ਫ਼ੈਜ਼ਲ ਸਿੱਦੀਕੀ ਦੇ ਟਿਕ-ਟਾਕ ਵੀਡੀਉ ਨੂੰ ਮਹਿਲਾ ਕਮਿਸ਼ਨ ਨੇ ਹਟਾਉਣ ਲਈ ਕਿਹਾ
Published : May 19, 2020, 7:23 am IST
Updated : May 19, 2020, 7:23 am IST
SHARE ARTICLE
File Photo
File Photo

ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਟਿੱਕ ਟਾਕ ਦੇ ਭਾਰਤੀ ਪ੍ਰਬੰਧਨ ਨੂੰ ਤੁਰਤ ਵੀਡੀਉ ਹਟਾਉਣ ਲਈ ਕਿਹਾ ਹੈ ਜਿਸ ਵਿਚ ਫ਼ੈਜ਼ਲ ਸਿੱਦੀਕੀ

ਨਵੀਂ ਦਿੱਲੀ, 18 ਮਈ : ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਟਿੱਕ ਟਾਕ ਦੇ ਭਾਰਤੀ ਪ੍ਰਬੰਧਨ ਨੂੰ ਤੁਰਤ ਵੀਡੀਉ ਹਟਾਉਣ ਲਈ ਕਿਹਾ ਹੈ ਜਿਸ ਵਿਚ ਫ਼ੈਜ਼ਲ ਸਿੱਦੀਕੀ ਨਾਮ ਦਾ ਵਿਅਕਤੀ ਇਕ ਔਰਤ ਉਤੇ ਤੇਜ਼ਾਬ ਸੁੱਟਣ ਦਾ ਜੁਰਮ ਕਰਦਾ ਹੋਇਆ ਦਿਖਾਇਆ ਗਿਆ ਹੈ। ਕਮਿਸ਼ਨ ਨੇ ਮਹਾਰਾਸ਼ਟਰ ਪੁਲਿਸ ਨੂੰ ਇਸ ਵੀਡੀਉ ਨੂੰ ਬਣਾਉਣ ਵਾਲੇ ਵਿਅਕਤੀ ਵਿਰੁਧ ਕਾਰਵਾਈ ਕਰਨ ਲਈ ਵੀ ਕਿਹਾ ਹੈ। ਮਹਿਲਾ ਕਮਿਸ਼ਨ ਨੇ 'ਟਿਕ ਟਾਕ ਇੰਡੀਆ' ਦੇ ਅਧਿਕਾਰੀ (ਸ਼ਿਕਾਇਤ) ਅਨੁਜ ਭਾਟੀਆ ਨੂੰ ਇਕ ਪੱਤਰ ਲਿਖਦਿਆਂ ਕਿਹਾ ਕਿ ਇਹ ਮਾਮਲਾ ਉਸ ਦੇ ਧਿਆਨ ਵਿਚ ਇਕ ਟਵਿੱਟਰ ਪੋਸਟ ਰਾਹੀਂ ਆਇਆ ਅਤੇ ਵੀਡੀਉ ਨੂੰ ਹਟਾ ਦਿਤਾ ਜਾਣਾ ਚਾਹੀਦਾ ਹੈ।

File photoFile photo

ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਪੱਤਰ ਵਿਚ ਕਿਹਾ ਕਿ ਇਹ ਵੀਡੀਉ ਨਾ ਸਿਰਫ਼ ਔਰਤ ਵਿਰੋਧੀ ਹਿੰਸਾ ਨੂੰ ਭੜਕਾ ਰਹੀ ਹੈ ਬਲਕਿ ਮਰਦ ਪ੍ਰਧਾਨ ਸੋਚ ਨੂੰ ਵੀ ਦਰਸਾਉਂਦੀ ਹੈ। ਰੇਖਾ ਅਨੁਸਾਰ ਇਹ ਵੀਡੀਉ ਫ਼ੈਜ਼ਲ ਸਿੱਦੀਕੀ ਨਾਮ ਦੇ ਇਕ ਨੌਜਵਾਨ ਵਲੋਂ ਬਣਾਈ ਗਈ ਹੈ ਅਤੇ ਇਹ ਵੀਡੀਉ ਔਰਤਾਂ 'ਤੇ ਤੇਜ਼ਾਬੀ ਹਮਲੇ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਵੀਡੀਉ ਹਟਾਉਣ ਦੇ ਨਾਲ-ਨਾਲ ਇਸ ਵਿਅਕਤੀ ਦੀ ਆਈਡੀ ਵੀ ਬਲੌਕ ਕੀਤੀ ਜਾਣੀ ਚਾਹੀਦੀ ਹੈ। ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸੁਬੋਧ ਕੁਮਾਰ ਜੈਸਵਾਲ ਨੂੰ ਲਿਖੇ ਪੱਤਰ ਵਿਚ ਰੇਖਾ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਵਿਚ ਸੂਚਨਾ ਟੈਕਨਾਲੋਜੀ ਐਕਟ -2000 ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement