ਰਾਮ ਮੰਦਰ ਦਾ ਬਦਲੇਗਾ ਨਕਸ਼ਾ, ਨੀਂਹ ਪੱਥਰ ਲਈ ਪੀ.ਐਮ.ਓ ਭੇਜੀ 3 ਅਤੇ 5 ਅਗੱਸਤ ਦੀ ਤਾਰੀਖ਼
Published : Jul 19, 2020, 10:55 am IST
Updated : Jul 19, 2020, 10:55 am IST
SHARE ARTICLE
File Photo
File Photo

ਅਯੁੱਧਿਆ ’ਚ ਰਾਮ ਮੰਦਰ ਉਸਾਰੀ ਨੂੰ ਲੈ ਕੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਸਨਿਚਰਵਾਰ ਨੂੰ ਬੈਠਕ ਹੋਈ

ਨਵੀਂ ਦਿੱਲੀ , 18 ਜੁਲਾਈ : ਅਯੁੱਧਿਆ ’ਚ ਰਾਮ ਮੰਦਰ ਉਸਾਰੀ ਨੂੰ ਲੈ ਕੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਸਨਿਚਰਵਾਰ ਨੂੰ ਬੈਠਕ ਹੋਈ। ਬੈਠਕ ’ਚ ਨੀਂਹ ਪੱਥਰ ਦੀ ਤਾਰੀਖ਼ ’ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ) ਨੂੰ ਟਰੱਸਟ ਵਲੋਂ 3 ਅਗਸਤ ਅਤੇ 5 ਅਗੱਸਤ ਦੀ ਤਾਰੀਖ਼ ਭੇਜੀ ਗਈ ਹੈ। ਨੀਂਹ ਪੱਥਰ ਦੀ ਤਾਰੀਖ਼ ’ਤੇ ਆਖ਼ਰੀ ਫ਼ੈਸਲਾ ਪ੍ਰਧਾਨ ਮੰਤਰੀ ਦਫ਼ਤਰ ਕਰੇਗਾ।

ਇਸ ਤੋ ਇਲਾਵਾ ਬੈਠਕ ’ਚ ਮੰਦਰ ਦੀ ਉਚਾਈ ਅਤੇ ਉਸਾਰੀ ਦੀਆਂ ਵਿਵਸਥਾਵਾਂ ’ਤੇ ਵੀ ਚਰਚਾ ਹੋਈ। ਇਹ ਬੈਠਕ ਅਯੁੱਧਿਆ ਸਰਕਿਟ ਹਾਊਸ ’ਚ ਦੁਪਹਿਰ ਤਿੰਨ ਵਜੇ ਸ਼ੁਰੂ ਹੋਈ। ਕਰੀਬ ਢਾਈ ਘੰਟੇ ਤੱਕ ਟਰੱਸਟ ਦੀ ਬੈਠਕ ਚੱਲੀ। ਮੰਦਰ ਦੇ ਨਕਸ਼ੇ ’ਚ ਵੀ ਬਦਲਾਅ ਕੀਤਾ ਜਾਵੇਗਾ। ਹੁਣ ਮੰਦਰ ’ਚ 3 ਦੀ ਥਾਂ 5 ਗੁੰਬਦ ਹੋਣਗੇ। ਮੰਦਰ ਦੀ ਉਚਾਈ ਵੀ ਪ੍ਰਸਤਾਵਿਤ ਨਕਸ਼ੇ ਤੋਂ ਹੁਣ ਜ਼ਿਆਦਾ ਹੋਵੇਗੀ।

File Photo File Photo

ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਹਾਲਾਤ ਆਮ ਹੋਣ ਤੋਂ ਬਾਅਦ ਫੰਡ ਇਕੱਠਾ ਕੀਤਾ ਜਾਵੇਗਾ। ਸਾਨੂੰ ਲਗਦਾ ਹੈ ਕਿ 3-3.5 ਸਾਲਾਂ ਦੇ ਅੰਦਰ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ। ਬੈਠਕ ’ਚ ਮੰਦਰ ਉਸਾਰੀ ਕਮੇਟੀ ਦੇ ਚੇਅਰਮੈਨ ਨਰਪਿੰਦਰ ਮਿਸ਼ਰਾ ਵੀ ਸ਼ਾਮਲ ਰਹੇ। ਦਰਅਸਲ, ਨਰਪਿੰਦਰ ਮਿਸ਼ਰਾ ਦੇ ਨਾਲ ਵੱਡੇ ਇੰਜੀਨੀਅਰਾਂ ਦਾ ਇਕ ਦਲ ਅਯੁੱਧਿਆ ’ਚ ਹੈ, ਜੋ ਮੰਦਰ ਉਸਾਰੀ ਦੀਆਂ ਬਾਰੀਕੀਆਂ ਨੂੰ ਦੇਖੇਗਾ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement