ਅੰਬਾਲਾ 'ਚ ਪੰਜਾਬੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਕਾਰ ਖ਼ਰੀਦਣ ਲਈ ਜਾ ਰਿਹਾ ਸੀ ਦਿੱਲੀ

By : GAGANDEEP

Published : Apr 19, 2023, 7:22 pm IST
Updated : Apr 19, 2023, 9:11 pm IST
SHARE ARTICLE
photo
photo

ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਮਾਮਲਾ ਕੀਤਾ ਦਰਜ

 

ਅੰਬਾਲਾ: ਹਰਿਆਣਾ ਦੇ ਅੰਬਾਲਾ 'ਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਪੰਜਾਬੀ ਨੌਜਵਾਨ ਦੀ ਮੌਤ ਹੋਣਦੀ ਖਬਰ ਸਾਹਮਣੇ ਆਈ ਹੈ।। ਨੌਜਵਾਨ ਕਾਰ ਖਰੀਦਣ ਦਾ ਕਹਿ ਕੇ ਆਪਣੇ ਛੋਟੇ ਭਰਾ ਨਾਲ ਦਿੱਲੀ ਲਈ ਘਰੋਂ ਰਵਾਨਾ ਹੋਇਆ ਸੀ ਪਰ ਦੋਵੇਂ ਭਰਾ ਅੰਬਾਲਾ ਛਾਉਣੀ ਵਿਖੇ ਹੀ ਰੁਕੇ ਸਨ। ਇੱਥੇ ਦੋਵਾਂ ਨੇ ਨਸ਼ਾ ਕਰ ਲਿਆ ਅਤੇ ਓਵਰਡੋਜ਼ ਕਾਰਨ ਵੱਡੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਢਿੱਲੋਂ ਵਜੋਂ ਹੋਈ ਹੈ। ਪੁਲਿਸ ਨੇ ਨੌਜਵਾਨ ਦੀ ਮਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦਰਬਾਰ ਸਾਹਿਬ ਵੀਡੀਉ ਮਾਮਲੇ 'ਚ ਕੈਮਰੇ ਅੱਗੇ ਆਈ ਲੜਕੀ, ਮੰਗੀ ਹੱਥ ਜੋੜ ਕੇ ਮੁਆਫ਼ੀ 

ਜਲੰਧਰ ਦੀ ਰਹਿਣ ਵਾਲੀ ਰਵਿੰਦਰ ਕੌਰ ਨੇ ਦੱਸਿਆ ਕਿ ਵੱਡਾ ਲੜਕਾ ਜਸਕਰਨ ਸਿੰਘ ਕਰੀਬ 2 ਮਹੀਨੇ ਤੋਂ ਸੋਲਨ (ਹਿਮਾਚਲ) ਦੇ ਨਕਸ਼ ਮੁਕਤੀ ਕੇਂਦਰ ਵਿੱਚ ਕੰਮ ਕਰ ਰਿਹਾ ਸੀ। ਉਸ ਦੇ ਦੋਵੇਂ ਲੜਕੇ 16 ਅਪ੍ਰੈਲ ਨੂੰ ਦੁਪਹਿਰ 2 ਵਜੇ ਦੇ ਕਰੀਬ ਇਹ ਕਹਿ ਕੇ ਘਰੋਂ ਨਿਕਲੇ ਸਨ ਕਿ ਉਹ ਕਾਰ ਲੈਣ ਲਈ ਦਿੱਲੀ ਜਾ ਰਹੇ ਹਨ। 18 ਅਪਰੈਲ ਦੀ ਰਾਤ ਨੂੰ ਉਸ ਨੂੰ ਕਮਲ ਜੀਤ ਨਾਂ ਦੇ ਰਾਹਗੀਰ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਤੁਹਾਡੇ ਦੋਵੇਂ ਲੜਕੇ ਸਾਡੇ ਨਾਲ ਬੱਤਰਾ ਹੋਟਲ (ਕਮਰਾ ਨੰ: 204) ਵਿਖੇ ਠਹਿਰੇ ਹੋਏ ਹਨ। ਦੋਵਾਂ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਹੈ ਅਤੇ ਦੋਵੇਂ ਇੱਕ ਦੂਜੇ ਨਾਲ ਲੜ ਰਹੇ ਹਨ।

ਇਹ ਵੀ ਪੜ੍ਹੋ: ਚੇਤਨ ਸਿੰਘ ਜੌੜਾਮਾਜਰਾ ਨੇ ਲੋਕ ਸੰਪਰਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਔਰਤ ਨੇ ਦੱਸਿਆ ਕਿ ਉਸ ਨੇ ਦੋਵਾਂ ਪੁੱਤਰਾਂ ਨੂੰ ਛੁਡਵਾਉਣ ਲਈ ਕਿਹਾ। ਸਵੇਰੇ 2 ਵਜੇ ਉਸ ਦੇ ਲੜਕੇ ਪ੍ਰੇਮਦੀਪ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਅਸੀਂ ਠੀਕ ਹਾਂ। ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂਗਾ। ਜਸਕਰਨ ਸਿੰਘ ਢਿੱਲੋਂ ਨਾਲ ਸਵੇਰੇ 3 ਵਜੇ ਮੋਬਾਈਲ 'ਤੇ ਗੱਲ ਕੀਤੀ। ਢਿੱਲੋਂ ਨੇ ਉਸ ਨੂੰ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ। ਟ੍ਰਾਂਸਫਰ ਕਰ ਦਿਓ। ਦੁਬਾਰਾ ਉਸ ਨਾਲ ਗੱਲ ਨਹੀਂ ਹੋਈ। ਸਵੇਰੇ ਸਾਢੇ ਚਾਰ ਵਜੇ ਕਮਲਜੀਤ ਨੇ ਦੁਬਾਰਾ ਫ਼ੋਨ ਕਰਕੇ ਕਿਹਾ ਕਿ ਉਹ ਤੁਹਾਡੇ ਦੋਵੇਂ ਲੜਕਿਆਂ ਨੂੰ ਅੰਬਾਲਾ ਛਾਉਣੀ ਦੇ ਬੱਸ ਸਟੈਂਡ 'ਤੇ ਛੱਡ ਗਿਆ ਹੈ | ਪੁਲਿਸ ਨੂੰ ਸਵੇਰੇ 6 ਵਜੇ ਸੂਚਨਾ ਮਿਲੀ ਕਿ ਜਸਕਰਨ ਸਿੰਘ ਦੀ ਮੌਤ ਹੋ ਗਈ ਹੈ।

Location: India, Haryana, Ambala Sadar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement