ਸਾਢੇ 6 ਸਾਲਾ ਧੀ ਦਾ ਬ੍ਰੇਨ ਡੈੱਡ ਹੋਣ ਮਗਰੋਂ ਮਾਪਿਆਂ ਨੇ ਦਾਨ ਕੀਤੇ ਅੰਗ, ਬਚਾਈਆਂ 5 ਲੋਕਾਂ ਦੀਆਂ ਜ਼ਿੰਦਗੀਆਂ
Published : May 19, 2022, 1:58 pm IST
Updated : May 19, 2022, 2:01 pm IST
SHARE ARTICLE
Organ donated by parents afte daughter's brain dead
Organ donated by parents afte daughter's brain dead

ਬਦਮਾਸ਼ਾਂ ਨੇ ਬੱਚੀ ਦੇ ਸਿਰ 'ਤੇ ਮਾਰੀ ਸੀ ਗੋਲੀ

 

 ਨਵੀਂ ਦਿੱਲੀ :  ਕੁਝ ਲੋਕਾਂ ਨੇ ਸਾਡੇ 6 ਸਾਲ ਦੀ ਲੜਕੀ ਨੂੰ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਪਰ ਆਪਣੀ ਜ਼ਿੰਦਗੀ ਖ਼ਤਮ ਹੋਣ ਤੋਂ ਬਾਅਦ ਵੀ ਉਸ ਬੱਚੀ ਨੇ 5 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ। ਦਰਅਸਲ ਮਾਮਲਾ ਨੋਇਡਾ ਦਾ ਹੈ। ਸਾਡੇ 6 ਸਾਲ ਦੀ ਰੋਲੀ ਦੇ ਸਿਰ ਤੇ ਗੋਲੀ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਕੋਮਾ ਵਿੱਚ ਚਲੀ (Organ donated by parents after daughter's brain dead) ਗਈ। ਫਿਰ ਉਸ ਨੂੰ ਏਮਜ਼ ਲਿਜਾਇਆ ਗਿਆ ਪਰ ਉੱਥੇ ਵੀ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ (Organ donated by parents after daughter's brain dead) ਐਲਾਨ ਦਿੱਤਾ। ਦੱਸ ਦੇਈਏ ਕਿ ਰੋਲੀ ਏਮਜ਼ ਦੇ ਇਤਿਹਾਸ ਵਿੱਚ ਅੰਗ ਦਾਨ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਦਾਨ ਕਰਨ ਵਾਲੀ ਵੀ ਬਣ ਗਈ ਹੈ।

PHOTOOrgan donated by parents after 6-and-a-half-year-old daughter's brain dead,

ਏਮਜ਼ ਦੇ ਸੀਨੀਅਰ ਨਿਊਰੋਸਰਜਨ ਡਾਕਟਰ ਦੀਪਕ ਗੁਪਤਾ ਨੇ ਦੱਸਿਆ ਕਿ ਸਾਢੇ ਛੇ ਸਾਲ ਦੀ ਬੱਚੀ ਰੋਲੀ 27 ਅਪ੍ਰੈਲ ਨੂੰ ਹਸਪਤਾਲ ਪਹੁੰਚੀ ਸੀ। ਉਸ ਨੂੰ ਗੋਲੀ ਮਾਰੀ ਗਈ ਸੀ ਅਤੇ ਗੋਲੀ ਦਿਮਾਗ ਵਿੱਚ ਅਟਕ ਗਈ ਸੀ। ਦਿਮਾਗ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ। ਉਹ ਲਗਭਗ ਬਰੇਨ ਡੈੱਡ ਹਾਲਤ (Organ donated by parents after daughter's brain dead) ਵਿੱਚ ਹਸਪਤਾਲ ਪਹੁੰਚੀ। ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ।

ਨਿਊਰੋਸਰਜਨ ਨੇ ਦੱਸਿਆ ਕਿ ਸਾਡੀ ਟੀਮ ਨੇ ਬੱਚੀ ਦੇ ਮਾਤਾ-ਪਿਤਾ ਨਾਲ ਬੈਠ ਕੇ (Organ donated by parents after daughter's brain dead) ਅੰਗਦਾਨ ਬਾਰੇ ਗੱਲਬਾਤ ਕੀਤੀ। ਅਸੀਂ ਮਾਪਿਆਂ ਨੂੰ ਸਲਾਹ ਦਿੱਤੀ ਅਤੇ ਉਨ੍ਹਾਂ ਦੀ ਸਹਿਮਤੀ ਮੰਗੀ ਕਿ ਕੀ ਉਹ ਦੂਜੇ ਬੱਚਿਆਂ ਦੀ ਜਾਨ ਬਚਾਉਣ ਲਈ ਰੋਲੀ ਦੇ ਅੰਗ ਦਾਨ ਕਰਨ ਲਈ ਤਿਆਰ ਹੋਣਗੇ? ਰੋਲੀ ਪ੍ਰਜਾਪਤੀ ਦੇ ਮਾਤਾ-ਪਿਤਾ ਨੇ ਆਪਣੀ ਬੇਟੀ ਦੇ ਅੰਗ ਦਾਨ ਕੀਤੇ।

ਡਾ: ਗੁਪਤਾ ਨੇ ਕਿਹਾ ਕਿ ਅੰਗਦਾਨ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਬਾਵਜੂਦ ਅਸੀਂ ਇਹ ਕਦਮ ਚੁੱਕਣ ਲਈ ਮਾਪਿਆਂ ਦੇ ਧੰਨਵਾਦੀ ਹਾਂ, ਕਿਉਂਕਿ ਉਨ੍ਹਾਂ ਨੇ ਜਾਨ ਬਚਾਉਣ ਦੀ ਮਹੱਤਤਾ ਨੂੰ ਸਮਝਿਆ। ਰੋਲੀ ਨੇ 5 ਲੋਕਾਂ ਦੀ ਜਾਨ ਬਚਾਈ ਹੈ। ਆਪਣੀ ਬੇਟੀ ਦੇ ਅੰਗ ਦਾਨ ਕਰਨ ਤੋਂ ਬਾਅਦ ਰੋਲੀ ਦੇ ਪਿਤਾ ਹਰਨਾਰਾਇਣ ਪ੍ਰਜਾਪਤੀ ਨੇ ਦੱਸਿਆ ਕਿ ਡਾ: ਗੁਪਤਾ ਅਤੇ ਉਨ੍ਹਾਂ ਦੀ ਟੀਮ ਨੇ ਸਾਨੂੰ ਅੰਗਦਾਨ ਲਈ ਸਲਾਹ ਦਿੱਤੀ ਕਿ ਸਾਡੀ ਬੱਚੀ ਹੋਰ ਲੋਕਾਂ ਦੀ ਜਾਨ ਬਚਾ ਸਕਦੀ ਹੈ। ਅਸੀਂ ਇਸ ਬਾਰੇ ਸੋਚਿਆ ਅਤੇ ਫੈਸਲਾ ਕੀਤਾ ਕਿ ਉਹ ਦੂਜੇ ਲੋਕਾਂ ਦੇ ਸਰੀਰਾਂ ਵਿੱਚ ਰਹੇਗੀ ਅਤੇ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਕਰੇਗੀ । ਰੋਲੀ ਦੀ ਮਾਂ ਪੂਨਮ ਦੇਵੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਬੇਟੀ ਹੁਣ ਉਨ੍ਹਾਂ ਦੇ ਨਾਲ ਨਹੀਂ ਹੈ ਪਰ ਉਹ ਹੋਰ ਲੋਕਾਂ ਦੀ ਜਾਨ ਬਚਾਉਣ 'ਚ ਕਾਮਯਾਬ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement