
100 ਫ਼ੁਟ ਹੇਠਾਂ ਜਾ ਡਿੱਗਿਆ ਜਿਸ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਵਿਅਕਤੀ ਜ਼ਖ਼ਮੀ ਹੋ ਗਏ।
ਸੀਧੀ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਸੋਨ ਨਦੀ ਦੇ ਜੋਗਦਹਾ ਪੁਲ ਤੋਂ ਬਰਾਤੀਆਂ ਨਾਲ ਭਰਿਆ ਮਿੰਨੀ ਟਰੱਕ ਬੇਕਾਬੂ ਹੋ ਕੇ 100 ਫ਼ੁਟ ਹੇਠਾਂ ਜਾ ਡਿੱਗਿਆ ਜਿਸ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਜ਼ਖ਼ਮੀਆਂ ਵਿਚੋਂ ਜ਼ਿਆਦਾਤਰ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਰਾਤ ਕਰੀਬ 9.30 ਵਜੇ ਹਰਬਿਜੀ ਪਿੰਡ ਤੋਂ ਇਕ ਬਰਾਤ ਮੁਜੱਬੀਲ ਖ਼ਾਨ ਜਾ ਰਹੀ ਸੀ।
Accident
ਜਦੋਂ ਬਰਾਤੀਆਂ ਨਾਲ ਭਰਿਆ ਟਰੱਕ ਸੋਨ ਨਦੀ ਦੇ ਹਨੂੰਮਾਨ ਪੁਲ 'ਤੇ ਪਹੁੰਚਿਆ ਤਾਂ ਟਰੱਕ ਬੇਕਾਬੂ ਹੋ ਕੇ ਨਦੀ 'ਚ ਡਿੱਗ ਪਿਆ। ਜ਼ਿਲ੍ਹਾ ਪਿਲਸ ਮੁਖੀ ਨੇ ਦਸਿਆ ਕਿ ਹਨ੍ਹੇਰਾ ਹੋਣ ਕਾਰਨ ਬਚਾਉ ਕੰਮਾਂ ਵਿਚ ਰੁਕਾਵਟ ਆ ਰਹੀ ਹੈ ਪਰ ਫਿਰ ਵੀ ਲਗਭਗ ਸਾਰੇ ਜ਼ਖ਼ਮੀਆਂ ਨੂੰ ਕੱਢ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾ ਦਿਤਾ ਗਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਜ਼ਿਆਦਾਤਰ ਲੋਕ ਟਰੱਕ ਹੇਠਾਂ ਬੁਰੀ ਤਰ੍ਹਾ ਫਸ ਗਏ ਸਨ ਜਿਸ ਕਾਰਨ ਟਰੱਕ ਦੀ ਬਾਡੀ ਨੂੰ ਕਟਰ ਨਾਲ ਕੱਟ ਕੇ ਮ੍ਰਿਤਕਾਂ ਨੂੰ ਬਾਹਰ ਕੱਢਣਾ ਪਿਆ। (ਏਜੰਸੀ)