
ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਵੀਰਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ 'ਚ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਚਾਰ ਫ਼ੀ ਸਦੀ ਗਿਰਾਵਟ ਆਉਣ ਦਾ ਅਨੁਮਾਨ ਹੈ।
ਨਵੀਂ ਦਿੱਲੀ, 18 ਜੂਨ : ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਵੀਰਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ 'ਚ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਚਾਰ ਫ਼ੀ ਸਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ ਦੀ ਆਰਥਿਕਤਾ 'ਤੇ ਮਾੜਾ ਪ੍ਰਭਾਵ ਪਿਆ ਹੈ। ਇੰਨਾ ਹੀ ਨਹੀਂ, ਏਡੀਬੀ ਦਾ ਅਨੁਮਾਨ ਹੈ ਕਿ ''ਜਿਹੜੇ ਦੇਸ਼ 'ਵਿਕਾਸਸ਼ੀਲ ਏਸ਼ੀਆ' ਦਾ ਹਿੱਸਾ ਹਨ, ਉਹ 2020 ਵਿਚ 'ਬਹੁਤ ਮੁਸ਼ਕਲ ਨਾਲ ਵਿਕਾਸ' ਕਰਨਗੇ।''
File Photo
ਇਸ ਬਹੁਪੱਖੀ ਵਿੱਤੀ ਸੰਗਠਨ ਨੇ ਅਪਣੀ ਰੀਪੋਰਟ 'ਚ ਏਸ਼ੀਆਈ ਵਿਕਾਸ ਦੇ ਦ੍ਰਿਸ਼ਟੀਕੋਣ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਅਪਣਾਏ ਗਏ ਉਪਾਵਾਂ ਕਾਰਨ ਆਰਥਕ ਗਤੀਵਿਧੀਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਬਰਾਮਦ ਦੀ ਮੰਗ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ। 'ਵਿਕਾਸਸ਼ੀਲ ਏਸ਼ੀਆ' ਤੋਂ ਮਤਲਬ ਏਡੀਬੀ ਦੇ 40 ਤੋਂ ਵੱਧ ਮੈਂਬਰ ਦੇਸ਼ਾਂ ਦੇ ਸਮੂਹ ਤੋਂ ਹੈ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਹਾਂਗ ਕਾਂਗ, ਗਣਤੰਤਰ ਕੋਰੀਆ, ਸਿੰਗਾਪੁਰ ਅਤੇ ਤਾਈਪੇ ਵਰਗੇ ਨਵੇਂ ਉਦਯੋਗਿਕ ਅਰਥਚਾਰਿਆਂ ਨੂੰ ਛੱਡ ਕੇ 'ਵਿਕਾਸਸ਼ੀਲ ਏਸ਼ੀਆ' ਦੇ ਮੌਜੂਦਾ ਵਰ੍ਹੇ ਵਿਚ 0.4 ਫ਼ੀ ਸਦੀ ਅਤੇ 2021 ਵਿਚ 6.6 ਫ਼ੀ ਸਦੀ ਦੀ ਦਰ ਨਾਲ ਵਿਕਾਸ ਹੋਣ ਦੀ ਉਮੀਦ ਹੈ। ਕੋਵਿਡ -19 ਨੇ ਦਖਣੀ ਏਸ਼ੀਆ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਸਾਲ 2020 ਵਿਚ ਇਸਦੇ ਤਿੰਨ ਫ਼ੀ ਸਦੀ ਘਟਣ ਦਾ ਅਨੁਮਾਨ ਹੈ। (ਪੀਟੀਆਈ)