
ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ
ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਲੋਨੀ ਖੇਤਰ ਵਿਚ ਇਕ 25 ਸਾਲਾ ਔਰਤ ਨੇ ਆਪਣੇ ਦੋ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
Kalyugi mother strangled her two children, then committed suicide
ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਲੋਨੀ ਸਰਹੱਦੀ ਖੇਤਰ ਦੀ ਉੱਤਰਾਂਚਲ ਕਲੋਨੀ ਵਿੱਚ ਰਹਿੰਦੀ 25 ਸਾਲਾ ਪ੍ਰਿਆ ਦਹੀਆ ਨੇ 18 ਜੁਲਾਈ ਦੀ ਸ਼ਾਮ ਨੂੰ ਪਹਿਲਾਂ ਆਪਣੇ 5 ਸਾਲ ਦੇ ਬੇਟੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪ੍ਰਿਆ ਨੇ ਆਪਣੀ 40 ਦਿਨਾਂ ਦੀ ਬੇਟੀ ਦੀ ਜਾਨ ਵੀ ਲੈ ਲਈ। ਦੋਨਾਂ ਬੱਚਿਆਂ ਦੀ ਜਾਨ ਲੈਣ ਤੋਂ ਬਾਅਦ ਪ੍ਰਿਆ ਨੇ ਵੀ ਆਪਣੇ ਆਪ ਨੂੰ ਫਾਂਸੀ ਲਗਾ ਲਈ।
Kalyugi mother strangled her two children, then committed suicide
ਘਟਨਾ ਦੀ ਖ਼ਬਰ ਮਿਲਦਿਆਂ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਤਿੰਨਾਂ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।