Lok Sabha Elections 2024 Phase-I: ਮਨੀਪੁਰ 'ਚ ਗੋਲੀਬਾਰੀ ਦੌਰਾਨ 3 ਜ਼ਖਮੀ, EVM ਟੁੱਟੀ
Published : Apr 19, 2024, 12:30 pm IST
Updated : Apr 19, 2024, 12:30 pm IST
SHARE ARTICLE
File Photo
File Photo

 ਕੂਚ ਬਿਹਾਰ 'ਚ ਹਿੰਸਾ, ਬੰਗਾਲ ਵਿਚ ਸਭ ਤੋਂ ਵੱਧ 34% ਹੋਈ ਵੋਟਿੰਗ

ਨਵੀਂ ਦਿੱਲੀ - ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪੀਐਮ ਮੋਦੀ ਨੇ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਨੇ ਹਿੰਦੀ, ਤਾਮਿਲ, ਮਰਾਠੀ ਸਮੇਤ 5 ਭਾਸ਼ਾਵਾਂ ਵਿਚ ਟਵੀਟ ਕੀਤਾ। 

ਵੋਟਰ ਟਰਨਆਊਟ ਐਪ ਮੁਤਾਬਕ ਸਵੇਰੇ 11 ਵਜੇ ਤੱਕ ਬੰਗਾਲ ਵਿਚ ਸਭ ਤੋਂ ਵੱਧ ਵੋਟਿੰਗ ਹੋਈ। ਇੱਥੇ 33.56% ਵੋਟਾਂ ਪਈਆਂ। ਸਭ ਤੋਂ ਘੱਟ ਵੋਟਿੰਗ ਲਕਸ਼ਦੀਪ 'ਚ ਹੋਈ, ਜਿੱਥੇ 16.33 ਫੀਸਦੀ ਵੋਟਿੰਗ ਹੋਈ। 21 ਸੂਬਿਆਂ ਵਿਚ ਔਸਤ ਵੋਟਿੰਗ 25% ਹੈ। ਵੋਟਿੰਗ ਦੌਰਾਨ ਮਨੀਪੁਰ ਦੇ ਬਿਸ਼ਨੂਪੁਰ 'ਚ ਗੋਲੀਬਾਰੀ, ਬੰਗਾਲ ਦੇ ਕੂਚਬਿਹਾਰ 'ਚ ਹਿੰਸਾ ਅਤੇ ਛੱਤੀਸਗੜ੍ਹ ਦੇ ਬੀਜਾਪੁਰ 'ਚ ਗ੍ਰੇਨੇਡ ਧਮਾਕਾ ਹੋਇਆ। 

ਇਸ ਪੜਾਅ 'ਚ ਮਨੀਪੁਰ ਦੀਆਂ ਦੋ ਲੋਕ ਸਭਾ ਸੀਟਾਂ (ਮਨੀਪੁਰ ਇਨਰ ਅਤੇ ਮਨੀਪੁਰ ਆਊਟਰ) 'ਤੇ ਵੀ ਵੋਟਿੰਗ ਹੋ ਰਹੀ ਹੈ। ਹਿੰਸਾ ਦੇ ਮੱਦੇਨਜ਼ਰ ਬਾਹਰੀ ਸੀਟਾਂ ਦੇ ਕੁਝ ਹਿੱਸਿਆਂ 'ਤੇ 26 ਅਪ੍ਰੈਲ ਨੂੰ ਵੀ ਵੋਟਿੰਗ ਹੋਵੇਗੀ। 2019 ਵਿਚ, ਇਨ੍ਹਾਂ 102 ਲੋਕ ਸਭਾ ਸੀਟਾਂ ਵਿੱਚੋਂ, ਭਾਜਪਾ ਨੇ 40, ਡੀਐਮਕੇ ਨੇ 24 ਅਤੇ ਕਾਂਗਰਸ ਨੇ 15 ਸੀਟਾਂ ਜਿੱਤੀਆਂ ਸਨ। ਹੋਰਨਾਂ ਨੂੰ 23 ਸੀਟਾਂ ਮਿਲੀਆਂ ਸਨ। ਇਸ ਪੜਾਅ 'ਚ ਜ਼ਿਆਦਾਤਰ ਸੀਟਾਂ 'ਤੇ ਇਨ੍ਹਾਂ ਤਿੰਨਾਂ ਪਾਰਟੀਆਂ ਵਿਚਾਲੇ ਮੁਕਾਬਲਾ ਹੈ। 

ਪਹਿਲੇ ਪੜਾਅ ਵਿਚ 1,625 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿਚੋਂ 1,491 ਪੁਰਸ਼ ਅਤੇ 134 ਮਹਿਲਾ ਉਮੀਦਵਾਰ ਹਨ। ਇਸ ਵਾਰ 8 ਕੇਂਦਰੀ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਸਾਬਕਾ ਰਾਜਪਾਲ ਵੀ ਚੋਣ ਮੈਦਾਨ ਵਿਚ ਹਨ। ਇਸ ਪੜਾਅ ਤੋਂ ਬਾਅਦ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ। ਕੁੱਲ 7 ਪੜਾਵਾਂ ਵਿੱਚ 543 ਸੀਟਾਂ ਲਈ ਵੋਟਿੰਗ 1 ਜੂਨ ਨੂੰ ਖਤਮ ਹੋਵੇਗੀ। ਸਾਰੀਆਂ ਸੀਟਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।


 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement