇਅਰਮੈਨ ਚੁਣੇ ਗਏ। ਪੁਨੀਤ ਸ਼ਰਮਾ ਨੂੰ ਡਿਪਟੀ ਚੇਅਰਮੈਨ ਤੇ ਗੁਰਜੀਤ ਕੌਰ ਬਾਠ ਨੂੰ ਸਥਾਈ ਕਮੇਟੀ ਦੇ ਮੈਂਬਰ ਵਜੋਂ ਚੋਣ ਕੀਤੀ ਗਈ। ਇਨ੍ਹਾਂ ਦੋਵਾਂ ਅਹੁਦਿਆਂ ਲਈ ਸਿਰਫ਼ ਇਕ-ਇਕ ਹੀ ਕੈਂਡੀਡੇਟ ਚੋਣ ਮੈਦਾਨ ਵਿੱਚ ਸੀ। ਇਸ ਮੌਕੇ ਚੇਅਰਮੈਨ ਪ੍ਰਮੋਦ ਗੁਪਤਾ ਨੇ ਕਿਹਾ ਕਿ ਉਹ ਪਹਿਲੀ ਵਾਰੀ ਨਿਗਮ ਪਾਰਸ਼ਦ ਤੇ ਚੇਅਰਮੈਨ ਬਣੇ ਹਨ ਤੇ ਖੇਤਰ ਦੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਅੱਗੇ ਆਉਣਗੇ।
ਇਸ ਮੌਕੇ ਜ਼ੋਨ ਦੀ ਕਮਿਸ਼ਨਰ ਅਲਕਾ ਸ਼ਰਮਾ ਨੇ ਚੇਅਰਮੈਨ, ਡਿਪਟੀ ਚੇਅਰਮੈਨ ਅਤੇ ਸਥਾਈ ਕਮੇਟੀ ਮੈਂਬਰ ਨੂੰ ਵਧਾਈ ਦਿਤੀ। ਇਸ ਮੌਕੇ ਨਿਗਮ ਦੇ ਹੈਡਕੁਆਟਰ ਵਿੱਚ ਚੋਣ ਖਤਮ ਹੋਣ ਤੋਂ ਬਾਅਦ ਭਾਰੀ ਗਿਣਤੀ ਵਿੱਚ ਹਾਜ਼ਰ ਸਮਰੱਥਕਾਂ ਵਲੋਂ ਆਪਣੇ ਹਰਮਨ ਪਿਆਰੇ ਲੀਡਰਾਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ। ਅਤੇ ਲੱਡੂ ਖੁਆ ਕੇ ਮੂੰਹ ਮਿੱਠਾ ਕਰਾਇਆ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement