Kerala News : ਕੇਰਲ 'ਚ ਮਰੀਜ਼ ਨੇ ਸਰਕਾਰੀ ਹਸਪਤਾਲ 'ਤੇ ਗ਼ਲਤ 'ਰਾਡ' ਪਾਉਣ ਦਾ ਦੋਸ਼ ਲਗਾਇਆ

By : BALJINDERK

Published : May 19, 2024, 7:31 pm IST
Updated : May 19, 2024, 8:03 pm IST
SHARE ARTICLE
government hospital
government hospital

Kerala News :ਹਸਪਤਾਲ ਨੇ ਕੀਤਾ ਇਨਕਾਰ

Kerala News : -ਕੇਰਲ ’ਚ ਕੋਝੀਕੋਡ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਡਾਕਟਰੀ ਲਾਪਰਵਾਹੀ ਦੇ ਦੋਸ਼ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਐਤਵਾਰ ਨੂੰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਇੱਕ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਇੱਕ ਹੋਰ ਮਰੀਜ਼ ’ਚ ਪਾਉਣ ਲਈ ਬਣੀ ‘ਰਾਡ’ਉਸ ਦੀ ਟੁੱਟੀ ਹੋਈ ਬਾਂਹ ਵਿੱਚ ਗ਼ਲਤ ਤਰੀਕੇ ਨਾਲ ਪਾਈ ਗਈ ਸੀ। ਹਸਪਤਾਲ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਕਿਹਾ ਕਿ ਮਰੀਜ਼ ਨੂੰ ਆਮ ਤੌਰ 'ਤੇ ਇਸ ਕਿਸਮ ਦੇ ਫ੍ਰੈਕਚਰ ਲਈ ਮਿਆਰੀ ਇਲਾਜ ਦਿੱਤਾ ਜਾਂਦਾ ਸੀ ਅਤੇ ਸਰਜਰੀ ਕੀਤੀ ਜਾਂਦੀ ਸੀ।
ਇਹ ਨਵਾਂ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਕੁਝ ਦਿਨ ਪਹਿਲਾਂ ਇੱਕ ਡਾਕਟਰ ਨੂੰ ਚਾਰ ਸਾਲ ਦੀ ਬੱਚੀ ਦੀ ਛੇਵੀਂ ਉਂਗਲ ਕੱਢਣ ਦੀ ਬਜਾਏ ਉਸ ਦੀ ਜੀਭ ਦਾ ਆਪਰੇਸ਼ਨ ਕਰਨ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਗਿਆ ਸੀ। ਮੈਡੀਕਲ ਕਾਲਜ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਸ਼ਨੀਵਾਰ ਨੂੰ ਹੋਈ ਕਥਿਤ ਗੜਬੜ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੇ ਆਪਣੀ ਸਰਜਰੀ ਨੂੰ ਲੈ ਕੇ ਕੁਝ ਸ਼ੰਕੇ ਪ੍ਰਗਟਾਏ ਹਨ। "ਸ਼ਿਕਾਇਤ ਵਿਚਲੇ ਦਾਅਵਿਆਂ ਦਾ ਪਤਾ ਲਗਾਉਣ ਲਈ ਵਿਸਤ੍ਰਿਤ ਜਾਂਚ ਦੀ ਲੋੜ ਹੈ।" ਉਕਤ ਵਿਅਕਤੀ ਨੂੰ ਬੀਚ ਹਸਪਤਾਲ (ਸਰਕਾਰੀ ਜਨਰਲ ਹਸਪਤਾਲ) ਤੋਂ ਅਪਰੇਸ਼ਨ ਲਈ ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸੜਕ ਹਾਦਸੇ ਤੋਂ ਬਾਅਦ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕਥਿਤ ਤੌਰ 'ਤੇ ਸਰਜਰੀ ਤੋਂ ਬਾਅਦ ਐਕਸ-ਰੇ ਵਿਚ ਇਲਾਜ ਵਿਚ ਗ਼ਲਤੀ ਪਾਈ ਗਈ ਸੀ। ਦੋਸ਼ਾਂ ਦਾ ਜਵਾਬ ਦਿੰਦੇ ਹੋਏ, ਹਸਪਤਾਲ ਦੇ ਆਰਥੋਪੈਡਿਕਸ ਵਿਭਾਗ ਦੇ ਮੁਖੀ ਡਾਕਟਰ ਜੈਕਬ ਮੈਥਿਊ ਨੇ ਕਿਹਾ ਕਿ ਉਨ੍ਹਾਂ ਨੇ ਮੈਡੀਕਲ ਰਿਕਾਰਡ ਦੀ ਜਾਂਚ ਕੀਤੀ ਅਤੇ ਪਾਇਆ ਕਿ ਮਰੀਜ਼ ਦੇ ਇਲਾਜ ’ਚ ਕੋਈ ਗ਼ਲਤੀ ਨਹੀਂ ਹੋਈ ਹੈ।
ਡਾਕਟਰ ਨੇ ਅਪਰੇਸ਼ਨ ਸਫ਼ਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਮਿਆਰੀ ਰਾਡਾਂ ਦੀ ਵਰਤੋਂ ਕੀਤੀ ਗਈ ਹੈ। ਇਸ ਮਰੀਜ਼ ਨੂੰ ਦਿੱਤਾ ਜਾਣ ਵਾਲਾ ਇਲਾਜ ਉਹੀ ਹੈ ਜੋ ਆਮ ਤੌਰ 'ਤੇ ਸਮਾਨ ਸਮੱਸਿਆਵਾਂ ਵਾਲੇ ਦੂਜੇ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ।

(For more news apart from patient accused government hospital of inserting wrong 'rod' In Kerala News in Punjabi, stay tuned to Rozana Spokesman)

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement