
ਸੁਪਰੀਮ ਕੋਰਟ ਨੇ ਅਪੀਲ ਦਾਇਰ ਕਰ ਕੇ ਅਧਿਕਾਰੀਆਂ ਨੂੰ ਇਹ ਹੁਕਮ ਦੇਣ ਦੀ ਅਪੀਲ ਕੀਤੀ ਹੈ ਕਿ ਦੇਸ਼ ਭਰ ’ਚ ਪ੍ਰਵਾਸੀ ਕਾਮਿਆਂ ਦੀ ਜ਼ਰੂਰੀ ਕੋਰੋਨਾ ਵਾਇਰਸ
ਨਵੀਂ ਦਿੱਲੀ, 18 ਅਪ੍ਰੈਲ: ਸੁਪਰੀਮ ਕੋਰਟ ਨੇ ਅਪੀਲ ਦਾਇਰ ਕਰ ਕੇ ਅਧਿਕਾਰੀਆਂ ਨੂੰ ਇਹ ਹੁਕਮ ਦੇਣ ਦੀ ਅਪੀਲ ਕੀਤੀ ਹੈ ਕਿ ਦੇਸ਼ ਭਰ ’ਚ ਪ੍ਰਵਾਸੀ ਕਾਮਿਆਂ ਦੀ ਜ਼ਰੂਰੀ ਕੋਰੋਨਾ ਵਾਇਰਸ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਘਰ ਪਰਤਣ ਦੀ ਇਜਾਜ਼ਤ ਦੇ ਦਿਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਅਤ ਯਾਤਰਾ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਭਾਰਤੀ ਪ੍ਰਬੰਧਨ ਸੰਸਥਾਨ, ਅਹਿਮਦਾਬਾਦ ਦੇ ਸਾਬਕਾ ਇੰਚਾਰਜ ਜਗਦੀਪ ਐਸ. ਛੋਕਰ ਅਤੇ ਵਕੀਲ ਗੌਰਵ ਜੈਨ ਵਲੋਂ ਦਾਇਰ ਅਪੀਲ ’ਚ ਕਿਹਾ ਗਿਆ ਹੈ ਕਿ ਦੇਸ਼ ਭਰ ’ਚ ਤਾਲਾਬੰਦੀ ਨੂੰ ਵਿਸਤਾਰਿਤ ਕਰਨ ਬਾਰੇ ਸੱਭ ਤੋਂ ਜ਼ਿਆਦਾ ਪ੍ਰਭਾਵਤ ਲੋਕਾਂ ’ਚ ਸ਼ਾਮਲ ਪ੍ਰਵਾਸੀ ਕਾਮਿਆਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਅਪਣੇ ਘਰ ਪਰਤਣ ਦੀ ਇਜਾਜ਼ਤ ਦਿਤੀ ਜਾਵੇ। (ਪੀਟੀਆਈ)