ਕੋਰੋਨਾ ਦਾ ਸਿਖਰ ਅਜੇ ਆਉਣਾ ਬਾਕੀ, ਜਨਵਰੀ ਤਕ ਭਾਰਤ ’ਚ ਹੋ ਸਕਦੇ ਹਨ 3 ਕਰੋੜ ਮਾਮਲੇ 
Published : Jul 19, 2020, 9:31 am IST
Updated : Jul 19, 2020, 9:31 am IST
SHARE ARTICLE
ਮਦੀਦਲੋ ਗੀਹੇ
ਮਦੀਦਲੋ ਗੀਹੇ

ਮਾਹਰਾਂ ਨੇ ਦਿਤੀ ਚਿਤਾਵਨੀ

ਨਵੀਂ ਦਿੱਲੀ, 18 ਜੁਲਾਈ : ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੁਣ 10.50 ਲੱਖ ਦੇ ਨੇੜੇ ਪਹੁੰਚ ਗਏ ਹਨ। ਕੋਰੋਨਾ ਮਾਮਲਿਆਂ ਸਬੰਧੀ ਮਾਹਰਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਦੇਸ਼ ਵਿਚ ਜੁਲਾਈ ਦੇ ਚੌਥੇ ਹਫ਼ਤੇ ਵਿਚ ਇਹ ਅੰਕੜਾ 10 ਲੱਖ ਨੂੰ ਪਾਰ ਕਰ ਜਾਵੇਗਾ, ਹਾਲਾਂਕਿ ਇਹ ਅੰਕੜਾ 5 ਦਿਨ ਪਹਿਲਾਂ ਪੂਰਾ ਹੋ ਚੁੱਕਾ ਹੈ।

ਅਜਿਹੀ ਸਥਿਤੀ ਵਿਚ, ਮਾਹਰਾਂ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਕੋਰੋਨਾ ਦੀ ਰੋਕਥਾਮ ਲਈ ਸਹੀ ਕਦਮ ਨਾ ਚੁੱਕੇ ਗਏ ਤਾਂ ਅਗਲੇ ਸਾਲ ਜਨਵਰੀ ਤਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3 ਕਰੋੜ ਨੂੰ ਪਾਰ ਕਰ ਸਕਦੀ ਹੈ। ਵੱਖ-ਵੱਖ ਗਣਿਤਿਕ ਮਾਡਲਾਂ ਦੇ ਆਧਾਰ ’ਤੇ ਕੋਰੋਨਾ ਦੀ ਨਿਗਰਾਨੀ ਕਰਨ ਵਾਲੇ ਮਾਹਰਾਂ ਨੇ ਖ਼ੁਦ ਹੀ ਜੂਨ ਮਹੀਨੇ ਵਿਚ ਕੋਰੋਨਾ ਦੇ ਰੋਜ਼ਾਨਾ ਵੱਧ ਰਹੇ ਮਾਮਲਿਆਂ ਬਾਰੇ ਚੇਤਾਵਨੀ ਜਾਰੀ ਕੀਤੀ ਸੀ। ਦਸਣਯੋਗ ਹੈ ਕਿ 1 ਜੁਲਾਈ ਤੋਂ 16 ਜੁਲਾਈ ਵਿਚਾਲੇ, 5 ਲੱਖ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

File Photo File Photo

ਕੇਰਲ ਦੇ ਡੈਟਾ ਮਾਹਰ ਜੇਮਜ਼ ਵਿਲਸਨ ਦਾ ਕਹਿਣਾ ਹੈ ਕਿ ਦੇਸ਼ ਵਿਚ ਸਿਰਫ਼ ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ਾਂ ਦੇ ਅੰਕੜੇ ਜਾਰੀ ਕੀਤੇ ਜਾ ਰਹੇ ਹਨ, ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਗ੍ਰਾਫ਼ ਦੇ ਤੇਜ਼ੀ ਨਾਲ ਵਾਧੇ ਨੂੰ ਵੇਖਣ ਤੋਂ ਬਾਅਦ, ਸਾਡੀ ਟੀਮ ਨੇ 26 ਜੂਨ ਨੂੰ ਹੀ ਜੁਲਾਈ ਵਿਚ ਸਥਿਤੀ ਬਾਰੇ ਅਪਣੀ ਰੀਪੋਰਟ ਪੇਸ਼ ਕੀਤੀ। ਇਕੱਲੇ ਜੁਲਾਈ ਮਹੀਨੇ ਵਿਚ ਹੀ ਕੋਰੋਨਾ ਦੇ 8 ਲੱਖ ਮਰੀਜ਼ਾਂ ਦਾ ਵਾਧਾ ਹੋਣਾ ਬਹੁਤ ਚਿੰਤਾ ਦਾ ਵਿਸ਼ਾ ਹੈ। ਜੋਧਪੁਰ ਆਈਆਈਟੀ ਦੇ ਸਾਬਕਾ ਪ੍ਰੋਫ਼ੈਸਰ, ਰੇਜੋ ਐਮ. ਜੌਨ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਤੇਜ਼ ਦਰ ਨੂੰ ਵੇਖਦਿਆਂ ਸਰਕਾਰ ਵਲੋਂ ਕੀਤੇ ਜਾ ਰਹੇ ਉਪਾਅ ਫ਼ਿਲਹਾਲ ਨਾਕਾਫ਼ੀ ਹਨ। (ਪੀ.ਟੀ.ਆਈ)

ਸਤੰਬਰ ਤਕ 35 ਲੱਖ ਹੋ ਸਕਦੇ ਹਨ ਮਾਮਲੇ
ਬੈਂਗਲੁਰੂ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐਸਸੀ) ਦੇ ਖੋਜਕਰਤਾਵਾਂ ਨੇ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਕ ਗਣਿਤ ਮਾਡਲ ਵੀ ਪੇਸ਼ ਕੀਤਾ ਹੈ। ਆਈਆਈਐਮਸੀ ਦੇ ਖੋਜਕਰਤਾਵਾਂ ਦੇ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਨਾਲ ਹੋਏ ਵਾਧੇ ਦੇ ਆਧਾਰ ਉਤੇ ਅਗਲੇ ਸਾਲ ਜਨਵਰੀ ਤਕ, ਭਾਰਤ ਵਿਚ ਮਰੀਜ਼ਾਂ ਦੀ ਗਿਣਤੀ ਲਗਭਗ 3 ਕਰੋੜ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸਤੰਬਰ ਤਕ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ 35 ਲੱਖ ਦੇ ਨੇੜੇ ਹੋ ਸਕਦੀ ਹੈ।                (ਏਜੰਸੀ)

ਡਾਕਟਰ ਵੀ ਕੋਰੋਨਾ ਦੇ 10 ਲੱਖ ਦੇ ਅੰਕੜੇ ਤੋਂ ਘਬਰਾਏ
ਦਿੱਲੀ ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਦੇ ਅਨੁਸਾਰ, ਕੋਰੋਨਾ ਕੇਸਾਂ ਦੇ ਤੇਜ਼ੀ ਨਾਲ ਵਾਧੇ ਨੂੰ ਵੇਖਦਿਆਂ ਵੀ ਸ਼ਾਇਦ ਇਸ ਨੂੰ ਹੁਣ ਸਿਖਰ ਨਹੀਂ ਕਿਹਾ ਜਾ ਸਕਦਾ, ਪਰ ਇਸ ਦੇ ਨਿਸ਼ਾਨ ਉੱਤੇ ਨਿਸ਼ਚਤ ਤੌਰ ਉਤੇ ਵਿਚਾਰ ਕੀਤਾ ਜਾ ਸਕਦਾ ਹੈ। ਕੋਰੋਨਾ ਦੇਸ਼ ਵਿਚ ਆਪਣੇ ਸਿਖਰ ਵੱਲ ਵਧ ਰਹੀ ਹੈ। ਇਸੇ ਤਰ੍ਹਾਂ ਸਫਦਰਜੰਗ ਹਸਪਤਾਲ ਦੇ ਡਾ: ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਭਾਵੇਂ ਅਸੀਂ ਹੁਣ 10 ਲੱਖ ਦਾ ਅੰਕੜਾ ਵੇਖ ਕੇ ਡਰਦੇ ਹਾਂ ਪਰ ਕੋਰੋਨਾ ਦਾ ਸਿਖਰ ਅਜੇ ਆਉਣਾ ਬਾਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement