Maharashtra News : ਰਾਣਾ ਪ੍ਰਤਾਪ ਅਤੇ ਸ਼ਿਵਾਜੀ ਮਹਾਰਾਜ ਕੌਮੀ ਨਾਇਕ ਹਨ, ਔਰੰਗਜ਼ੇਬ ਨਹੀਂ : ਰਾਜਨਾਥ 

By : BALJINDERK

Published : Apr 19, 2025, 7:20 pm IST
Updated : Apr 19, 2025, 7:20 pm IST
SHARE ARTICLE
ਰੱਖਿਆ ਮੰਤਰੀ ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ

Maharashtra News : ਕਿਹਾ, ਖੱਬੇਪੱਖੀ ਝੁਕਾਅ ਵਾਲੇ ਇਤਿਹਾਸਕਾਰਾਂ ਨੇ ਰਾਣਾ ਪ੍ਰਤਾਪ ਅਤੇ ਸ਼ਿਵਾਜੀ ਮਹਾਰਾਜ ਦਾ ਬਣਦਾ ਮਾਣ ਨਹੀਂ ਕੀਤਾ

 Maharashtra News in Punjabi : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਮਹਾਰਾਣਾ ਪ੍ਰਤਾਪ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮੀ ਨਾਇਕ ਹਨ ਨਾ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ। ਸ਼ੁਕਰਵਾਰ ਨੂੰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ’ਚ ਮੇਵਾੜ ਦੇ ਸ਼ਾਸਕ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਸਮਾਰੋਹ ’ਚ ਰਾਜਨਾਥ ਸਿੰਘ ਨੇ ਕਿਹਾ ਕਿ ਜੋ ਲੋਕ ਔਰੰਗਜ਼ੇਬ ਜਾਂ ਬਾਬਰ ਦੀ ਮਹਿਮਾ ਕਰਦੇ ਹਨ, ਉਹ ਦੇਸ਼ ਦੇ ਮੁਸਲਮਾਨਾਂ ਦਾ ਅਪਮਾਨ ਕਰਦੇ ਹਨ। 

ਰਾਜਨਾਥ ਸਿੰਘ ਨੇ ਕਿਹਾ, ‘‘ਮਹਾਰਾਣਾ ਪ੍ਰਤਾਪ ਸਾਹਸ ਅਤੇ ਦੇਸ਼ ਭਗਤੀ ਦੇ ਪ੍ਰਤੀਕ ਸਨ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਮਹਾਰਾਣਾ ਪ੍ਰਤਾਪ ਤੋਂ ਪ੍ਰੇਰਣਾ ਲਈ, ਖਾਸ ਕਰ ਕੇ ਗੁਰੀਲਾ ਜੰਗ ਰਣਨੀਤੀ ਲਈ।’’ ਭਾਜਪਾ ਦੇ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਖੱਬੇਪੱਖੀ ਝੁਕਾਅ ਵਾਲੇ ਇਤਿਹਾਸਕਾਰਾਂ ਨੇ ਰਾਣਾ ਪ੍ਰਤਾਪ ਅਤੇ ਸ਼ਿਵਾਜੀ ਮਹਾਰਾਜ ਨੂੰ ਉਚਿਤ ਸਿਹਰਾ ਨਹੀਂ ਦਿਤਾ ਪਰ ਔਰੰਗਜ਼ੇਬ ਦੀ ਪ੍ਰਸ਼ੰਸਾ ਕੀਤੀ। 

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਔਰੰਗਜ਼ੇਬ ਨੂੰ ਨਾਇਕ ਮੰਨਦੇ ਹਨ, ਉਨ੍ਹਾਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪੜ੍ਹਨਾ ਚਾਹੀਦਾ ਸੀ, ਜਿਨ੍ਹਾਂ ਨੇ ਲਿਖਿਆ ਸੀ ਕਿ ਮੁਗਲ ਬਾਦਸ਼ਾਹ ਇਕ ਕੱਟੜ ਜ਼ਾਲਮ ਸ਼ਾਸਕ ਸੀ। ਉਨ੍ਹਾਂ ਨੇ ਅੱਗੇ ਕਿਹਾ, ‘‘ਅਜਿਹਾ ਵਿਅਕਤੀ ਹੀਰੋ ਨਹੀਂ ਹੋ ਸਕਦਾ। ਦਾਰਾ ਸ਼ਿਕੋਹ ਨੇ ਉਪਨਿਸ਼ਦਾਂ ਦਾ ਅਨੁਵਾਦ ਕੀਤਾ ਅਤੇ ਔਰੰਗਜ਼ੇਬ ਨੇ ਉਸ ਦਾ ਕਤਲ ਕਰ ਦਿਤਾ। ਦਾਰਾ ਸ਼ਿਕੋਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ।’’ 

ਜ਼ਿਕਰਯੋਗ ਹੈ ਕਿ ਔਰੰਗਜ਼ੇਬ (1618-1707) ਹਾਲ ਹੀ ’ਚ ਮਹਾਰਾਸ਼ਟਰ ਦੀ ਰਾਜਨੀਤੀ ’ਚ ਇਕ ਮੁੱਦਾ ਬਣ ਗਿਆ ਸੀ ਜਦੋਂ ਕੁੱਝ ਸੱਜੇ ਪੱਖੀ ਨੇਤਾਵਾਂ ਨੇ ਮੰਗ ਕੀਤੀ ਸੀ ਕਿ ਛਤਰਪਤੀ ਸੰਭਾਜੀਨਗਰ ਦੇ ਕੁਲਦਾਬਾਦ ’ਚ ਉਸ ਦੀ ਕਬਰ ਨੂੰ ਹਟਾਇਆ ਜਾਵੇ। 

(For more news apart from Rana Pratap and Shivaji Maharaj are national heroes, not Aurangzeb: Rajnath News in Punjabi, stay tuned to Rozana Spokesman)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM
Advertisement