ਕਾਂਗਰਸ ਲਈ ਰਣਨੀਤੀ ਤਿਆਰ ਕਰ ਰਹੀ ਹੈ ਸੋਨੀਆਂ ਗਾਂਧੀ
Published : May 19, 2019, 4:22 pm IST
Updated : May 19, 2019, 4:22 pm IST
SHARE ARTICLE
General Election 2019 Sonia Gandhi working on congress strategy to form UPA 3
General Election 2019 Sonia Gandhi working on congress strategy to form UPA 3

ਬੀਜੇਪੀ ਤੇ ਮੋਦੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਕਰ ਰਹੀ ਹੈ ਕੰਮ

ਨਵੀਂ ਦਿੱਲੀ: ਸੋਨੀਆਂ ਗਾਂਧੀ ਸ਼ਨੀਵਾਰ ਨੂੰ ਕਾਂਗਰਸ ਲੀਡਰਸ਼ਿਪ ਨਾਲ ਸਰਕਾਰ ਬਣਾਉਣ ਦੀ ਸੰਭਾਵਨਾ ਬਾਰੇ ਪਾਰਟੀ ਦੀ ਰਣਨੀਤੀ ਤਿਆਰ ਕਰਨ ਲਈ ਸਰਗਰਮ ਹੋ ਚੁੱਕੀ ਹੈ। ਸੂਤਰਾਂ ਨੇ ਦਸਿਆ ਕਿ ਸੋਨੀਆਂ ਗਾਂਧੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਦੀ ਲੀਡਰਸ਼ਿਪ ਵਿਚ ਕਾਂਗਰਸ ਆਗੂਆਂ ਨੇ ਅਹਿਮਦ ਪਟੇਲ, ਏ ਕੇ ਐਂਟਨੀ ਅਤੇ ਹੋਰਾਂ ਨਾਲ ਇਸ ਬਾਬਤ ਵਿਚਾਰ ਚਰਚਾ ਕੀਤੀ।

Sonia GandhiSonia Gandhi

ਦਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਇਹਨਾਂ ਸਾਰਿਆਂ ਆਗੂਆਂ ਨੇ ਸੰਭਾਵਤ ਤਿਕੋਣੇ ਸੰਸਦ ਦੀ ਸਥਿਤੀ ਵਿਚ ਪਾਰਟੀ ਦੀ ਰਣਨੀਤੀ ਤਿਆਰ ਕੀਤੀ। ਕਾਂਗਰਸ ਸਰਕਾਰ ਦਾ ਗਠਨ ਕਰਨ ਲਈ ਸਾਰੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਕਾਂਗਰਸ ਨੇ ਅਗਲੀ ਸਰਕਾਰ ਬਣਾਉਣ ਦੇ ਅਪਣੇ ਦਾਅਵੇ ਤੇ ਸਰਗਰਮੀਆਂ ਵਧਾ ਦਿੱਤੀਆਂ ਹਨ। ਸੂਤਰਾਂ ਨੇ ਦਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ 22 ਮਈ ਨੂੰ ਸੀਨੀਅਰ ਪਾਰਟੀ ਆਗੂਆਂ ਦੀ ਇਕ ਬੈਠਕ ਬੁਲਾਈ ਹੈ।

Sonia Gandhi and Rahul Gandhi Sonia Gandhi and Rahul Gandhi

ਪਾਰਟੀ ਦੇ ਸੀਨੀਅਰ ਆਗੂਆਂ ਨੇ ਯੂਪੀਏ 3 ਬਣਾਉਣ ਦੀ ਇਕ ਕੋਸ਼ਿਸ਼ ਤਹਿਤ ਗੈਰ ਰਾਜਗ ਪਾਰਟੀਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਤਾਂਕਿ ਇਹਨਾਂ ਸਾਰਿਆਂ ਨੂੰ ਇਕ ਸੰਯੁਕਤ ਗਠਜੋੜ ਵਿਚ ਨਾਲ ਲਿਆਂਦਾ ਜਾ ਸਕੇ। ਸੋਨੀਆਂ ਗਾਂਧੀ ਨੇ ਐਤਵਾਰ ਨੂੰ ਸੀਨੀਅਰ ਆਗੂਆਂ ਨਾਲ ਬੈਠਕ ਕੀਤੀ। ਕਾਂਗਰਸ ਨੂੰ ਉਮੀਦ ਹੈ ਕਿ ਐਨਡੀਏ ਦੇ ਸਾਰੇ ਬਹੁਮਤ ਹਾਸਲ ਕਰਨ ਵਿਚ ਅਸਫ਼ਲ ਰਹਿਣ ਕਰਕੇ ਉਹ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਸੱਤਾ ਤੋਂ ਦੂਰ ਰੱਖ ਸਕੇਗੀ।

BJP written under lotus symbol on ballot papers on EVM oppositionBJP 

ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸੋਨੀਆਂ ਗਾਂਧੀ ਤੇ ਮਨਮੋਹਨ ਸਿੰਘ ਦੇ ਅਨੁਭਵ ਦਾ ਇਸਤੇਮਾਲ ਕਰੇਗਾ। ਉਹਨਾਂ ਨੇ ਪੀਟੀਆਈ ਨੂੰ ਕਿਹਾ ਸੀ ਕਿ ਸੋਨੀਆ ਗਾਂਧੀ ਗੈਰ ਐਨਡੀਏ ਪਾਰਟੀਆਂ ਨੂੰ ਅਗਲੀ ਸਰਕਾਰ ਦੇ ਗਠਨ ਲਈ ਨਾਲ ਲਿਆਉਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਉਹਨਾਂ ਦੀ ਐਤਵਾਰ ਦੀ ਬੈਠਕ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਸੋਨੀਆਂ ਗਾਂਧੀ ਹੁਣ ਤਕ ਸਿਹਤ ਖਰਾਬ ਹੋਣ ਕਰਕੇ ਗਤੀਵਿਧੀਆਂ ਤੋਂ ਦੂਰ ਰਹੀ ਹੈ।

ਕਾਂਗਰਸ ਇਕ ਗਠਜੋੜ ਬਣਾਉਣ ਲਈ ਹੋਰ ਪਾਰਟੀਆਂ ਨਾਲ ਸੰਪਰਕ ਵਿਚ ਹਨ ਤਾਂਕਿ ਉਹ ਅਗਲੀ ਸਰਕਾਰ ਬਣਾਉਣ ਦੀ ਲੀਡਰਸ਼ਿਪ ਕਰ ਸਕੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟੀਡੀਪੀ ਆਗੂ ਐਨ ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕੀਤੀ ਜਦਕਿ ਪਾਰਟੀ ਦੇ ਹੋਰਨਾਂ ਆਗੂਆਂ, ਦਲਾਂ ਨਾਲ ਉਹ ਗਲਬਾਤ ਕਰ ਰਹੇ ਹਨ।

ਉਹਨਾਂ ਨੇ ਪਟੇਲ, ਐਂਟਨੀ ਅਤੇ ਅਸ਼ੋਕ ਗਹਲੋਤ, ਕਮਲਨਾਥ ਅਤੇ ਪੀ ਚਿਦੰਬਰਮ ਵਰਗੇ ਆਗੂਆਂ ਨੂੰ ਹੋਰ ਦਲਾਂ ਨਾਲ ਗੱਲਬਾਤ ਕਰਨ ਨੂੰ ਕਿਹਾ। ਉਹ ਦਿੱਲੀ ਵਿਚ ਹਨ ਅਤੇ ਰਣਨੀਤੀ ਤਿਆਰ ਕਰ ਰਹੇ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement