Meerut Murder News: ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਲਾਸ਼ ਦੇ ਕੀਤੇ 14 ਟੁਕੜੇ
Published : Mar 19, 2025, 9:53 am IST
Updated : Mar 19, 2025, 9:56 am IST
SHARE ARTICLE
Meerut Murder News in punjabi
Meerut Murder News in punjabi

Meerut Murder News: ਪਤਨੀ ਦਾ ਜਨਮ ਦਿਨ ਮਨਾਉਣ ਲਈ 1 ਮਹੀਨਾ ਪਹਿਲਾਂ ਹੀ UK ਤੋਂ ਆਇਆ ਸੀ ਮ੍ਰਿਤਕ

Meerut Murder News in punjabi: ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਜਿਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਟੁਕੜੇ-ਟੁਕੜੇ ਕਰ ਕੇ, ਡਰੰਮ 'ਚ ਰੱਖ ਕੇ ਮੀਟਿੰਗ ਨਾਲ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬੇਵਫ਼ਾ ਪਤਨੀ ਸ਼ਿਮਲਾ ਗਈ ਅਤੇ ਆਪਣੇ ਪ੍ਰੇਮੀ ਨਾਲ ਮਸਤੀ ਕਰਦੀ ਰਹੀ। ਜਦੋਂ ਉਹ ਵਾਪਸ ਆਈ ਤਾਂ ਪਤਨੀ ਨੇ ਪਰਿਵਾਰ ਨੂੰ ਪਤਨੀ ਦੇ ਕਤਲ ਦੀ ਸੂਚਨਾ ਦਿੱਤੀ।

ਫ਼ਿਲਹਾਲ ਪੁਲਿਸ ਨੇ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਪਤੀ ਦੀ ਲਾਸ਼ ਦੇ ਟੁਕੜੇ ਵੀ ਬਰਾਮਦ ਕੀਤੇ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਰੂਹ ਕੰਬਾਉਣ ਵਾਲਾ ਮਾਮਲਾ ਮੇਰਠ ਦੇ ਬ੍ਰਹਮਪੁਰੀ ਥਾਣਾ ਖੇਤਰ ਦੇ ਅਧੀਨ ਇੰਦਰਾਨਗਰ ਮਾਸਟਰ ਕਾਲੋਨੀ 'ਚ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਲੰਡਨ ਤੋਂ ਪਰਤੇ ਸੌਰਭ ਕੁਮਾਰ (29) ਦਾ 4 ਮਾਰਚ ਦੀ ਰਾਤ ਨੂੰ ਉਸ ਦੀ ਪਤਨੀ ਮੁਸਕਾਨ ਰਸਤੋਗੀ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। 4 ਮਾਰਚ ਨੂੰ ਮੁਲਜ਼ਮਾਂ ਨੇ ਲਾਸ਼ ਦੇ 15 ਟੁਕੜੇ ਇੱਕ ਡਰੰਮ ਵਿੱਚ ਰੱਖ ਕੇ ਸੀਮਿੰਟ ਨਾਲ ਚਿਣ ਦਿੱਤਾ।
ਮੁਸਕਾਨ ਆਪਣੀ ਪੰਜ ਸਾਲ ਦੀ ਧੀ ਨੂੰ ਉਸ ਦੇ ਮਾਤਾ-ਪਿਤਾ ਦੇ ਘਰ ਛੱਡ ਕੇ ਆਪਣੇ ਬੁਆਏਫ੍ਰੈਂਡ ਨਾਲ ਸ਼ਿਮਲਾ ਘੁੰਮਣ ਚਲੀ ਗਈ। ਵਾਪਸ ਆ ਕੇ ਮੁਸਕਾਨ ਨੇ ਸੌਰਭ ਦੇ ਕਤਲ ਬਾਰੇ ਆਪਣੇ ਪਿਤਾ ਨੂੰ ਜਾਣਕਾਰੀ

ਮੰਗਲਵਾਰ ਨੂੰ ਪ੍ਰਮੋਦ ਕੁਮਾਰ ਅਤੇ ਮੁਸਕਾਨ ਦੇ ਨਾਲ ਬ੍ਰਹਮਪੁਰੀ ਥਾਣੇ ਪਹੁੰਚਿਆ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਸੌਰਭ ਦੀ ਲਾਸ਼ ਬਰਾਮਦ ਕਰ ਲਈ ਹੈ। ਸੌਰਭ ਕੁਮਾਰ (29) ਜੋ ਕਿ ਲੰਡਨ 'ਚ ਕੰਮ ਕਰਦਾ ਸੀ, 24 ਫਰਵਰੀ ਨੂੰ ਆਪਣੇ ਘਰ ਪਰਤਿਆ ਸੀ। ਦਰਅਸਲ 25 ਫਰਵਰੀ ਨੂੰ ਉਨ੍ਹਾਂ ਦੀ ਪਤਨੀ ਮੁਸਕਾਨ (26) ਦਾ ਜਨਮ ਦਿਨ ਸੀ। ਜਨਮ ਦਿਨ ਮਨਾਉਣ ਲਈ ਉਹ ਵਾਪਸ ਆਇਆ ਸੀ, 28 ਫਰਵਰੀ ਨੂੰ ਬੇਟੀ ਪੀਹੂ (5) ਦਾ ਜਨਮ ਦਿਨ ਵੀ ਸੀ।

ਦੋਵਾਂ ਦਾ ਜਸ਼ਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਤੋਂ ਬਾਅਦ 4 ਮਾਰਚ ਦੀ ਰਾਤ ਨੂੰ ਇਹ ਕਹਾਣੀ ਪੂਰੀ ਤਰ੍ਹਾਂ ਬਦਲ ਗਈ। ਪਤਨੀ ਮੁਸਕਾਨ ਨੇ ਸੌਰਭ ਨੂੰ ਰਾਤ ਨੂੰ ਖਾਣੇ 'ਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਗੁਆਂਢ 'ਚ ਰਹਿਣ ਵਾਲੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ (28) ਨੂੰ ਘਰ ਬੁਲਾਇਆ ਅਤੇ ਸੌਰਭ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ, ਫਿਰ ਤੇਜ਼ਧਾਰ ਹਥਿਆਰ ਨਾਲ ਲਾਸ਼ ਦੇ 15 ਟੁਕੜੇ ਕਰ ਦਿੱਤੇ, ਟੁਕੜਿਆਂ ਨੂੰ ਪਲਾਸਟਿਕ ਦੇ ਡਰੰਮ 'ਚ ਪਾ ਕੇ ਮਿੱਟੀ ਅਤੇ ਸੀਮਿੰਟ ਦਾ ਘੋਲ ਬਣਾ ਕੇ ਢੱਕਣ ਨੂੰ ਸੀਲ ਕਰ ਦਿੱਤਾ।

ਸੌਰਭ ਕੁਮਾਰ ਮਰਚੈਂਟ ਨੇਵੀ ਵਿੱਚ ਕੰਮ ਕਰਦਾ ਸੀ। ਉਹ ਅਕਸਰ ਵਿਦੇਸ਼ ਜਾਂਦਾ ਸੀ। ਸਾਲ 2020 ਵਿੱਚ, ਉਸਨੇ ਲੰਡਨ ਦੇ ਇੱਕ ਮਾਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਸਾਲ 2016 'ਚ ਸੌਰਭ ਨੇ ਮੁਸਕਾਨ ਰਸਤੋਗੀ ਨਾਲ ਲਵ ਮੈਰਿਜ ਕੀਤੀ ਸੀ। ਦੋਵਾਂ ਦੀ ਇੱਕ ਪੰਜ ਸਾਲ ਦੀ ਬੇਟੀ ਪੀਹੂ ਹੈ। 
 

Location: India, Uttar Pradesh, Meerut

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement