ਕੋਰੋਨਾ ਵਾਇਰਸ ਦੇ ਚਲਦੇ ਜਾਣਗੀਆਂ 2.5 ਕਰੋੜ ਨੌਕਰੀਆਂ?
Published : Mar 19, 2020, 5:22 pm IST
Updated : Mar 19, 2020, 5:25 pm IST
SHARE ARTICLE
Photo
Photo

ਸੰਯੁਕਤ ਰਾਸ਼ਟਰ ਨੇ ਜਤਾਇਆ 2008 ਤੋਂ ਗੰਭੀਰ ਆਰਥਕ ਮੰਦੀ ਦਾ ਸ਼ੱਕ

ਨਵੀਂ ਦਿੱਲੀ: ਮਹਾਮਾਰੀ ਐਲਾਨੇ ਗਏ ਕੋਰੋਨਾ ਵਾਇਰਸ ਦੇ ਚਲਦਿਆਂ ਦੁਨੀਆ ਭਰ ਵਿਚ ਅਰਥ ਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਇਸ ਬਿਮਰੀ ਦੇ ਚਲਦਿਆਂ 2.5 ਕਰੋੜ ਲੋਕਾਂ ਦੀਆਂ ਨੌਕਰੀਆਂ ਜਾਣ ਦਾ ਖਤਰਾ ਹੈ।

PhotoPhoto

ਸੰਯੁਕਤ ਰਾਸ਼ਟਰ ਦੀ ਸੰਸਥਾ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਤਾਲਮੇਲ ਰੱਖਿਆ ਜਾਵੇ ਤਾਂ ਇਸ ਸੰਕਟ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਸੰਕਟ ਦਾ ਅਸਰ ਸਭ ਤੋਂ ਜ਼ਿਆਦਾ ਨੌਕਰੀਆਂ ਦੇਣ ਵਾਲੇ ਰਿਟੇਲ ਸੈਕਟਰ ‘ਤੇ ਪੈਣ ਦੀ ਸੰਭਾਵਨਾ ਹੈ। ਰਿਟੇਲ ਸੈਕਟਰ ਵਿਚ 1.1 ਕਰੋੜ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ।

PhotoPhoto

ਇਸ ਤੋਂ ਇਲਾਵਾ ਟੂਰੀਜ਼ਮ ਅਤੇ ਹਾਸਪਿਟੇਲਿਟੀ ਸੈਕਟਰ ਵਿਚ 12 ਲੱਖ ਬੇਰੁਜ਼ਗਾਰ ਹੋ ਸਕਦੇ ਹਨ। ਈ-ਕਾਮਰਸ ਖੇਤਰ ਵਿਚ ਹੀ 20 ਲੱਖ ਨੌਕਰੀਆਂ ‘ਤੇ ਸੰਕਟ ਮੰਡਰਾ ਰਿਹਾ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਹੀ ਮੰਦੀ ਦਾ ਸਾਹਮਣਾ ਕਰ ਰਹੇ ਰਿਅਲ ਅਸਟੇਟ ਸੈਕਟਰ ਦੀ ਕਮਰ ਹੀ ਟੁੱਟ ਸਕਦੀ ਹੈ ਅਤੇ 35 ਫੀਸਦੀ ਨੌਕਰੀਆਂ ਜਾਣ ਦਾ ਸ਼ੱਕ ਹੈ।

photoPhoto

ਅੰਤਰਰਾਸ਼ਟਰੀ ਕਿਰਤ ਸੰਗਠਨ ਨੇ ਅਪਣੀ ਰਿਪੋਰਟ ‘COVID-19 and world of work: Impacts and responses’ ਵਿਚ ਕਿਹਾ ਹੈ ਕਿ ਬੇਰੁਜ਼ਗਾਰੀ ਨੂੰ ਘੱਟ ਕਰਨ ਲਈ ਤੇਜ਼ੀ ਨਾਲ ਯਤਨ ਕਰਨ ਦੀ ਲੋੜ ਹੈ। ਆਈਐਲ਼ਓ ਨੇ ਕਿਹਾ ਕਿ ਇਸ ਦੇ ਲਈ ਤਿੰਨ ਕਦਮ ਚੁੱਕੇ ਜਾ ਸਕਦੇ ਹਨ, ਜੋ ਇਸ ਪ੍ਰਕਾਰ ਹੈ- ਵਰਕਪਲੇਸ ‘ਤੇ ਕਰਮਚਾਰੀਆਂ ਨੂੰ ਬਚਾਉਣਾ, ਆਰਥਿਕਤਾ ਅਤੇ ਰੁਜ਼ਗਾਰ ਦੀ ਰੱਖਿਆ ਲਈ ਉਪਾਅ ਅਤੇ ਨੌਕਰੀਆਂ ਅਤੇ ਆਮਦਨੀ ਲਈ ਸਹਾਇਤਾ।

File PhotoPhoto

ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਨੇ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਉਦਯੋਗਿਕ ਘਰਾਣਿਆਂ ਨੂੰ ਲੋਕਾਂ ਦੀਆਂ ਨੌਕਰੀਆਂ ਬਚਾਉਣ ਦੀ ਅਪੀਲ ਕੀਤੀ ਹੈ। ਆਈਐਲਓ ਮੁਤਾਬਕ ਇਹ ਸਥਿਤੀ 2008 ਵਿਚ ਦੁਨੀਆ ਭਰ ਵਿਚ ਆਈ ਆਰਥਕ ਮੰਦੀ ਨਾਲੋਂ ਵੀ ਗੰਭੀਰ ਹੋਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement