
ਜਨਮਦਿਨ ’ਤੇ ਮੂਰਤੀ ਦਾ ਕੀਤਾ ਉਦਘਾਟਨ
ਤੇਲੰਗਾਨਾ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਵਾਰ ਭਾਰਤ ਪ੍ਰਤੀ ਅਪਣੇ ਨਰਮ ਵਿਵਹਾਰ ਬਾਰੇ ਦਸ ਚੁੱਕੇ ਹਨ। ਉਹਨਾਂ ਨੇ ਦਸਿਆ ਸੀ ਕਿ ਉਹਨਾਂ ਨੇ ਭਾਰਤੀ-ਅਮਰੀਕੀ ਭਾਈਚਾਰੇ ਨਾਲ ਬੀਤੇ ਸਾਲ ਦਿਵਾਲੀ ਮਨਾਈ ਸੀ। ਯੂਐਸਏ ਦੇ ਭਾਰਤ ਨਾਲ ਡੂੰਘੇ ਸਬੰਧ ਹਨ ਅਤੇ ਉਹ ਸਪੈਸ਼ਲ ਲੋਕਾਂ ਨਾਲ ਇਹਨਾਂ ਤਿਉਹਾਰਾਂ ਨੂੰ ਮਨਾਉਣਾ ਪਸੰਦ ਕਰਦੇ ਹਨ। ਪਰ ਉਹਨਾਂ ਨੇ ਇਹ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਹਨਾਂ ਦੇ ਜਨਮ ਦਿਨ ’ਤੇ ਭਾਰਤ ਵਿਚ ਇਕ ਵਿਅਕਤੀ ਪੂਰੇ ਹਿੰਦੂ ਰੀਤੀ ਰਿਵਾਜ਼ ਅਨੁਸਾਰ ਉਹਨਾਂ ਦੀ ਪੂਜਾ ਕਰੇਗਾ।
Statue of Trump
14 ਜੂਨ ਨੂੰ ਡੋਨਾਲਡ ਟਰੰਪ ਦਾ 73ਵਾਂ ਜਨਮਦਿਨ ਸੀ। ਇਸ ਮੌਕੇ ’ਤੇ ਤੇਲੰਗਾਨਾ ਵਿਚ ਇਕ ਵਿਅਕਤੀ ਨੇ ਉਹਨਾਂ ਦੀ 6 ਫ਼ੁੱਟ ਦੀ ਮੂਰਤੀ ਦਾ ਉਦਘਾਟਨ ਕੀਤਾ ਸੀ। ਵਿਅਕਤੀ ਨੇ ਦੁੱਧ ਨਾਲ ਟਰੰਪ ਦੀ ਮੂਰਤੀ ਨੂੰ ਨਵਾਇਆ ਅਤੇ ਫਿਰ ਉਸ ਦੇ ਮੱਥੇ ’ਤੇ ਤਿਲਕ ਲਾਇਆ। ਉਸ ਵਿਅਕਤੀ ਨੇ ਦਸਿਆ ਕਿ ਉਹ ਰੋਜ਼ ਇਸ ਮੂਰਤੀ ਸਾਹਮਣੇ ਪ੍ਰਾਥਨਾ ਕਰੇਗਾ। ਨਿਊਜ਼ ਏਜੰਸੀ ਨੇ ਦਸਿਆ ਕਿ ਇਸ ਵਿਅਕਤੀ ਦਾ ਨਾਮ ਬੁਸਾ ਕ੍ਰਿਸ਼ਣਾ ਹੈ।
ਬੁਸਾ ਨੇ ਇਸ ਮੂਰਤੀ ਨੂੰ ਸ਼ਾਲ ਵੀ ਪਹਿਨਾਈ ਹੈ। ਟਰੰਪ ਦੀ ਇਸ ਮੂਰਤੀ ਨੂੰ ਸੂਟ ਪਹਿਨਾ ਕੇ ਤਿਆਰ ਕੀਤਾ ਗਿਆ ਹੈ ਅਤੇ ਉਸ ਦੇ ਗਲ ਵਿਚ ਮਾਲਾ ਪਹਿਨਾਈ ਗਈ ਹੈ। 31 ਸਾਲ ਦੇ ਬੁਸਾ ਕ੍ਰਿਸ਼ਣ ਕੋਲ ਡੋਨਾਲਡ ਟਰੰਪ ਦੀ ਇਕ ਫੋਟੋ ਹੈ ਜਿਸ ਨੂੰ ਉਹ ਅਪਣੇ ਪੂਜਾ ਦੇ ਕਮਰੇ ਵਿਚ ਰੱਖਦਾ ਹੈ। ਉਹਨਾਂ ਨੇ ਦਸਿਆ ਕਿ ਉਹ ਬਾਕੀ ਹਿੰਦੂ ਦੇਵਤਿਆਂ ਦੇ ਨਾਲ ਹੀ ਰੋਜ਼ ਇਸ ਫੋਟੋ ਦੀ ਵੀ ਪੂਜਾ ਕਰਦਾ ਹੈ।