
ਸੋਸ਼ਲ ਮੀਡੀਆ ਉਤੇ ਸਿੱਖਾਂ ਦੇ ਪ੍ਰਦਰਸ਼ਨ ਖਿਲਾਫ ਪੋਸਟ
ਨਵੀਂ ਦਿੱਲੀ- ਬੀਤੇ ਦਿਨੀਂ ਦਿੱਲੀ ਵਿਚ ਸਿੱਖ ਵਿਅਕਤੀ ਦੀ ਕੁੱਟਮਾਰ ਦਾ ਮਾਮਲਾ ਹਾਲੇ ਵੀ ਗਰਮਾਇਆ ਹੋਇਆ ਹੈ। ਸਿੱਖਾਂ ਵੱਲੋਂ ਇਨਸਾਫ਼ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਪਰ ਕੁੱਝ ਲੋਕਾਂ ਵੱਲੋਂ ਅੱਗ ਵਿੱਚ ਘੀ ਪਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
Hate post against Sikhs on Facebook
ਮੰਗਲਵਾਰ ਨੂੰ ਸਚਿਨ ਨਾਂਅ ਦੇ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ਉਤੇ ਲਿਖ ਦਿੱਤਾ ਕਿ ਲਗਦਾ ਹੈ ਸਿੱਖਾਂ ਨੂੰ 1984 ਵਾਲਾ ਵੇਲਾ ਯਾਦ ਕਰਵਾਉਣਾ ਪੈਣਾ ਹੈ। ਸੋਸ਼ਲ ਮੀਡੀਆ ਉਤੇ ਕੌਮ ਦੇ ਇਸ ਦੁਸ਼ਮਣ ਦਾ ਮੈਸੇਜ ਤੇਜੀ ਨਾਲ ਵਾਇਰਲ ਹੋਇਆ ਅਤੇ ਨਾਲ ਹੀ ਕੰਮੈਟਾਂ ਵਿਚ ਗਾਲਾਂ ਦੀ ਬਰਸਾਤ।
Hate post against Sikhs on Facebook
ਹਾਲਾਂਕਿ ਇਸ ਮੈਸੇਜ ਤੋਂ ਬਾਅਦ ਉਸਦੇ ਕੁੱਝ ਮਿੱਤਰਾਂ ਨੇ ਉਸਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਉਸਨੂੰ ਹੱਲਾਸ਼ੇਰੀ ਦੇਣ ਵਾਲੇ ਸਨ।
Hate post against Sikhs on Facebook
1984 ਯਾਦ ਕਰਵਾਉਣ ਦੇ ਇਸ ਨੌਜਵਾਨ ਵੱਲੋਂ ਕੀਤੇ ਗਏ ਮੈਸੇਜ ਤੋਂ ਬਾਅਦ ਲੋਕਾਂ ਨੇ ਉਸਨੂੰ ਐਨੀਆਂ ਗਾਲਾਂ ਕੱਢੀਆਂ ਕਿ ਆਖਿਰਕਾਰ ਉਸਨੂੰ ਫੇਸਬੁੱਕ ਤੋਂ ਆਪਣਾ ਮੈਸੇਜ ਡਿਲੀਟ ਕਰਨਾ ਪਿਆ।
Hate post against Sikhs on Facebook
ਇਹ ਘਿਨਾਉਣੀ ਕਰਤੂਤ ਕਰਨ ਵਾਲਾ ਨੌਜਵਾਨ ਦਿੱਲੀ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਮੈਸੇਜ ਡਿਲੀਟ ਕਰਨ ਤੋਂ ਬਾਅਦ ਉਸਨੇ ਨਾ ਤਾਂ ਮੁਆਫੀ ਮੰਗੀ ਹੈ ਅਤੇ ਨਾ ਹੀ ਕੋਈ ਹੋਰ ਪ੍ਰਤਿਕਿਰਿਆ ਦਿੱਤੀ ਹੈ।