
ਦਿੱਲੀ ਵਿਚ ਕਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ਼ ਦੀਆਂ ਦਰਾਂ ਵਿਚ ਕਾਫੀ ਕਟੋਤੀ ਕੀਤੀ ਗਈ ਹੈ।
ਨਵੀਂ ਦਿੱਲੀ : ਰਾਜਧਾਨੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅਜਿਹੇ ਵਿਚ ਹੀ ਹੁਣ ਇੱਥੇ ਦਿੱਲੀ ਵਿਚ ਕਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ਼ ਦੀਆਂ ਦਰਾਂ ਵਿਚ ਕਾਫੀ ਕਟੋਤੀ ਕੀਤੀ ਗਈ ਹੈ। ਦਰਅਸਲ ਗ੍ਰਹਿ ਮੰਤਰਾਲੇ ਨੇ ਡਾਕਟਰ ਵੀਕੇ ਪੌਲ ਕਮੇਟੀ ਦੀਆਂ ਸ਼ਿਫਾਰਿਸਾਂ ਨੂੰ ਲਾਗੂ ਕਰ ਦਿੱਤਾ ਹੈ। ਇਸ ਦੇ ਤਹਿਤ ਹੁਣ ਪ੍ਰਾਈਵੇਟ ਹਸਪਤਾਲਾਂ ਵਿਚ 8 ਤੋਂ 10 ਹਜ਼ਾਰ ਰੁਪਏ ਪ੍ਰਤੀ ਦਿਨ ਵਿਚ ਆਈਸੋਲੇਸ਼ਨ ਬੈੱਡ ਮਿਲਣਗੇ।
Amit Shah
ਇਸ ਦੇ ਨਾਲ ਹੀ 13 ਤੋਂ 15 ਹਜ਼ਾਰ ਰੁਪਏ ਪ੍ਰਤੀਦਿਨ ਵਿਚ ਆਈਸੀਯੂ ਬਿਨਾ ਵੈਂਟੀਲੇਟਰ ਤੋਂ ਮਿਲੇਗਾ ਅਤੇ 15 ਤੋਂ 18 ਹਜ਼ਾਰ ਰੁਪਏ ਪ੍ਰਤੀਦਿਨ ਆਈਸੀਯੂ ਵੈਟੀਲੇਟਰ ਦੇ ਨਾਲ ਮਿਲਣਗੇ, ਇਸ ਵਿਚ ਪੀਪੀਈ ਕਿਟਾਂ ਦੀ ਕੀਂਮਤ ਵੀ ਸ਼ਾਮਿਲ ਹੈ। ਜੇਕਰ ਇਸ ਤੋਂ ਪਹਿਲਾਂ ਦੀਆਂ ਕੀਮਤਾਂ ਤੇ ਝਾਤ ਮਾਰੀਏ ਤਾਂ ਪਹਿਲਾਂ 24 ਤੋਂ 25 ਹਜ਼ਾਰ ਰੁਪਏ ਪ੍ਰਤੀਦਿਨ ਆਈਸੋਲਸ਼ੇਨ ਬੈੱਡ ਦੇ ਲਈ, 34 ਤੋਂ 43 ਹਜ਼ਾਰ ਰੁਪਏ ਆਈਸੀਯੂ ਬਿਨਾ ਵੈਂਟੀਲੇਟਰ ਦੇ ਅਤੇ 44 ਤੋਂ 54 ਹਜ਼ਾਰ ਰੁਪਏ ਆਈਸੀਯੂ ਵੈਂਟੀਲੇਟਰ ਦੇ ਨਾਲ, ਇਨ੍ਹਾਂ ਦਰਾਂ ਚ ਪੀਪੀਈ ਕਿਟਾਂ ਦੀ ਕੀਮਤ ਨਹੀਂ ਸੀ।
Covid 19
ਦੱਸ ਦੱਈਏ ਕਿ ਗ੍ਰਹਿ ਮੰਤਰਾਲੇ ਵੱਲੋਂ ਪੀਪੀਈ ਨਿੱਜੀ ਹਸਪਤਾਲਾਂ ਦੇ ਰੇਟ ਤੈਅ ਕਰਨ ਦੇ ਲਈ ਵੀਕੇ ਪੌਲ ਕਮੇਟੀ ਦਾ ਗੰਠਨ ਕੀਤਾ ਗਿਆ ਸੀ। ਇਸ ਤੋਂ ਬਾਅਦ ਅੱਜ ਇਸ ਕਮੇਟੀ ਨੇ ਗ੍ਰਹਿ ਮੰਤਰਾਲੇ ਨੂੰ ਆਪਣੀ ਰਿਪੋਰਟ ਸੋਂਪ ਦਿੱਤੀ ਹੈ। ਜਿਸ ਵਿਚ ਮੌਜੂਦਾ ਰੇਟਾਂ ਨੂੰ ਇਕ ਤਿਹਾਈ ਘੱਟ ਕਰਨ ਨੂੰ ਕਿਹਾ ਗਿਆ ਸੀ। ਇਸ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਨੇ ਰੇਟਾਂ ਨੂੰ ਘੱਟ ਕਰਨ ਦਾ ਫੈਸਲਾ ਲੈ ਲਿਆ ਹੈ।
Covid 19
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਵੇਸ਼ ਅਧਿਅਕਸ਼ ਗੁਪਤਾ ਅਤੇ ਕਾਂਗਰਸੀ ਨੇਤਾਵਾਂ ਨੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ਼ ਦੇ ਖਰਚ ਨੂੰ ਘੱਟ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕਰੋਨਾ ਸੰਕਟ ਦੇ ਇਸ ਦੌਰ ਵਿਚ ਪ੍ਰਾਈਵੇਟ ਹਸਪਤਾਲਾਂ ਦੇ ਵੱਲੋਂ ਮਨ-ਮਰਜ਼ੀ ਨਾਲ ਪੈਸੇ ਵਸੂਲੇ ਜਾ ਰਹੇ ਹਨ। ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।