Pune News : ਕਾਂਗਰਸ ਦੇ ਸਾਬਕਾ ਵਿਧਾਇਕ ਸੰਗ੍ਰਾਮ ਥੋਪਟੇ ਨੇ ਦਿਤਾ ਅਸਤੀਫਾ

By : BALJINDERK

Published : Apr 19, 2025, 6:54 pm IST
Updated : Apr 19, 2025, 6:54 pm IST
SHARE ARTICLE
 ਕਾਂਗਰਸ ਦੇ ਸਾਬਕਾ ਵਿਧਾਇਕ ਸੰਗ੍ਰਾਮ ਥੋਪਟੇ ਨੇ ਦਿਤਾ ਅਸਤੀਫਾ
ਕਾਂਗਰਸ ਦੇ ਸਾਬਕਾ ਵਿਧਾਇਕ ਸੰਗ੍ਰਾਮ ਥੋਪਟੇ ਨੇ ਦਿਤਾ ਅਸਤੀਫਾ

Pune News : ਮਹਾਰਾਸ਼ਟਰ ਭਾਜਪਾ ’ਚ ਹੋ ਸਕਦੇ ਨੇ ਸ਼ਾਮਲ

Pune News in Punjabi : ਮਹਾਰਾਸ਼ਟਰ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਦਰਮਿਆਨ ਕਾਂਗਰਸ ਦੇ ਸਾਬਕਾ ਵਿਧਾਇਕ ਸੰਗ੍ਰਾਮ ਥੋਪਟੇ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ।

ਪੁਣੇ ਜ਼ਿਲ੍ਹੇ ਦੇ ਭੋਰ ਹਲਕੇ ਦੀ ਤਿੰਨ ਵਾਰ ਨੁਮਾਇੰਦਗੀ ਕਰਨ ਵਾਲੇ ਥੋਪਟੇ ਨੂੰ 2024 ਦੀਆਂ ਵਿਧਾਨ ਸਭਾ ਚੋਣਾਂ ’ਚ ਐਨ.ਸੀ.ਪੀ. ਉਮੀਦਵਾਰ ਸ਼ੰਕਰ ਮੰਡੇਕਰ ਨੇ ਹਰਾਇਆ ਸੀ। ਥੋਪਟੇ ਜਿਸ ਦਾ ਪਰਵਾਰ ਕਾਂਗਰਸ ਦੀ ਪਰੰਪਰਾ ਨਾਲ ਜੁੜਿਆ ਹੋਇਆ ਹੈ, ਪਾਰਟੀ ਦੇ ਦਿੱਗਜ ਅਨੰਤਰਾਓ ਥੋਪਟੇ ਦਾ ਪੁੱਤਰ ਹੈ ਜੋ ਛੇ ਵਾਰ ਭੋਰ ਦੀ ਨੁਮਾਇੰਦਗੀ ਕਰ ਚੁੱਕਾ ਹੈ। 

ਮਹਾਰਾਸ਼ਟਰ ਦੇ ਇੰਚਾਰਜ ਰਮੇਸ਼ ਚੇਨੀਥਲਾ ਥੋਪਟੇ ਨੇ ਕਿਹਾ, ‘‘ਮੈਂ ਪ੍ਰਦੇਸ਼ ਕਾਂਗਰਸ ਪ੍ਰਧਾਨ ਹਰਸ਼ਵਰਧਨ ਸਪਕਲ ਅਤੇ ਮਹਾਰਾਸ਼ਟਰ ਇੰਚਾਰਜ ਰਮੇਸ਼ ਚੇਨੀਥਲਾ ਥੋਪਟੇ ਨੂੰ ਅਪਣਾ ਅਸਤੀਫਾ ਸੌਂਪ ਦਿਤਾ ਹੈ।’’ ਉਨ੍ਹਾਂ ਨੇ ਸ਼ੁਕਰਵਾਰ ਨੂੰ ਅਸਤੀਫਾ ਦੇ ਦਿਤਾ ਅਤੇ ਅਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਅਪਣੀ ਤਸਵੀਰ ਤੋਂ ਕਾਂਗਰਸ ਦਾ ਲੋਗੋ ਹਟਾ ਦਿਤਾ।  ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਪੁੱਛੇ ਜਾਣ ’ਤੇ ਥੋਪਟੇ ਨੇ ਕਿਹਾ ਕਿ ਉਹ ਐਤਵਾਰ ਨੂੰ ਅਪਣੇ ਸਮਰਥਕਾਂ ਨਾਲ ਵਿਚਾਰ-ਵਟਾਂਦਰੇ ਕਰਨਗੇ। 

ਥੋਪਟੇ ਦੇ ਅਸਤੀਫੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਹਰਸ਼ਵਰਧਨ ਸਪਕਲ ਨੇ ਕਿਹਾ, ‘‘ਨਾਨਾ ਪਟੋਲੇ ਦੇ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਸੰਗ੍ਰਾਮ ਥੋਪਟੇ ਨੂੰ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ ਮੈਦਾਨ ’ਚ ਉਤਾਰਨਾ ਚਾਹੁੰਦੀ ਸੀ ਪਰ (ਤਤਕਾਲੀ ਵਿਰੋਧੀ ਧਿਰ ਦੇ ਨੇਤਾ) ਦੇਵੇਂਦਰ ਫੜਨਵੀਸ ਨੇ ਤਤਕਾਲੀ ਰਾਜਪਾਲ ਭਗਤ ਸਿੰਘ ਕੋਸ਼ਿਆਰੀ ’ਤੇ ਦਬਾਅ ਪਾ ਕੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿਤਾ।’’

(For more news apart from  Former Congress MLA Sangram Thopte resigns News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement