
ਜ਼ਿਲ੍ਹਾ ਅਧਿਕਾਰੀ ਦੁਆਰਾ ਦਿੱਤੀ ਗਈ ਜਾਣਕਾਰੀ
ਅੰਮ੍ਰਿਤਸਰ: ਲੋਕ ਸਭਾ ਚੋਣਾਂ ਦੇ ਚਲਦੇ ਅੱਜ ਪੰਜਾਬ ਵਿਚ ਵੋਟਾਂ ਪਾਈਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਵੋਟ ਪਹਿਚਾਣ ਪੱਤਰ ਜਾਂ ਹੋਰ ਸਬੂਤ ਨਾਲ ਲੈ ਕੇ ਹੀ ਪੋਲਿੰਗ ਬੂਥ ’ਤੇ ਜਾਣਾ ਹੋਵੇਗਾ। ਜ਼ਿਲ੍ਹਾ ਚੋਣ ਅਧਿਕਾਰੀ ਨੇ ਵੋਟਰਾਂ ਦੇ ਨਾਮ ਮੀਡੀਆ ਦੁਆਰਾ ਇਹ ਸੰਦੇਸ਼ ਜਾਰੀ ਕੀਤਾ ਹੈ। ਵੋਟ ਪਾਉਣ ਵਾਲੇ ਦੀ ਵੋਟ ਪਰਚੀ ਨੂੰ ਸਬੂਤ ਨਹੀਂ ਮੰਨਿਆ ਜਾਵੇਗਾ। ਇਹ ਵੋਟਰ ਪਰਚੀ ਬੀਐਲਓ ਜਾਂ ਕਿਸੇ ਹੋਰ ਕਰਮਚਾਰੀ ਵੱਲੋਂ ਦਿੱਤੀ ਜਾਂਦੀ ਹੈ।
Voting
ਇਹ ਪਰਚੀ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਵੋਟ ਪਾਉਣ ਸਮੇਂ ਬੂਥ ’ਤੇ ਬੈਠੇ ਕਰਮਚਾਰੀ ਨੂੰ ਵੋਟਰ ਸੂਚੀ ਤੋਂ ਨਾਮ ਲੱਭਣ ਵਿਚ ਕੋਈ ਪਰੇਸ਼ਾਨੀ ਨਾ ਆਵੇ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਪੋਲਿੰਗ ਕੇਂਦਰ ਵਿਚ ਸੁਵਿਧਾ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਵੋਟਰ ਬਿਨਾਂ ਕਿਸੇ ਪਰੇਸ਼ਾਨੀ ਦੇ ਅਪਣੀ ਵੋਟ ਦਾ ਇਸਤੇਮਾਲ ਕਰ ਸਕੇ। ਉਹਨਾਂ ਦਸਿਆ ਕਿ ਚੋਣ ਅਮਲੇ ਦੇ ਰਹਿਣ, ਖਾਣ ਆਦਿ ਦੀ ਵਿਵਸਥਾ ਵੀ ਚੋਣ ਕਮਿਸ਼ਨ ਦੀ ਹਦਾਇਤ ਮੁਤਾਬਕ ਕਰ ਲਈ ਗਈ ਹੈ।
ਹਰੇਕ ਪੋਲਿੰਗ ਬੂਥ ਵਿਚ ਇਕ ਤੋਂ ਜ਼ਿਆਦਾ ਮਸ਼ੀਨਾ ਜਾਰੀ ਕੀਤੀਆਂ ਗਈਆਂ ਹਨ ਤਾਂ ਕਿ ਵੋਟਿੰਗ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਪਰੇਸ਼ਾਨੀ ਆਉਣ ’ਤੇ ਵੋਟਿੰਗ ਮਸ਼ੀਨ ਨੂੰ ਤੁਰੰਤ ਬਦਲਿਆ ਜਾ ਸਕੇ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਵੋਟਰ ਚੋਣਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਅਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜਬੂਤ ਬਣਾਉਣ।