ਮੱਧ ਪ੍ਰਦੇਸ਼: BJP ਦੀ ਮੰਤਰੀ ਨੇ ਉਹਨਾਂ ਨਾਲ ਸੈਲਫੀ ਲੈਣ ਦੀ ਲਾਈ ਫੀਸ, ਕਿਹਾ- ਲੱਗਣਗੇ 100 ਰੁਪਏ
Published : Jul 19, 2021, 2:11 pm IST
Updated : Jul 19, 2021, 2:11 pm IST
SHARE ARTICLE
BJP minister
BJP minister

ਮੰਤਰੀ ਊਸ਼ਾ ਠਾਕੁਰ ਨੇ ਸੈਲਫੀ ਲੈਣ ਵਿਚ ਸਮਾਂ ਬਰਬਾਦ ਕਰਨ ਅਤੇ ਪ੍ਰੋਗਰਾਮਾਂ ਵਿਚ ਦੇਰ ਨਾਲ ਪਹੁੰਚਣ ਦੀ ਸਮੱਸਿਆ ਦੱਸਦਿਆਂ ਇਹ ਸ਼ਰਤ ਰੱਖੀ ਹੈ।

ਭੋਪਾਲ: ਮੱਧ ਪ੍ਰਦੇਸ਼ ਦੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਊਸ਼ਾ ਠਾਕੁਰ ਨੇ ਕਿਹਾ ਕਿ ਉਨ੍ਹਾਂ ਨਾਲ ਸੈਲਫੀ ਲੈਣ ਲਈ ਲੋਕਾਂ ਨੂੰ ਭਾਜਪਾ ਮੰਡਲ ਇਕਾਈ ਵਿਚ ਸੰਗਠਨ ਦੇ ਕੰਮ ਲਈ 100 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਮੰਤਰੀ ਊਸ਼ਾ ਠਾਕੁਰ ਨੇ ਸੈਲਫੀ ਲੈਣ ਵਿਚ ਸਮਾਂ ਬਰਬਾਦ ਕਰਨ ਅਤੇ ਪ੍ਰੋਗਰਾਮਾਂ ਵਿਚ ਦੇਰ ਨਾਲ ਪਹੁੰਚਣ ਦੀ ਸਮੱਸਿਆ ਦੱਸਦਿਆਂ ਇਹ ਸ਼ਰਤ ਰੱਖੀ ਹੈ।

Usha ThakurUsha Thakur

ਇਸ ਤੋਂ ਇਲਾਵਾ, ਸੈਰ ਸਪਾਟਾ ਮੰਤਰੀ ਊਸ਼ਾ ਠਾਕੁਰ ਨੇ ਭੋਪਾਲ ਤੋਂ ਲਗਭਗ 250 ਕਿਲੋਮੀਟਰ ਦੂਰ ਖੰਡਵਾ ਵਿੱਚ ਭਾਜਪਾ ਦਫ਼ਤਰ ਵਿੱਚ ਕਿਹਾ, “ਸੈਲਫੀ ਲੈਣ ਵਿਚ ਬਹੁਤ ਸਮਾਂ ਖਰਾਬ ਹੁੰਦਾ ਹੈ ਅਤੇ ਕਈ ਵਾਰ ਅਸੀਂ ਪ੍ਰੋਗਰਾਮਾਂ ਤੱਕ ਪਹੁੰਚਣ ਵਿੱਚ ਇੱਕ ਘੰਟਾ ਲੇਟ ਹੋ ਜਾਂਦੇ ਹਾਂ।

SelfieSelfie

ਇਸ ਲਈ, ਸੰਗਠਨਾਤਮਕ ਨਜ਼ਰੀਏ ਤੋਂ, ਅਸੀਂ ਸੋਚਿਆ ਹੈ ਕਿ ਹੁਣ ਜੋ ਕੋਈ ਸੈਲਫੀ ਲੈਣਾ ਚਾਹੇਗਾ, ਉਸ ਨੂੰ ਸੈਲਫੀ ਲੈਣ ਲਈ ਭਾਜਪਾ ਦੀ ਮੰਡਲ ਇਕਾਈ ਦੇ ਖਜ਼ਾਨਚੀ ਕੋਲ 100 ਰੁਪਏ ਜਮ੍ਹਾ ਕਰਵਾਉਣੇ ਪੈਣਗੇ, ਤਾਂ ਜੋ ਇਹ ਰਕਮ ਸੰਗਠਨ ਦੇ ਕੰਮ ਆ ਸਕੇ। ਊਸ਼ਾ ਠਾਕੁਰ ਨੇ ਅੱਗੇ ਕਿਹਾ, ‘ਜਿਥੋਂ  ਤੱਕ ਫੁੱਲਾਂ ਨਾਲ ਸਵਾਗਤ ਦੀ ਗੱਲ ਹੈ। ਇਸ ਦੇ ਲਈ ਮੈਂ ਸ਼ੁਰੂ ਤੋਂ ਹੀ ਜ਼ੋਰ ਦੇ ਰਹੀ ਹਾਂ ਕਿ ਫੁੱਲਾਂ ਵਿਚ ਮਹਾਲਕਸ਼ਮੀ ਦਾ ਵਾਸ ਹੁੰਦਾ ਹੈ।

BJP LeaderBJP

ਭਗਵਾਨ ਵਿਸ਼ਨੂੰ ਤੋਂ ਇਲਾਵਾ ਹੋਰ ਕੋਈ ਨਹੀਂ ਜੋ ਪਵਿੱਤਰ ਹੈ। ਇਸ ਲਈ ਮੈਂ ਸਵਾਗਤ ਲਈ ਫੁੱਲਾਂ ਨੂੰ ਸਵੀਕਾਰ ਨਹੀਂ ਕਰ ਸਕਦੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਹੈ ਕਿ ਇੱਕ ਗੁਲਦਸਤੇ ਦੀ ਬਜਾਏ ਇੱਕ ਕਿਤਾਬ ਦਿੱਤੀ ਜਾਣੀ ਚਾਹੀਦੀ ਹੈ। ”ਇਤਫਾਕ ਨਾਲ, ਠਾਕੁਰ ਦੀ ਕੈਬਨਿਟ ਦੇ ਸਹਿਯੋਗੀ ਵਿਜੇ ਸ਼ਾਹ ਨੇ ਵੀ ਸਾਲ 2015 ਵਿੱਚ ਪ੍ਰਸਤਾਵ ਦਿੱਤਾ ਸੀ ਕਿ ਜਿਨ੍ਹਾਂ ਨੇ ਉਸ ਨਾਲ ਸੈਲਫੀ ਲੈਣੀ ਹੈ, ਤਾਂ ਉਨ੍ਹਾਂ ਨੂੰ ਕੁਝ ਨੂੰ 10 ਰੁਪਏ ਦਾਨ ਕਰਨੇ ਪੈਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement