
ਮਾਰਚ ਦੇ ਪਹਿਲੇ ਹਫ਼ਤੇ 24 ਸਾਲਾ ਔਰਤ ਨੂੰ ਕੋਲਕਾਤਾ ਤੋਂ ਇੰਡੀਗੋ ਦੀ ਉਡਾਣ ’ਚ ਪਖ਼ਾਨੇ ’ਚ ਸਿਗਰਟ ਪੀਂਦੇ ਹੋਏ ਫੜਿਆ ਸੀ।
ਬੇਂਗਲੁਰੂ - ਬੇਂਗਲੁਰੂ ਦੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ਇਕ ਯਾਤਰੀ ਨੂੰ ਇੰਡੀਗੋ ਦੇ ਜਹਾਜ਼ ਦੇ ਪਖ਼ਾਨੇ ’ਚ ਸਿਗਰਟ ਪੀਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਏਅਰਪੋਰਟ ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਸ਼ੈਰੀ ਚੌਧਰੀ ਵਜੋਂ ਹੋਈ ਹੈ। ਉਸ ਨੇ 6ਈ-716 ਇੰਡੀਗੋ ਦੀ ਉਡਾਣ ’ਚ ਅਸਾਮ ਤੋਂ ਬੈਂਗਲੁਰੂ ਨੂੰ ਜਾਂਦੇ ਸਮੇਂ ਇਹ ਕੰਮ ਕੀਤਾ।
ਬੇਂਗਲੁਰੂ ਏਅਰਪੋਰਟ ’ਤੇ ਉਤਰਦੇ ਹੀ ਯਾਤਰੀ ਨੂੰ ਹਿਰਾਸਤ ’ਚ ਲੈ ਲਿਆ ਗਿਆ। ਸੂਤਰਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਡੇਢ ਵਜੇ ਦੀ ਦੱਸੀ ਜਾ ਰਹੀ ਹੈ। ਏਅਰਪੋਰਟ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਚ ਦੇ ਪਹਿਲੇ ਹਫ਼ਤੇ 24 ਸਾਲਾ ਔਰਤ ਨੂੰ ਕੋਲਕਾਤਾ ਤੋਂ ਇੰਡੀਗੋ ਦੀ ਉਡਾਣ ’ਚ ਪਖ਼ਾਨੇ ’ਚ ਸਿਗਰਟ ਪੀਂਦੇ ਹੋਏ ਫੜਿਆ ਸੀ।