ਨੌਂ ਮਹੀਨੇ ਦੀ ਬੱਚੀ ਕੋਰੋਨਾ ਪੀੜਤ, ਪਿਤਾ ਤਬਲੀਗ਼ੀ ਜਮਾਤ ਦਾ ਮੈਂਬਰ
Published : Apr 19, 2020, 11:44 am IST
Updated : Apr 19, 2020, 11:44 am IST
SHARE ARTICLE
File Photo
File Photo

ਉਤਰਾਖੰਡ ’ਚ ਕੋਰੋਨਾ ਵਾਇਰਸ ਦੇ ਤਾਜਾ ਮਾਮਲਿਆਂ ’ਚ ਨੌ ਮਹੀਨੇ ਦਾ ਇਕ ਨਵਜਾਤ ਬੱਚਾ ਵੀ ਸ਼ਾਮਲ ਹੋ ਗਿਆ ਹੈ ਜੋ ਅਪਣੇ ਪਿਤਾ ਦੇ ਸੰਪਰਕ ’ਚ ਆਉਣ ਦੇ

ਦੇਹਰਾਦੂਨ, 18 ਅਪ੍ਰੈਲ : ਉਤਰਾਖੰਡ ’ਚ ਕੋਰੋਨਾ ਵਾਇਰਸ ਦੇ ਤਾਜਾ ਮਾਮਲਿਆਂ ’ਚ ਨੌ ਮਹੀਨੇ ਦਾ ਇਕ ਨਵਜਾਤ ਬੱਚਾ ਵੀ ਸ਼ਾਮਲ ਹੋ ਗਿਆ ਹੈ ਜੋ ਅਪਣੇ ਪਿਤਾ ਦੇ ਸੰਪਰਕ ’ਚ ਆਉਣ ਦੇ ਕਾਰਨ ਪ੍ਰਭਾਵਤ ਹੋਇਆ ਹੈ। ਬੱਚੇ ਦਾ ਪਿਤਾ ਤਬਲੀਗ਼ੀ ਜਮਾਤ ਦੇ ਜਲਸੇ ਤੋਂ ਵਾਪਸ ਆਇਆ ਸੀ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਇਹ ਨਹੀਂ ਦਸਿਆ ਕਿ ਸਮਾਗਮ ਕਿਥੇ ਹੋਇਆ ਸੀ ਜਾਂ ਬੱਚੇ ਦੇ ਪਿਤਾ ’ਚ ਵਾਇਰਸ ਦੀ ਪੁਸ਼ਟੀ ਕਦ ਹੋਈ। ਸ਼ੁਕਰਵਾਰ ਨੂੰ ਉਤਰਾਖੰਡ ’ਚ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਤਿੰਨ ਨਵੇਂ ਮਾਮਲਿਆਂ ਵਿਚ ਇਹ ਬੱਚਾ ਵੀ ਸ਼ਾਮਲ ਹੈ। 

File photoFile photo

ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਸਾਹਮਣੇ ਆਏ ਤਾਜਾ ਮਾਮਲਿਆਂ ਦੇ ਬਾਅਦ ਰਾਜ ’ਚ ਪ੍ਰਭਾਵਤ ਵਿਅਕਤੀਆਂ ਦੀ ਗਿਣਤੀ ਵੱਧ ਕੇ 40 ਹੋ ਗਈ ਹੈ। ਬੱਚੇ ਨੂੰ ਦੇਹਰਾਦੂਨ ਦੇ ਜਖਨ ਖੇਤਰ ਵਿਚ ਇਕ ਸਕੂਲ ’ਚ ਇਕਾਂਤਵਾਸ ਵਿਚ ਰਖਿਆ ਗਿਆ ਹੈ। ਬੁਲਾਰੇ ਦੇ ਮੁਤਾਬਕ ਬੱਚੇ ਦਾ ਪਿਤਾ ਤਬਲੀਗ਼ੀ ਜਮਾਤ ਦੇ ਉਨ੍ਹਾਂ ਦੱਸ ਮੈਂਬਰਾਂ ਵਿਚੋਂ ਇਕ ਹੈ ਜਿਨ੍ਹਾਂ ਦਾ ਦੇਹਰਾਦੂਨ ਵਿਚ ਕੋਵਿਡ 19 ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੇ ਦੇ ਇਲਾਵਾ ਸ਼ੁਕਰਵਾਰ ਨੂੰ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਉਨ੍ਹਾਂ ਵਿਚ ਸੈਨਿਕ ਹਸਪਤਾਲ ’ਚ ਤੈਨਾਤ ਇਕ ਮਹਿਲਾ ਅਧਿਕਾਰੀ ਅਤੇ ਨੈਨੀਤਾਲ ਜ਼ਿਲ੍ਹੇ ’ਚ ਤਬਲੀਗ਼ੀ ਜਮਾਤ ਦਾ ਇਕ ਮੈਂਬਰ ਸ਼ਾਮਲ ਹੈ। ਮਹਿਲਾ ਅਧਿਕਾਰੀ ਹਾਲ ਹੀ ’ਚ ਲਖਨਉ ਤੋਂ ਪ੍ਰੀਖਣ ਹਾਸਲ ਕਰ ਕੇ ਪਰਤੀ ਸੀ। (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement