ਅਸੀਂ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਦੀ ਕਰ ਰਹੇ ਹਾਂ ਕੋਸ਼ਿਸ਼ : ਦਿੱਲੀ ਏਅਰਪੋਰਟ
Airports, trains and checkouts : ਦੁਨੀਆ ਭਰ ਦੇ ਦੇਸ਼ ਅੱਜ ਇੱਕ ਅਜੀਬੋ -ਗਰੀਬ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਅਚਾਨਕ ਮਾਈਕ੍ਰੋਸਾਫਟ ਦਾ ਸਰਵਰ ਡਾਊਨ ਹੋ ਗਿਆ ਅਤੇ ਪੂਰੀ ਦੁਨੀਆ ਵਿਚ ਏਅਰਲਾਈਨਾਂ ਤੋਂ ਲੈ ਕੇ ਰੇਲ ਸੇਵਾਵਾਂ ਤੱਕ ਠੱਪ ਹੋ ਗਈਆਂ। ਰੇਡੀਓ, ਟੀਵੀ ਪ੍ਰਸਾਰਣ, ਬੈਂਕਿੰਗ ਅਤੇ ਦੂਰਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ। ਬ੍ਰਿਟੇਨ ਵਿੱਚ ਸਕਾਈ ਨਿਊਜ਼ ਅਤੇ ਲੰਡਨ ਸਟਾਕ ਐਕਸਚੇਂਜ ਸੇਵਾਵਾਂ ਦਾ ਲਾਈਵ ਪ੍ਰਸਾਰਣ ਬੰਦ ਹੋ ਗਿਆ ਹੈ।
ਦਿੱਲੀ ਏਅਰਪੋਰਟ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਗਲੋਬਲ ਆਈ.ਟੀ. ਮੁੱਦੇ ਦੇ ਕਾਰਨ ਦਿੱਲੀ ਹਵਾਈ ਅੱਡੇ ’ਤੇ ਕੁਝ ਸੇਵਾਵਾਂ ਅਸਥਾਈ ਤੌਰ ’ਤੇ ਪ੍ਰਭਾਵਿਤ ਹੋਈਆਂ ਸਨ। ਅਸੀਂ ਆਪਣੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਆਪਣੇ ਸਾਰੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਡਾਣਾਂ ਸੰਬੰਧੀ ਜਾਣਕਾਰੀ ਲਈ ਸੰਬੰਧਿਤ ਏਅਰਲਾਈਨ ਅਤੇ ਹੈਲਪ ਡੈਸਕ ਦੇ ਸੰਪਰਕ ਵਿਚ ਰਹਿਣ।
ਫਲਾਈਟਾਂ ਦੀ ਲੈਂਡਿੰਗ ਨਹੀਂ ਹੋ ਰਹੀ, ਜਿਸ ਕਾਰਨ ਲੋਕਾਂ 'ਚ ਹੜਕੰਪ ਮਚਿਆ ਹੋਇਆ ਹੈ। ਸਾਵਧਾਨੀ ਦੇ ਤੌਰ 'ਤੇ ਏਅਰ ਇੰਡੀਆ, ਇੰਡੀਗੋ, ਸਪਾਈ ਜੈੱਟ ਸਮੇਤ ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਦਿੱਲੀ ਏਅਰਪੋਰਟ ਅਥਾਰਟੀ ਨੇ ਵੀ ਯਾਤਰੀਆਂ ਨੂੰ ਚਿੰਤਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ ਪਰ ਏਅਰਲਾਈਨਜ਼ ਦੀਆਂ ਸੇਵਾਵਾਂ ਠੱਪ ਹਨ। ਬਹਾਲ ਹੁੰਦੇ ਹੀ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਸ ਬਾਰੇ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਸਾਫਟ ਦੇ Azure Cloud ਅਤੇ Microsoft 365 ਸਰਵਰ ਡਾਊਨ ਹਨ।
ਕੀ ਸਮੱਸਿਆ ਆਈ ਹੈ?
ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਸਾਫਟ ਦੀ ਕਲਾਊਡ ਸੇਵਾ ਠੱਪ ਹੋ ਗਈ ਹੈ। ਵਿੰਡੋਜ਼ 10 ਦੇ ਨਵੇਂ CrowdStrike ਅੱਪਡੇਟ ਕਾਰਨ ਸਰਵਰਾਂ ਵਿੱਚ ਤਕਨੀਕੀ ਖਰਾਬੀ ਆਈ ਹੈ। ਜਿਵੇਂ ਹੀ ਐਂਟੀ-ਵਾਇਰਸ ਅਤੇ ਐਂਡਪੁਆਇੰਟ ਸਕਿਓਰਿਟੀ ਕੰਪਨੀ CrowdStrike ਨੇ ਸਰਵਰਾਂ ਨੂੰ ਅਪਡੇਟ ਕਰਨਾ ਸ਼ੁਰੂ ਕੀਤਾ, ਵਿੰਡੋ 'ਤੇ BSOD ਏਰਰ ਆਉਣ ਲੱਗਿਆ। ਇਸ ਤੋਂ ਪਹਿਲਾਂ ਕਿ ਕੰਪਨੀ ਕੁਝ ਕਰਦੀ, ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿੱਚ ਸੇਵਾਵਾਂ ਬੰਦ ਹੋ ਗਈਆਂ। ਕਈ ਏਅਰਲਾਈਨਜ਼ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਫਲਾਈਟ ਬੁਕਿੰਗ, ਰੱਦ ਕਰਨ ਤੋਂ ਲੈ ਕੇ ਚੈੱਕ-ਇਨ ਤੱਕ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਭਾਰਤ ਵਿੱਚ ਇੰਡੀਗੋ, ਅਕਾਸਾ ਅਤੇ ਸਪਾਈਸਜੈੱਟ ਨੇ ਵੀ ਸੇਵਾ ਵਿੱਚ ਰੁਕਾਵਟ ਨੂੰ ਲੈ ਕੇ ਸਲਾਹ ਜਾਰੀ ਕੀਤੀ ਹੈ ਕਿਉਂਕਿ ਰਿਕਵਰੀ ਸਕ੍ਰੀਨ ਕੰਪਿਊਟਰਾਂ 'ਤੇ ਫਸ ਗਈ ਹੈ।
ਸਪਾਈਸਜੈੱਟ ਨੇ ਇਕ ਬਿਆਨ ਜਾਰੀ ਕਰਕੇ ਆਪਣੇ ਯਾਤਰੀਆਂ ਨੂੰ ਕਿਹਾ ਹੈ ਕਿ ਉਹ ਆਪਣੀ ਵੈੱਬਸਾਈਟ ਅਤੇ ਮੋਬਾਈਲ ਐਪ ਸਮੇਤ ਸਾਰੀਆਂ ਆਨਲਾਈਨ ਸੇਵਾਵਾਂ ਨਾਲ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਸੀਂ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਅਪਡੇਟਾਂ ਲਈ ਸਾਡੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਚੈਨਲਾਂ ਦੀ ਜਾਂਚ ਕਰਦੇ ਰਹਿਣ। ਸਪਾਈਸ ਜੈੱਟ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਉਡਾਣਾਂ ਦੀ ਬੁਕਿੰਗ, ਚੈੱਕ-ਇਨ ਅਤੇ ਰੱਦ ਕਰਨ ਲਈ ਹਵਾਈ ਅੱਡੇ 'ਤੇ ਕਾਊਂਟਰ 'ਤੇ ਸੰਪਰਕ ਕਰਨ। ਯਾਤਰੀ ਸਪਾਈਸਜੈੱਟ ਦੇ ਕਾਲ ਸੈਂਟਰ ਨਾਲ ਵੀ ਸੰਪਰਕ ਕਰ ਸਕਦੇ ਹਨ।