
ਉੱਤਰ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਦੋ ਅਪਰਾਧਕ ਗਿਰੋਹਾਂ ਨੇ ਇਕ ਦੂਜੇ 'ਤੇ ਗੋਲੀਬਾਰੀ ਕੀਤੀ ਜਿਸ ਵਿਚ ਕੋਲੋਂ ਲੰਘਣ ਵਾਲੀ ਔਰਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ...
ਨਵੀਂ ਦਿੱਲੀ, ਉੱਤਰ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਦੋ ਅਪਰਾਧਕ ਗਿਰੋਹਾਂ ਨੇ ਇਕ ਦੂਜੇ 'ਤੇ ਗੋਲੀਬਾਰੀ ਕੀਤੀ ਜਿਸ ਵਿਚ ਕੋਲੋਂ ਲੰਘਣ ਵਾਲੀ ਔਰਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਗੋਗੀ ਅਤੇ ਟਿਲੂ ਗਿਰੋਹਾਂ ਦੇ ਮੈਂਬਰਾਂ ਵਿਚਕਾਰ ਹੋਈ ਗੋਲੀਬਾਰੀ ਵਿਚ ਪੰਜ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
ਮੰਨਿਆ ਜਾ ਰਿਹਾ ਹੈ ਕਿ ਇਹ ਗਿਰੋਹ ਸ਼ਹਿਰ ਵਿਚ ਫ਼ਿਰੌਤੀ ਅਤੇ ਹਤਿਆ ਦੇ ਮਾਮਲਿਆਂ ਵਿਚ ਸ਼ਾਮਲ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ, 'ਸੰਘਰਸ਼ ਉਸ ਸਮੇਂ ਸ਼ੁਰੂ ਹੋਇਆ ਜਦ ਸਕਾਰਪੀਉ ਵਿਚ ਸਵਾਰ ਟਿੱਲੂ ਗਰੋਹ ਦੇ ਮੈਂਬਰਾਂ ਨੂੰ ਫ਼ਾਰਚੂਨ ਨੇ ਟੱਕਰ ਮਾਰ ਦਿਤੀ। ਫ਼ਾਰਚੂਨ ਕਾਰ ਗੋਗੀ ਗਿਰੋਹ ਦੇ ਮੈਂਬਰ ਚਲਾ ਰਹੇ ਸਨ। ਇਸ ਦੇ ਬਾਅਦ ਦੋਹਾਂ ਧਿਰਾਂ ਨੇ ਇਕ ਦੂਜੇ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ।
ਟਿੱਲੂ ਗਰੋਹ ਦੇ ਮੈਂਬਰ ਮੁਕੇਸ਼, ਗੋਗੀ ਗਿਰੋਹ ਦੇ ਸ਼ੱਕੀ ਮੈਂਬਰ ਅਤੇ ਰਾਹਗੀਰ ਔਰਤ ਦੀ ਮੌਤ ਹੋ ਗਈ। ਗੋਗੀ ਗਿਰੋਹ ਦੇ ਸ਼ੱਕੀ ਦੀ ਹਾਲੇ ਪਛਾਣ ਨਹੀਂ ਹੋ ਸਕੀ। ਅਧਿਕਾਰੀ ਨੇਦ ਸਿਆ ਕਿ ਸਰਦਾਰੀ ਕਾਇਮ ਰੱਖਣ ਲਈ ਪਹਿਲਾਂ ਦੋਹਾਂ ਗਿਰੋਹਾਂ ਨੇ ਇਕ ਦੂਜੇ ਦੇ ਮੈਂਬਰਾਂ ਦੀ ਹਤਿਆ ਕੀਤੀ ਹੈ। (ਏਜੰਸੀ)