ਮਦਰਾਸ ਹਾਈ ਕੋਰਟ ਨੇ ਲਗਾਈ ਕੋਰੋਲਿਨ ਦਵਾਈ ’ਤੇ ਪਾਬੰਦੀ 
Published : Jul 19, 2020, 11:06 am IST
Updated : Jul 19, 2020, 11:06 am IST
SHARE ARTICLE
Madras High Court ban Patanjali's Coronil Kit
Madras High Court ban Patanjali's Coronil Kit

ਯੋਗ ਗੁਰੂ ਰਾਮਦੇਵ ਦੀ ਪਤੰਜਲੀ ਆਯੁਰਵੈਦ ਦੀ ਦਵਾਈ ‘ਕੋਰੋਨਿਲ’ ਨੂੰ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ।

ਚੇਨਈ, 18 ਜੁਲਾਈ : ਯੋਗ ਗੁਰੂ ਰਾਮਦੇਵ ਦੀ ਪਤੰਜਲੀ ਆਯੁਰਵੈਦ ਦੀ ਦਵਾਈ ‘ਕੋਰੋਨਿਲ’ ਨੂੰ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਕੋਰਟ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਪੇਸ਼ ਕੀਤੀ ਗਈ ਕੋਰੋਨਿਲ ਦਵਾਈ ਦੇ ਟ੍ਰੇਡਮਾਰਕ ਦੀ ਵਰਤੋਂ ਉਤੇ ਪਾਬੰਦੀ ਲਗਾਈ ਹੈ। ਅਦਾਲਤ ਨੇ ਇਹ ਅੰਤਰਿਮ ਆਦੇਸ਼ 30 ਜੁਲਾਈ ਤਕ ਚੇਨਈ ਦੀ ਕੰਪਨੀ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਦੀ ਪਟੀਸ਼ਨ ’ਤੇ ਜਾਰੀ ਕੀਤਾ ਹੈ। ਦੱਸ ਦਈਏ ਕਿ ਅਰੂਦ੍ਰਾ ਇੰਜੀਨੀਅਰਿੰਗ ਲਿਮਟਿਡ ਨੇ ਦਾਅਵਾ ਕੀਤਾ ਹੈ ਕਿ 1993 ਤੋਂ ਇਸ ਕੋਲ ‘ਕੋਰੋਨਿਲ’ ਟ੍ਰੇਡਮਾਰਕ ਹੈ।

ਯਾਦ ਰਹੇ ਕਿ ਪਤੰਜਲੀ ਦੁਆਰਾ ਕੋਰੋਨਿਲ ਦੀ ਸ਼ੁਰੂਆਤ ਤੋਂ ਬਾਅਦ 1 ਜੁਲਾਈ ਨੂੰ ਆਯੂਸ਼ ਮੰਤਰਾਲੇ ਨੇ ਕਿਹਾ ਸੀ ਕਿ ਕੰਪਨੀ ਅਮਿਊਨਟੀ ਬੂਸਟਰ ਦੇ ਰੂਪ ਵਿਚ ਇਹ ਦਵਾਈ ਵੇਚ ਸਕਦੀ ਹੈ। ਇਸ ਨੂੰ ਕੋਵਿਡ -19 ਦੇ ਇਲਾਜ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ। ਕੋਰੋਨਿਲ ਡਰੱਗ ਇਸ ਦੀ ਸ਼ੁਰੂਆਤ ਤੋਂ ਬਾਅਦ ਨਿਰੰਤਰ ਚਰਚਾ ਵਿਚ ਹੈ, ਕਿਉਂਕਿ ਆਯੂਸ਼ ਮੰਤਰਾਲੇ ਨੇ ਪਹਿਲਾਂ ਇਸ ’ਤੇ ਪਾਬੰਦੀ ਲਗਾ ਦਿਤੀ ਸੀ। ਪਰ ਫੇਰ ਪਾਬੰਦੀ ਹਟਾ ਦਿਤੀ ਗਈ। ਆਯੁਸ਼ ਮੰਤਰਾਲੇ ਨੇ ਇਨ੍ਹਾਂ ਦਵਾਈਆਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਇਸ ਨੂੰ ਮਨੁੱਖੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਇਕ ਬੂਸਟਰ ਵਜੋਂ ਵਰਤਿਆ ਜਾ ਸਕਦਾ ਹੈ।    (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement