
ਵੀਡੀਉ ਕਾਨਫ਼ਰੰਸ ਜ਼ਰੀਏ ਸੰਸਦੀ ਕਮੇਟੀ ਦੀ ਬੈਠਕ ਦੀ ਇਜਾਜ਼ਤ ਦੇਣ ਦੀ ਪੈਰਵੀ ਕਰ ਰਹੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਇਸ ਗੱਲ
ਨਵੀਂ ਦਿੱਲੀ, 18 ਮਈ : ਵੀਡੀਉ ਕਾਨਫ਼ਰੰਸ ਜ਼ਰੀਏ ਸੰਸਦੀ ਕਮੇਟੀ ਦੀ ਬੈਠਕ ਦੀ ਇਜਾਜ਼ਤ ਦੇਣ ਦੀ ਪੈਰਵੀ ਕਰ ਰਹੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਇਸ ਗੱਲ 'ਤੇ ਅਫ਼ਸੋਸ ਪ੍ਰਗਟ ਕੀਤਾ ਕਿ ਕੈਨੇਡਾ ਦੀ ਸੰਸਦ ਦੀ ਬੈਠਕ ਵੀਡੀਉ ਕਾਨਫ਼ਰੰਸ ਜ਼ਰੀਏ ਹੋ ਰਹੀ ਹੈ ਜਦਕਿ ਭਾਰਤੀ ਸੰਸਦ ਤਕਨੀਕ ਜ਼ਰੀਏ ਕਮੇਟੀ ਦੀਆਂ ਬੈਠਕਾਂ ਦੀ ਵੀ ਪ੍ਰਵਾਨਗੀ ਨਹੀਂ ਦੇ ਰਹੀ।
ਸੂਚਨਾ ਤਕਨੀਕ ਵਿਸ਼ੇ 'ਤੇ ਸੰਸਦੀ ਕਮੇਟੀ ਦੇ ਪ੍ਰਧਾਨ ਥਰੂਰ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਸਾਹਮਦੇ ਇਸ ਮਹੀਨੇ ਦੇ ਸ਼ੁਰੂ ਵਿਚ ਸੰਸਦੀ ਕਮੇਟੀਆਂ ਦੀਆਂ ਵੀਡੀਉ ਕਾਨਫ਼ਰੰਸ ਜਰੀਏ ਬੈਠਕਾਂ ਦੀ ਇਜਾਜ਼ਤ ਦੇਣ ਦੀ ਮੰਗ ਦੁਹਰਾਈ ਸੀ। ਕੈਨੇਡਾ ਦੀ ਮਿਸਾਲ ਦਿੰਦਿਆਂ ਥਰੂਰ ਨੇ ਕਿਹਾ, 'ਕੈਨੇਡਾ ਦੀ ਸੰਸਦ ਬੈਠਕ ਕਰਦੀ ਹੈ ਪਰ ਭਾਰਤ ਦੀ ਸੰਸਦ ਛੋਟੀ ਗਿਣਤੀ ਵਾਲੀਆਂ ਸੰਸਦੀ ਕਮੇਟੀਆਂ ਦੀਆਂ ਬੈਠਕਾਂ ਦੀ ਵੀ ਇਜਾਜ਼ਤ ਦਿੰਦੀ ਹੈ।'
ਉਨ੍ਹਾਂ ਲਿਖਿਆ, 'ਗੁਪਤਤਾ ਸ਼ਾਇਕ ਕਮੇਟੀਆਂ ਦਾ ਮੁੱਦਾ ਹੈ ਤਾਂ ਫਿਰ ਸੰਸਦ ਦੀ ਬੈਠਕ ਕਿਉਂ ਬੁਲਾਈ ਜਾਂਦੀ ਹੈ ਜਿਸ ਦੀ ਕਾਰਵਾਈ ਟੈਲੀਵਿਜ਼ਨ 'ਤੇ ਵਿਖਾਈ ਜਾਂਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੈਨੇਡਾ ਦੀ ਸੰਸਦ ਵੀਡੀਉ ਕਾਨਫ਼ਰੰਸ ਜ਼ਰੀਏ ਚੱਲ ਰਹੀ ਹੈ। ਹਰ ਮੰਗਲਵਾਰ ਅਤੇ ਵੀਰਵਾਰ ਨੂੰ 338 ਮੈਂਬਰ ਪ੍ਰਸ਼ਨ ਕਾਲ ਦੌਰਾਨ ਮੰਤਰੀਆਂ ਨੂੰ ਸਵਾਲ ਪੁੱਛਣ ਲÂਂੀ ਅਪਣੇ ਘਰੋਂ ਜ਼ੂਮ ਐਪ 'ਤੇ ਲਾਗ ਇਨ ਹੋ ਜਾਂਦੇ ਹਨ। ਬਿਰਲਾ ਨੂੰ ਲਿਖੀ ਚਿੱਠੀ ਵਿਚ ਥਰੂਰ ਨੇ ਕਿਹਾ ਸੀ ਕਿ ਸੰਸਦ ਮੈਂਬਰਾਂ ਦੀ ਦੇਸ਼ ਪ੍ਰਤੀ ਜ਼ਿੰਮੇਵਾਰੀ ਹੈ ਕਿ ਅਪਣੇ ਹਲਕੇ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ। (ਏਜੰਸੀ)