
ਕਰਨਾਟਕ ਵਿਚ ਜਾਰੀ ਰਾਜਨੀਤਕ ਘਮਾਸਾਣ ਵਿਚਕਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਹੁਮਤ ਹਾਸਲ ਕਰਨ ਸਬੰਧੀ ਸੁਪਰੀਮ ਕੋਰਟ ਦੇ ...
ਮੰਗਲੌਰ : ਕਰਨਾਟਕ ਵਿਚ ਜਾਰੀ ਰਾਜਨੀਤਕ ਘਮਾਸਾਣ ਵਿਚਕਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਹੁਮਤ ਹਾਸਲ ਕਰਨ ਸਬੰਧੀ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਇਹਤਿਆਤ ਦੇ ਤੌਰ 'ਤੇ ਮੰਗਲੌਰ ਵਿਚ ਧਾਰਾ 144 ਲਗਾਈ ਗਈ ਹੈ। ਇਸ ਤੋਂ ਇਲਾਵਾ ਰੌਲੇ ਰੱਪੇ ਨੂੰ ਦੇਖਦਿਆਂ ਵਿਧਾਨ ਸਭਾ ਵਿਚ ਵੱਡੀ ਪੱਧਰ 'ਤੇ ਮਾਰਸ਼ਲ ਤਾਇਨਾਤ ਕੀਤੇ ਗਏ ਹਨ। ਦਸ ਦਈਏ ਕਿ ਸੁਪਰੀਮ ਕੋਰਟ ਨੇ ਯੇਦੀਯੁਰੱਪਾ ਸਰਕਾਰ ਨੂੰ ਸਨਿਚਰਵਾਰ ਨੂੰ ਬਹੁਮਤ ਹਾਸਲ ਕਰਨ ਦਾ ਆਦੇਸ਼ ਦਿਤਾ ਹੈ।
bs yediyurappa
ਸ਼ੁਕਰਵਾਰ ਨੂੰ ਸੁਪਰੀਮ ਕੋਰਟ ਨੇ ਬੀਐਸ ਯੇਦੀਯੁਰੱਪਾ ਨੂੰ 19 ਮਈ ਨੂੰ ਸ਼ਾਮ ਚਾਰ ਵਜੇ ਬਹੁਮਤ ਸਾਬਤ ਕਰਨ ਦਾ ਆਦੇਸ਼ ਦਿਤਾ ਸੀ। ਸੁਪਰੀਮ ਕੋਰਟ ਨੇ ਯੇਦੀਯੁਰੱਪਾ ਨੂੰ ਸ਼ਕਤੀ ਪ੍ਰਦਰਸ਼ਨ ਲਈ ਰਾਜਪਾਲ ਵਲੋਂ ਦਿਤੀ ਗਈ 15 ਦਿਨ ਦੀ ਸਮਾਂ ਹੱਦ ਨੂੰ ਘਟਾ ਦਿਤਾ। ਦਸ ਦਈਏ ਭਾਜਪਾ ਦੇ ਕੋਲ 104 ਵਿਧਾਇਕ ਹਨ ਅਤੇ ਬਹੁਮਤ ਲਈ 112 ਵਿਧਾਇਕ ਚਾਹੀਦੇ ਹਨ। ਉਥੇ ਕਾਂਗਰਸ ਦੇ 78 ਅਤੇ ਜੇਡੀਐਸ ਦੇ 38 ਵਿਧਾਇਕ ਮਿਲਾ ਕੇ 116 ਵਿਧਾਇਕ ਹਨ।
bs yediyurappa
ਇਸ ਤੋਂ ਇਲਾਵਾ ਕਾਂਗਰਸ ਦਾ ਦਾਅਵਾ ਹੈ ਕਿ 2 ਆਜ਼ਾਦ ਵਿਧਾਇਕਾਂ ਦਾ ਵੀ ਸਮਰਥਨ ਹੈ। ਦਸ ਦਈਏ ਕਿ ਸੁਪਰੀਮ ਕੋਰਟ ਨੇ ਕਾਂਗਰਸ ਅਤੇ ਜੇਡੀਐਸ ਵਲੋਂ ਦਾਇਰ ਕੀਤੀ ਗਈ ਅਰਜ਼ੀ ਦੀ ਸੁਣਵਾਈ ਦੌਰਾਨ ਇਹ ਆਦੇਸ਼ ਦਿਤਾ। ਦੋਹੇ ਹੀ ਖੇਮਿਆਂ ਨੇ ਅੰਕੜੇ ਅਪਣੇ ਪੱਖ ਵਿਚ ਹੋਣ ਦਾ ਭਰੋਸਾ ਪ੍ਰਗਟਾਇਆ ਹੈ। ਉਧਰ ਰਾਜਪਾਲ ਵਜੂਭਾਈ ਵਾਲਾ ਵਲੋਂ ਭਾਜਪਾ ਵਿਧਾਇਕ ਕੇ ਜੀ ਬੋਪਈਆ ਨੂੰ ਅਸਥਾਈ ਸਪੀਕਰ ਨਿਯੁਕਤ ਕਰਨ ਨੂੰ ਲੈ ਕੇ ਇਕ ਹੋਰ ਕਾਨੂੰਨੀ ਲੜਾਈ ਦੀ ਸੰਭਾਵਨਾ ਪੈਦਾ ਹੋ ਗਈ ਹੈ।
sidharmayiah
ਆਮ ਤੌਰ 'ਤੇ ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਅਸਥਾਈ ਸਪੀਕਰ ਬਣਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਕਾਂਗਰਸ ਦੇ ਆਰ ਵੀ ਦੇਸ਼ਪਾਂਡੇ ਇਸ ਅਹੁਦੇ ਦੇ ਲਈ ਯੋਗ ਹਨ। ਵੀਰਵਾਰ ਦੀ ਸਵੇਰੇ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਵਾਲੇ ਲਿੰਗਾਇਤ ਨੇਤਾ ਯੇਦੀਯੁਰੱਪਾ (75) ਨੇ ਕਿਹਾ ਕਿ ਉਹ ਰਾਜ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਨੂੰ ਲੈ ਕੇ 100 ਫ਼ੀ ਸਦੀ ਭਰੋਸੇਮੰਦ ਹਨ। ਸੀਨੀਅਰ ਅਦਾਲਤ ਦੇ ਆਦੇਸ਼ ਦੇ ਤੁਰਤ ਬਾਅਦ ਯੇਦੀਯੁਰੱਪਾ ਨੇ ਬੰਗਲੁਰੂ ਵਿਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
karnatka vidhan sabha
ਯੇਦੀਯੁਰੱਪਾ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਆਦੇਸ਼ ਦਾ ਪਾਲਣ ਕਰਾਂਗੇ। ਬਹੁਮਤ ਸਾਬਤ ਕਰਨ ਲਈ ਸਾਡੇ ਕੋਲ 100 ਫ਼ੀ ਸਦੀ ਸਹਿਯੋਗ ਅਤੇ ਸਮਰਥਨ ਹੈ। ਯੇਦੀ ਨੇ ਕਿਹਾ ਕਿ ਇਸ ਸਾਰੇ ਰਾਜਨੀਤਕ ਖੇਡ ਦੇ ਵਿਚਕਾਰ ਅਸੀਂ ਕੱਲ ਬਹੁਮਤ ਸਾਬਤ ਕਰਾਂਗੇ। ਅਸੀਂ ਸੁਪਰੀਮ ਕੋਰਟ ਦੇ ਆਦੇਸ਼ ਦਾ ਪਾਲਣ ਕਰਾਂਗੇ। ਉਥੇ ਜੇਡੀਐਸ ਦੇ ਮੁਖੀ ਅਤੇ ਵਿਰੋਧੀ ਖੇਮੇ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਐਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਗਠਜੋੜ ਦੇ ਵਿਧਾਇਕਾਂ 'ਤੇ ਪੂਰਾ ਭਰੋਸਾ ਹੈ।
yediyurappa
ਉਧਰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਮਈਆ ਨੇ ਕਾਂਗਰਸ ਵਿਚ ਕਿਸੇ ਤਰ੍ਹਾਂ ਦੀ ਦਰਾੜ ਦੀ ਗੱਲ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਵਿਚ ਹੋਣ ਵਾਲੇ ਸ਼ਕਤੀ ਪ੍ਰਦਰਸ਼ਨ ਤੋਂ ਪਹਿਲਾਂ ਉਨ੍ਹਾਂ ਦੇ ਸਾਰੇ ਵਿਧਾਇਕ ਇਕਜੁਟਤਾ ਦਿਖਾਉਣਗੇ। ਜੇਡੀਐਸ ਦੇ ਵਿਧਾਨ ਪ੍ਰੀਸ਼ਦ ਮੈਂਬਰ ਬਸਵਰਾਜ ਨੇ ਕਿਹਾ ਕਿ ਸਿਧਰਮਈਆ ਨੇ ਹੈਦਰਾਬਾਦ ਵਿਚ ਕਾਂਗਰਸ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਡੀਐਸ ਦੇ 36 ਅਤੇ ਕਾਂਗਰਸ ਦੇ 77 ਵਿਧਾਇਕ ਹੋਟਲਾਂ ਵਿਚ ਡੇਰਾ ਲਗਾਈ ਬੈਠੇ ਸਨ ਜੋ ਅੱਜ ਵਿਧਾਨ ਸਭਾ ਪਹੁੰਚ ਗਏ ਹਨ।