Chhattisgarh News : ਛੱਤੀਸਗੜ੍ਹ ’ਚ ਚੋਰੀ ਦੇ ਸ਼ੱਕ ’ਚ ਮਾਲਕ ’ਤੇ ਅਪਣੇ ਦੋ ਮਜ਼ਦੂਰਾਂ ਨੂੰ ਤਸੀਹੇ ਦੇਣ ਦਾ ਦੋਸ਼

By : BALJINDERK

Published : Apr 19, 2025, 7:35 pm IST
Updated : Apr 19, 2025, 7:35 pm IST
SHARE ARTICLE
file photo
file photo

Chhattisgarh News : ਹੱਥਾਂ ਦੇ ਨਹੁੰ ਖਿੱਚੇ ਅਤੇ ਬਿਜਲੀ ਦੇ ਝਟਕੇ ਲਗਾਏ

Chhattisgarh News in Punjabi : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ’ਚ ਆਈਸਕ੍ਰੀਮ ਫੈਕਟਰੀ ਦੇ ਦੋ ਕਾਮਿਆਂ ਨੂੰ ਉਨ੍ਹਾਂ ਦੇ ਮਾਲਕ ਅਤੇ ਉਸ ਦੇ ਸਹਿਯੋਗੀ ਨੇ ਕਥਿਤ ਤੌਰ ’ਤੇ ਤਸੀਹੇ ਦਿਤੇ ਅਤੇ ਚੋਰੀ ਦੇ ਸ਼ੱਕ ’ਚ ਉਨ੍ਹਾਂ ਦੇ ਨਹੁੰ ਕੱਢੇ ਅਤੇ ਉਨ੍ਹਾਂ ਨੂੰ ਬਿਜਲੀ ਦੇ ਝਟਕੇ ਲਗਾਏ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਰਹਿਣ ਵਾਲੇ ਅਭਿਸ਼ੇਕ ਭੰਬੀ ਅਤੇ ਵਿਨੋਦ ਭੰਬੀ ਨੂੰ ਇਕ ਠੇਕੇਦਾਰ ਰਾਹੀਂ ਸਿਵਲ ਲਾਈਨਜ਼ ਥਾਣੇ ਦੇ ਅਧੀਨ ਖਾਪਰਾਭੱਟੀ ਇਲਾਕੇ ’ਚ ਛੋਟੂ ਗੁੱਜਰ ਦੀ ਆਈਸਕ੍ਰੀਮ ਫੈਕਟਰੀ ’ਚ ਕੰਮ ਕਰਨ ਲਈ ਰੱਖਿਆ ਗਿਆ ਸੀ। 

14 ਅਪ੍ਰੈਲ ਨੂੰ ਗੁਰਜਰ ਅਤੇ ਉਸ ਦੇ ਸਾਥੀ ਮੁਕੇਸ਼ ਸ਼ਰਮਾ ਨੇ ਦੋਹਾਂ ਮਜ਼ਦੂਰਾਂ ’ਤੇ ਚੋਰੀ ਦਾ ਦੋਸ਼ ਲਾਇਆ। ਦੋਹਾਂ ਦੇ ਕਪੜੇ ਉਤਾਰ ਦਿਤੇ ਗਏ, ਬਿਜਲੀ ਦੇ ਝਟਕੇ ਦਿਤੇ ਗਏ ਅਤੇ ਉਨ੍ਹਾਂ ਦੇ ਨਹੁੰ ਖਿੱਚੇ ਗਏ। ਘਟਨਾ ਉਦੋਂ ਸਾਹਮਣੇ ਆਈ ਜਦੋਂ ਤਸੀਹਿਆਂ ਦਾ ਵੀਡੀਉ ਵਾਇਰਲ ਹੋ ਗਿਆ। ਵੀਡੀਉ ’ਚ ਇਕ ਅਰਧ ਨਗਨ ਵਿਅਕਤੀ ਨੂੰ ਬਿਜਲੀ ਦੇ ਝਟਕੇ ਦਿਤੇ ਜਾ ਰਹੇ ਹਨ ਅਤੇ ਕੁੱਟਿਆ ਜਾ ਰਿਹਾ ਹੈ। 

ਹਾਲਾਂਕਿ ਦੋਵੇਂ ਪੀੜਤ ਕਿਸੇ ਤਰ੍ਹਾਂ ਭੱਜਣ ਅਤੇ ਭੀਲਵਾੜਾ ’ਚ ਅਪਣੇ ਜੱਦੀ ਸਥਾਨ ਪਹੁੰਚਣ ’ਚ ਕਾਮਯਾਬ ਹੋ ਗਏ। ਉਨ੍ਹਾਂ ਨੇ ਗੁਲਾਬਪੁਰਾ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਰਾਜਸਥਾਨ ਪੁਲਿਸ ਨੇ ਜ਼ੀਰੋ ਐਫ.ਆਈ.ਆਰ. ਦਰਜ ਕੀਤੀ ਹੈ ਅਤੇ ਅਗਲੇਰੀ ਕਾਰਵਾਈ ਲਈ ਕੇਸ ਕੋਰਬਾ ਪੁਲਿਸ ਨੂੰ ਭੇਜ ਦਿਤਾ ਹੈ। ਜ਼ੀਰੋ ਐਫ.ਆਈ.ਆਰ. ਦੇ ਤਹਿਤ ਪੀੜਤ ਅਪਰਾਧ ਦੇ ਸਥਾਨ ਦੀ ਪਰਵਾਹ ਕੀਤੇ ਬਿਨਾਂ ਕਿਸੇ ਵੀ ਥਾਣੇ ’ਚ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। 

(For more news apart from  Employer accused of torturing two of his workers on suspicion theft in Chhattisgarh  News in Punjabi, stay tuned to Rozana Spokesman)

Location: India, Chhatisgarh, Korba

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement