
ਪੰਜਾਬ ਦੇ ਜ਼ਿਲ੍ਹਾ ਮੋਹਾਲੀ ਸਮੇਤ ਕਈ ਥਾਵਾਂ 'ਤੇ ਬਾਰਿਸ਼ ਨੇ ਦਿੱਤੀ ਗਰਮੀ ਤੋਂ ਰਾਹਤ।
ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿਚ ਮਾਨਸੂਨ ਨੇ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਪਦੀ ਗਰਮੀ ਕਾਰਨ ਹਰ ਕੋਈ ਪਰੇਸ਼ਾਨ ਹੈ ਤੇ ਇਸ ਦੇ ਚਲਦਿਆਂ ਹਰ ਕੋਈ ਬਾਰਿਸ਼ ਦਾ ਇੰਤਜ਼ਾਰ ਕਰ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਖੁਸ਼ਕ ਰਹਿਣ ਅਤੇ ਕਿਤੇ ਕਿਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।
Rain
ਇਸ ਦੇ ਨਾਲ ਅੱਜ ਸਵੇਰੇ ਪੰਜਾਬ ਵਿਚ ਕਈ ਥਾਵਾਂ ‘ਤੇ ਬਾਰਿਸ਼ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਲੋਕਾਂ ਦੇ ਚਿਹਰਿਆਂ ‘ਤੇ ਰੌਕਣ ਆਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਅਗਲੇ 24 ਘੰਟਿਆਂ ਵਿਚਕਾਰ ਪੰਜਾਬ ’ਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਪਰ ਫਿਰ ਵੀ ਕਈ ਥਾਵਾਂ ‘ਤੇ ਹਲਕਾ ਮੀਂਹ ਪੈ ਸਕਦਾ ਹੈ।
Rain
ਇਸੇ ਤਰ੍ਹਾਂ 19 ਅਤੇ 20 ਜੂਨ ਨੂੰ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਨਾਲ ਛਿੱਟੇ ਵੀ ਪੈ ਸਕਦੇ ਹਨ। ਮੌਸਮ ਮਾਹਿਰਾਂ ਵੱਲੋਂ ਇਸ ਦੌਰਾਨ ਸੂਬੇ ਦੇ ਨੀਮ ਪਹਾੜੀ ਅਤੇ ਮੈਦਾਨੀ ਇਲਾਕਿਆਂ ’ਚ ਤਾਪਮਾਨ 38 ਤੋਂ 43 ਡਿਗਰੀ ਸੈਲਸੀਅਸ ਤੱਕ ਜਦਕਿ ਦੱਖਣੀ-ਪੱਛਮੀ ਇਲਾਕਿਆਂ ’ਚ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
Rain In Punjab
ਇਸ ਦੇ ਨਾਲ ਹੀ ਮੌਸਮ ਨਾਲ ਜੁੜੀ ਜਾਣਕਾਰੀ ਦੇਣ ਵਾਲੀ ਨਿੱਜੀ ਏਜੰਸੀ ਮੁਤਾਬਕ ਇਸ ਨਾਲ ਮਾਨਸੂਨ ਇਕ ਵਾਰ ਫਿਰ ਅੱਗੇ ਵਧੇਗਾ। ਪਰ ਇਹ ਸੰਭਾਵਨਾ 20 ਜੂਨ ਤੋਂ ਬਾਅਦ ਬਣ ਰਹੀ ਹੈ। ਮੌਸਮ ਵਿਭਾਗ ਮੁਤਾਬਕ ਹਰਿਆਣਾ ਅਤੇ ਪੰਜਾਬ ਵਿਚ 19-21 ਜੂਨ ਵਿਚਕਾਰ ਕੁਝ ਸਥਾਨਾਂ 'ਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਪੰਜਾਬ ਵਿਚ ਅਗਲੇ ਦੋ ਦਿਨਾਂ ਵਿਚ ਕੁਝ ਸਥਾਨਾਂ 'ਤੇ ਲੂ ਚੱਲਣ ਦੀ ਸੰਭਾਵਨਾ ਹੈ।