
Student commits suicide in Noida: ਸਹੇਲੀ ਨਾਲ ਪੱਬ ’ਚ ਪਾਰਟੀ ਕਰਨ ਤੋਂ ਬਾਅਦ ਦੇਰ ਰਾਤ ਫ਼ਲੈਟ ’ਚ ਪਹੁੰਚੀ ਸੀ ਵਿਦਿਆਰਥਣ
Student commits suicide in Noida: ਨੋਇਡਾ ਵਿੱਚ ਇੱਕ 21 ਸਾਲਾ ਵਿਦਿਆਰਥੀ ਨੇ ਇੱਕ ਸੋਸਾਇਟੀ ਦੀ 21ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਇੱਕ ਪੁਲਿਸ ਬੁਲਾਰੇ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਲਗਭਗ 3 ਵਜੇ ਸੈਕਟਰ 39 ਥਾਣਾ ਖੇਤਰ ਦੇ ਅਧੀਨ ਸੈਕਟਰ 100 ਵਿੱਚ ਸਥਿਤ ਲੋਟਸ ਬੁਲੇਵਾਰਡ ਸੁਸਾਇਟੀ ਵਿੱਚ ਵਾਪਰੀ, ਜਿੱਥੇ ਟਾਵਰ ਨੰਬਰ 12 ਦੀ ਰਹਿਣ ਵਾਲੀ ਉੱਨਤੀ (21) ਨੇ ਆਪਣੇ ਫ਼ਲੈਟ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ।
ਉਸਨੇ ਦੱਸਿਆ ਕਿ ਉੱਨਤੀ, ਜੋ ਮੂਲ ਰੂਪ ਵਿੱਚ ਮੁਰਾਦਾਬਾਦ ਦੀ ਰਹਿਣ ਵਾਲੀ ਹੈ, ਗੁਰੂਗ੍ਰਾਮ ਦੇ ਇੱਕ ਕੋਚਿੰਗ ਸੈਂਟਰ ਤੋਂ ਜਨ ਸੰਚਾਰ ਦੀ ਪੜ੍ਹਾਈ ਕਰ ਰਹੀ ਸੀ ਅਤੇ ਇੱਥੇ ਆਪਣੀ ਦੋਸਤ ਅਨੰਨਿਆ ਨਾਲ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਦੋਸਤ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਪੱਬ ਵਿੱਚ ਪਾਰਟੀ ਕਰਨ ਤੋਂ ਬਾਅਦ ਦੇਰ ਰਾਤ ਫ਼ਲੈਟ ਵਾਪਸ ਆਏ ਸਨ।
ਹਾਲਾਂਕਿ, ਬੁਲਾਰੇ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉੱਨਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ? ਉਨ੍ਹਾਂ ਕਿਹਾ ਕਿ ਪ੍ਰਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ।
(For more news apart from Noida Latest News, stay tuned to Rozana Spokesman)