IndiGo ਦੀ ਮੁੰਬਈ-ਚੇਨਈ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ , ਯਾਤਰੀ ਸੁਰੱਖਿਅਤ
Published : Jun 19, 2024, 11:54 am IST
Updated : Jun 19, 2024, 11:54 am IST
SHARE ARTICLE
IndiGo flight
IndiGo flight

ਦੱਸਿਆ ਜਾ ਰਿਹਾ ਹੈ ਕਿ ਬੰਬ ਦੀ ਧਮਕੀ ਦਾ ਸੁਨੇਹਾ ਨਵੀਂ ਦਿੱਲੀ ਸਥਿਤ ਨਿੱਜੀ ਏਅਰਲਾਈਨ ਦੇ ਕਾਲ ਸੈਂਟਰ 'ਤੇ ਮਿਲਿਆ ਸੀ

Bomb Threat : ਚੇਨਈ ਤੋਂ ਮੁੰਬਈ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੂੰ ਮੰਗਲਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਮੈਸੇਜ਼ ਮਿਲਿਆ ਸੀ। ਇਸ ਮੈਸੇਜ਼ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਉਤਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੰਬ ਦੀ ਧਮਕੀ ਦਾ ਸੁਨੇਹਾ ਨਵੀਂ ਦਿੱਲੀ ਸਥਿਤ ਨਿੱਜੀ ਏਅਰਲਾਈਨ ਦੇ ਕਾਲ ਸੈਂਟਰ 'ਤੇ ਮਿਲਿਆ ਸੀ। ਟੈਲੀਗ੍ਰਾਫ ਦੀ ਖ਼ਬਰ ਮੁਤਾਬਕ ਹਵਾਈ ਅੱਡੇ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਉਡਾਣ ਰਾਤ 10.30 ਵਜੇ ਮੁੰਬਈ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਈ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ  ਚੇਨਈ ਤੋਂ ਮੁੰਬਈ ਲਈ ਉਡਾਣ ਭਰਨ ਵਾਲੀ ਇੰਡੀਗੋ ਦੀ ਉਡਾਣ 6E 5149 ਨੂੰ ਬੰਬ ਦੀ ਧਮਕੀ ਮਿਲੀ ਸੀ।

ਖ਼ਬਰ ਮੁਤਾਬਕ ਜਦੋਂ ਜਹਾਜ਼ ਮੁੰਬਈ 'ਚ ਉਤਰਿਆ ਤਾਂ ਚਾਲਕ ਦਲ ਨੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਅਤੇ ਜਹਾਜ਼ ਨੂੰ ਆਈਸੋਲੇਸ਼ਨ ਬੇ 'ਚ ਲਿਜਾਇਆ ਗਿਆ। ਏਅਰਲਾਈਨ ਨੇ ਕਿਹਾ ਹੈ ਕਿ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਲਿਆ ਗਿਆ ਹੈ। ਮੈਸੇਜ ਮਿਲਣ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਸੀ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਪੁਲਿਸ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਹੈੱਡਕੁਆਰਟਰ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਧਮਕੀ ਭਰੀ ਈਮੇਲ ਤੋਂ ਬਾਅਦ ਪੁਲਿਸ ਨੇ ਇਮਾਰਤ ਦੀ ਤਲਾਸ਼ੀ ਲਈ ਅਤੇ ਕਿਹਾ ਕਿ ਉਨ੍ਹਾਂ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ।

ਜਾਂਚ 'ਚ ਪਤਾ ਲੱਗਾ ਕਿ ਮੈਸੇਜ ਫਰਜ਼ੀ ਸੀ

ਰਿਪੋਰਟ ਮੁਤਾਬਕ ਏਅਰਲਾਈਨ ਨੇ ਕਿਹਾ ਕਿ ਅਸੀਂ ਸੁਰੱਖਿਆ ਏਜੰਸੀਆਂ ਨਾਲ ਕੰਮ ਕਰ ਰਹੇ ਹਾਂ ਅਤੇ ਸਾਰੀ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਜਹਾਜ਼ ਨੂੰ ਡੋਬੋਰਾ ਟਰਮੀਨਲ ਖੇਤਰ 'ਚ ਉਤਾਰਿਆ ਜਾਵੇਗਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਾਰਾਣਸੀ, ਚੇਨਈ, ਪਟਨਾ ਅਤੇ ਜੈਪੁਰ ਸਮੇਤ ਕਈ ਹਵਾਈ ਅੱਡਿਆਂ 'ਤੇ ਬੰਬ ਦੀ ਧਮਕੀ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਕਦਮ ਚੁੱਕੇ ਅਤੇ ਜਾਂਚ ਕੀਤੀ ਕਿ ਇਹ ਸਾਰੀਆਂ ਈਮੇਲਾਂ ਫਰਜ਼ੀ ਸਨ। ਅਧਿਕਾਰੀਆਂ ਮੁਤਾਬਕ ਵਾਰਾਣਸੀ, ਚੇਨਈ, ਪਟਨਾ, ਨਾਗਪੁਰ, ਜੈਪੁਰ, ਵਡੋਦਰਾ, ਕੋਇੰਬਟੂਰ ਅਤੇ ਜਬਲਪੁਰ ਦੇ ਹਵਾਈ ਅੱਡਿਆਂ ਨੂੰ ਵੀ ਜਾਅਲੀ ਧਮਕੀ ਵਾਲੀਆਂ ਈਮੇਲਾਂ ਮਿਲੀਆਂ ਹਨ।

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement