
ਮੌਤ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ, ਦੌਰਾ ਪੈਣ ਦਾ ਸ਼ੱਕ
ਫਾਜ਼ਿਲਕਾ (ਅਰਵਿੰਦਰ ਤਨੇਜਾ ) ਜਲਾਲਾਬਾਦ ਦੇ ਪਿੰਡ ਫੱਤੂਵਾਲਾ ਵਿਖੇ ਇਕ 55 ਸਾਲਾ ਔਰਤ ਦੀ ਨਗਨ ਅਵਸਥਾ ਵਿਚ ਲਾਸ਼ ਉਸ ਦੇ ਘਰ ਦੇ ਵਿਹੜੇ ਵਿਚੋਂ ਮਿਲੀ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਿਕ ਉਹ ਘਰ ਵਿਚ ਇਕੱਲੀ ਰਹਿੰਦੀ ਸੀ।
Woman's body found naked in Jalalabad
ਉਸਦੇ ਪਤੀ ਅਤੇ ਪੁੱਤਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਔਰਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਜਦਕਿ ਗੁਆਢੀਆਂ ਨੇ ਅਣਸੁਖਾਵੀਂ ਘਟਨਾ ਵਾਪਰਨ ਦਾ ਸ਼ੱਕ ਪ੍ਰਗਟਾਇਆ ਹੈ।
Woman's body found naked in Jalalabad
ਸਥਾਨਕ ਪੁਲਿਸ ਮੁਤਾਬਕ ਮ੍ਰਿਤਕ ਔਰਤ ਦੀ ਲਾਸ਼ ਕੋਲੋਂ ਐਲਰਜੀ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ ਅਤੇ ਇਕ ਆਰਐਮਪੀ ਡਾਕਟਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ।
Woman's body found naked in Jalalabad
ਪੁਲਿਸ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਹੋਵੇਗੀ। ਇਸ ਮਾਮਲੇ ਵਿਚ ਪੁਲਿਸ ਨੇ ਭਾਵੇਂ 174 ਦੀ ਕਾਰਵਾਈ ਕੀਤੀ ਹੈ ਪਰ ਮ੍ਰਿਤਕ ਔਰਤ ਦੇ ਗੁਆਢੀਆਂ ਵੱਲੋਂ ਪ੍ਰਗਟਾਏ ਸ਼ੰਕਿਆਂ ਕਾਰਨ ਮਾਮਲਾ ਸ਼ੱਕੀ ਜਾਪ ਰਿਹਾ ਹੈ।
Woman's body found naked in Jalalabad
ਪੁਲਿਸ ਮੁਤਾਬਕ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਰਿਪੋਰਟ ਬਾਅਦ ਹੀ ਚੱਲ ਸਕੇਗਾ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Woman's body found naked in Jalalabad