Heatwave in Delhi : ਦਿੱਲੀ 'ਚ ਜਾਨਲੇਵਾ ਹੋਈ ਗਰਮੀ ! ਪਿਛਲੇ 72 ਘੰਟਿਆਂ 'ਚ ਹੀਟਵੇਵ ਕਾਰਨ 5 ਲੋਕਾਂ ਦੀ ਮੌਤ
Published : Jun 19, 2024, 12:47 pm IST
Updated : Jun 19, 2024, 12:47 pm IST
SHARE ARTICLE
Heatwave in Delhi
Heatwave in Delhi

51 ਡਿਗਰੀ ਤੱਕ ਪਹੁੰਚਿਆ ਹੀਟ ​​ਇੰਡੈਕਸ

Heatwave in Delhi : ਰਾਜਧਾਨੀ ਦਿੱਲੀ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਚਿੰਤਾ ਦੀ ਗੱਲ ਹੈ ਕਿ ਦਿੱਲੀ ਵਿੱਚ ਹੀਟਵੇਵ ਜਾਨਲੇਵਾ ਬਣ ਗਈ ਹੈ। ਗਰਮੀ ਨੇ ਹਾਲਾਤ ਬਦ ਤੋਂ ਬਦਤਰ ਕਰ ਦਿੱਤੇ ਹਨ। ਹਾਲਾਤ ਅਜਿਹੇ ਹਨ ਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਰਾਜਧਾਨੀ 'ਚ ਪਿਛਲੇ 72 ਘੰਟਿਆਂ 'ਚ ਹੀਟ ਵੇਵ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਦੇ ਤਿੰਨ ਵੱਖ-ਵੱਖ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਕਾਰਨ ਪੰਜ ਮੌਤਾਂ ਹੋਣ ਦੀ ਸੂਚਨਾ ਮਿਲੀ ਹੈ। 

ਖ਼ਬਰਾਂ ਮੁਤਾਬਿਕ ਮਰਨ ਵਾਲਿਆਂ ਵਿੱਚ ਇੱਕ 50 ਸਾਲਾ ਵਿਅਕਤੀ ਸ਼ਾਮਲ ਹੈ, ਜਿਸ ਨੂੰ 17 ਜੂਨ ਦੀ ਸ਼ਾਮ ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਅਗਲੀ ਸਵੇਰ ਉਸਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਉਸੇ ਦਿਨ ਦਾਖਲ ਇਕ 60 ਸਾਲਾ ਬਜ਼ੁਰਗ ਔਰਤ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ ਹੈ।

ਰਾਮ ਮਨੋਹਰ ਲੋਹੀਆ ਹਸਪਤਾਲ ਨੇ ਸੋਮਵਾਰ ਨੂੰ ਇੱਕ 40 ਸਾਲਾ ਮਹਿਲਾ ਮਜ਼ਦੂਰ ਅਤੇ ਮੰਗਲਵਾਰ ਸ਼ਾਮ ਨੂੰ 60 ਸਾਲਾ ਪੁਰਸ਼ ਸੁਰੱਖਿਆ ਗਾਰਡ ਦੀ ਮੌਤ ਦੀ ਸੂਚਨਾ ਦਿੱਤੀ। ਇਕ ਹੋਰ ਮੌਤ ਲੋਕ ਨਾਇਕ ਹਸਪਤਾਲ ਵਿਚ ਹੋਈ, ਜਿੱਥੇ ਜਨਕਪੁਰੀ ਦੇ ਰਹਿਣ ਵਾਲੇ 39 ਸਾਲਾ ਕਾਰ ਮਕੈਨਿਕ ਨੂੰ 15 ਜੂਨ ਨੂੰ 106 ਡਿਗਰੀ ਫਾਰਨਹੀਟ ਬੁਖਾਰ ਨਾਲ ਦਾਖਲ ਕਰਵਾਇਆ ਗਿਆ ਸੀ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ।

ਦਿੱਲੀ ਵਿੱਚ 50 ਡਿਗਰੀ ਤੋਂ ਪਾਰ ਹੀਟ ਇੰਡੈਕਸ

ਦਿੱਲੀ 'ਚ ਮੰਗਲਵਾਰ ਨੂੰ ਹੀਟ ਇੰਡੈਕਸ 51 ਡਿਗਰੀ ਨੂੰ ਛੂਹ ਗਿਆ। ਆਈਐਮਡੀ ਦੇ ਅਨੁਸਾਰ ਹੀਟ ਇੰਡੈਕਸ ਤੋਂ ਇਨਸਾਨਾਂ ਨੂੰ  ਮਹਿਸੂਸ ਹੋਣ ਵਾਲੇ ਤਾਪਮਾਨ ਦੀ ਰੇਂਜ ਦਾ ਪਤਾ ਚੱਲਦਾ ਹੈ। ਇਹ ਦਰਸਾਉਂਦਾ ਹੈ ਕਿ ਤਾਪਮਾਨ ਦੇ ਨਾਲ-ਨਾਲ ਤੁਹਾਡੇ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਕਿੰਨੀ ਗਰਮੀ ਹੈ। ਜੇਕਰ ਸਰਲ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਹੀਟ ਇੰਡੈਕਸ ਉਹ ਤਾਪਮਾਨ ਹੈ ਜੋ ਤੁਹਾਨੂੰ ਮਹਿਸੂਸ ਹੁੰਦਾ ਹੈ।

 

 

Location: India, Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement