
Delhi News : ਸਮਝੌਤੇ ਦੀਆਂ ਸ਼ਰਤਾਂ ’ਚ ਲਗਭਗ 19 ਅਧਿਆਏ ਸ਼ਾਮਲ : ਸੂਤਰ
Delhi News in Punjabi : ਭਾਰਤ ਅਤੇ ਅਮਰੀਕਾ ਦੇ ਅਧਿਕਾਰੀ ਪ੍ਰਸਤਾਵਿਤ ਵਪਾਰ ਸਮਝੌਤੇ ਲਈ 23 ਅਪ੍ਰੈਲ ਤੋਂ ਵਾਸ਼ਿੰਗਟਨ ’ਚ ਤਿੰਨ ਦਿਨਾਂ ਗੱਲਬਾਤ ਕਰਨਗੇ, ਜਿਸ ’ਚ ਟੈਰਿਫ, ਗੈਰ-ਟੈਰਿਫ ਰੁਕਾਵਟਾਂ ਅਤੇ ਕਸਟਮ ਸਹੂਲਤ ਵਰਗੇ ਕਰੀਬ 19 ਅਧਿਆਏ ਸ਼ਾਮਲ ਹੋਣਗੇ। ਭਾਰਤੀ ਅਧਿਕਾਰਤ ਟੀਮ 90 ਦਿਨਾਂ ਦੇ ਟੈਰਿਫ ਵਿਰਾਮ ਵਿੰਡੋ ਵਿਚ ਗੱਲਬਾਤ ਨੂੰ ਹੋਰ ਹੁਲਾਰਾ ਦੇਣ ਅਤੇ ਦੁਵਲੇ ਵਪਾਰ ਸਮਝੌਤੇ (ਬੀ.ਟੀ.ਏ.) ਲਈ ਰਸਮੀ ਤੌਰ ’ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕੁੱਝ ਮੁੱਦਿਆਂ ’ਤੇ ਮਤਭੇਦਾਂ ਨੂੰ ਦੂਰ ਕਰਨ ਲਈ ਇਨ੍ਹਾਂ ਟੀ.ਓ.ਆਰ. ’ਤੇ ਚਰਚਾ ਕਰਨ ਲਈ ਅਮਰੀਕਾ ਦਾ ਦੌਰਾ ਕਰ ਰਹੀ ਹੈ।
ਭਾਰਤ ਦੇ ਮੁੱਖ ਵਾਰਤਾਕਾਰ, ਵਣਜ ਵਿਭਾਗ ’ਚ ਵਧੀਕ ਸਕੱਤਰ ਰਾਜੇਸ਼ ਅਗਰਵਾਲ ਦੋਹਾਂ ਦੇਸ਼ਾਂ ਦਰਮਿਆਨ ਪਹਿਲੀ ਵਿਅਕਤੀਗਤ ਗੱਲਬਾਤ ਲਈ ਟੀਮ ਦੀ ਅਗਵਾਈ ਕਰਨਗੇ। ਅਗਰਵਾਲ ਨੂੰ 18 ਅਪ੍ਰੈਲ ਨੂੰ ਅਗਲਾ ਵਣਜ ਸਕੱਤਰ ਨਿਯੁਕਤ ਕੀਤਾ ਗਿਆ ਸੀ। ਉਹ 1 ਅਕਤੂਬਰ ਤੋਂ ਅਹੁਦਾ ਸੰਭਾਲਣਗੇ।
ਅਧਿਕਾਰੀ ਨੇ ਕਿਹਾ, ‘‘ਦੋਵੇਂ ਪੱਖ ਅਭਿਲਾਸ਼ਾ ਦੇ ਪੱਧਰ ’ਤੇ ਚਰਚਾ ਕਰਨਗੇ। ਟੀ.ਓ.ਆਰਜ਼ ਨੂੰ ਹੋਰ ਵਿਕਸਤ ਕੀਤਾ ਜਾਵੇਗਾ ਅਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਗੱਲਬਾਤ ਦਾ ਰਸਤਾ ਕੀ ਹੋਵੇਗਾ? ਟੀ.ਓ.ਆਰ. ਜ਼ਰੀਏ ਟੈਰਿਫ, ਗੈਰ-ਟੈਰਿਫ ਰੁਕਾਵਟਾਂ, ਮੂਲ ਨਿਯਮ, ਵਸਤੂਆਂ, ਸੇਵਾਵਾਂ, ਕਸਟਮ ਸਹੂਲਤ ਅਤੇ ਰੈਗੂਲੇਟਰੀ ਮੁੱਦਿਆਂ ਵਰਗੇ ਮੁੱਦੇ ਸ਼ਾਮਲ ਹੋਣਗੇ।’’ ਤਿੰਨ ਦਿਨਾਂ ਦੀ ਚਰਚਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਵਲੋਂ ਐਲਾਨੇ ਗਏ 90 ਦਿਨਾਂ ਦੇ ਟੈਰਿਫ ਰੋਕ ਵਿਚ ਦੋਹਾਂ ਦੇਸ਼ਾਂ ਵਿਚਾਲੇ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦਿਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਦਖਣੀ ਅਤੇ ਮੱਧ ਏਸ਼ੀਆ ਲਈ ਅਮਰੀਕਾ ਦੇ ਸਹਾਇਕ ਵਪਾਰ ਪ੍ਰਤੀਨਿਧੀ ਬ੍ਰੈਂਡਨ ਲਿੰਚ ਭਾਰਤੀ ਅਧਿਕਾਰੀਆਂ ਨਾਲ ਮਹੱਤਵਪੂਰਨ ਵਪਾਰਕ ਵਿਚਾਰ ਵਟਾਂਦਰੇ ਲਈ 25 ਤੋਂ 29 ਮਾਰਚ ਤਕ ਭਾਰਤ ਆਏ ਸਨ। ਦੋਵੇਂ ਧਿਰਾਂ ਗੱਲਬਾਤ ਨੂੰ ਅੱਗੇ ਵਧਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 9 ਅਪ੍ਰੈਲ ਨੂੰ ਐਲਾਨੇ ਗਏ 90 ਦਿਨਾਂ ਦੇ ਟੈਰਿਫ ਰੋਕ ਦੀ ਵਰਤੋਂ ਕਰਨ ਲਈ ਉਤਸੁਕ ਹਨ। ਵਣਜ ਸਕੱਤਰ ਸੁਨੀਲ ਬਰਥਵਾਲ ਨੇ 15 ਅਪ੍ਰੈਲ ਨੂੰ ਕਿਹਾ ਸੀ ਕਿ ਭਾਰਤ ਅਮਰੀਕਾ ਨਾਲ ਜਲਦੀ ਤੋਂ ਜਲਦੀ ਗੱਲਬਾਤ ਬੰਦ ਕਰਨ ਦੀ ਕੋਸ਼ਿਸ਼ ਕਰੇਗਾ।
(For more news apart from Trade talks between India and US to begin on April 23 News in Punjabi, stay tuned to Rozana Spokesman)