Swati Maliwal Case : ਅਦਾਲਤ ਨੇ ਵਿਭਵ ਕੁਮਾਰ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ, ਪੁਲਿਸ ਦੁਬਾਰਾ ਬਣਾ ਸਕਦੀ ਸੀ ਸੀਨ
Published : May 19, 2024, 12:38 pm IST
Updated : May 19, 2024, 1:51 pm IST
SHARE ARTICLE
The court sent Vibhav Kumar to 5 days police remand Swati Maliwal Case
The court sent Vibhav Kumar to 5 days police remand Swati Maliwal Case

Swati Maliwal Case : ਮਾਲੀਵਾਲ ਨੇ ਸੀਐਮ ਹਾਊਸ ਵਿਚ ਵਿਭਵ 'ਤੇ ਕੁੱਟਮਾਰ ਤੇ ਦੁਰਵਿਵਹਾਰ ਕਰਨ ਦਾ ਲਗਾਇਆ ਇਲਜ਼ਾਮ

The court sent Vibhav Kumar to 5 days police remand Swati Maliwal Case: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਬਿਭਵ ਕੁਮਾਰ ਨੂੰ 'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ 'ਤੇ ਹਮਲੇ ਦੇ ਮਾਮਲੇ 'ਚ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਚੈਨ ਸਿੰਘ ਦਾ ਦਿਹਾਂਤ

ਬਿਭਵ ਨੂੰ ਸ਼ਨੀਵਾਰ ਸ਼ਾਮ 4:30 ਵਜੇ ਗ੍ਰਿਫਤਾਰ ਕੀਤਾ ਗਿਆ ਸੀ। ਦੇਰ ਰਾਤ ਉਸ ਨੂੰ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਦਿੱਲੀ ਪੁਲਿਸ ਨੇ ਬਿਭਵ ਦੀ 7 ਦਿਨਾਂ ਦੀ ਰਿਮਾਂਡ ਮੰਗੀ ਸੀ। ਦਿੱਲੀ ਪੁਲਿਸ ਦੀ ਤਰਫੋਂ ਵਕੀਲ ਅਤੁਲ ਸ਼੍ਰੀਵਾਸਤਵ ਨੇ ਬਿਭਵ ਦੀ ਹਿਰਾਸਤ 'ਤੇ ਦਲੀਲ ਦਿੱਤੀ। ਬਿਭਵ ਨੂੰ 23 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਰਿਸ਼ਵ ਦੀ ਗ੍ਰਿਫਤਾਰੀ ਤੋਂ ਬਾਅਦ ਮਾਲੀਵਾਲ ਨੇ ਸ਼ਨੀਵਾਰ ਰਾਤ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਉਨ੍ਹਾਂ ਲਿਖਿਆ ਕਿ ਬਿਭਵ ਨੇ ਉਸ ਨੂੰ ਥੱਪੜ ਮਾਰਿਆ ਅਤੇ ਲੱਤ ਮਾਰੀ।

ਇਹ ਵੀ ਪੜ੍ਹੋ: Chandigarh News: ਮੰਦਿਰ ਵਿਚ ਮੱਥਾ ਟੇਕਣ ਆਏ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਮੌਤ

ਕ੍ਰਾਈਮ ਸੀਨ ਰੀ-ਕ੍ਰਿਏਸ਼ਨ ਲਈ ਦਿੱਲੀ ਪੁਲਿਸ ਅੱਜ ਬਿਭਵ ਨੂੰ ਸੀਐਮ ਹਾਊਸ ਲੈ ਜਾ ਸਕਦੀ ਹੈ। 17 ਮਈ ਨੂੰ ਪੁਲਿਸ ਸਵਾਤੀ ਮਾਲੀਵਾਲ ਨੂੰ ਸੀਨ ਰੀ-ਕ੍ਰਿਏਸ਼ਨ ਲਈ ਲੈ ਗਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਾਲੀਵਾਲ ਨੇ ਇਲਜ਼ਾਮ ਲਗਾਇਆ ਹੈ ਕਿ 13 ਮਈ ਨੂੰ ਸੀਐਮ ਹਾਊਸ ਵਿੱਚ ਵਿਭਵ ਨੇ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ। ਇੱਥੋਂ ਤੱਕ ਕਿ ਉਸ ਦੇ ਕੱਪੜੇ ਵੀ ਪਾਟ ਗਏ। ਸਵਾਤੀ ਨੇ 16 ਮਈ ਨੂੰ ਸ਼ਾਮ 6:15 ਵਜੇ ਐਫਆਈਆਰ ਦਰਜ ਕਰਵਾਈ ਸੀ।

(For more Punjabi news apart from The court sent Vibhav Kumar to 5 days police remand Swati Maliwal Case, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement