IndiGo cancels nearly 200 flights : ਇੰਡੀਗੋ ਨੇ 200 ਦੇ ਕਰੀਬ ਉਡਾਣਾਂ ਕੀਤੀਆਂ ਰੱਦ ,ਰਿਫੰਡ ਜਾਂ ਰੀਬੁਕਿੰਗ ਦਾ ਵਿਕਲਪ ਵੀ ਨਹੀਂ
Published : Jul 19, 2024, 5:41 pm IST
Updated : Jul 19, 2024, 6:19 pm IST
SHARE ARTICLE
 IndiGo cancels nearly 200 flights
IndiGo cancels nearly 200 flights

ਮੁੰਬਈ, ਗੋਆ, ਦਿੱਲੀ, ਬਰਲਿਨ ਅਤੇ ਸਿਡਨੀ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

IndiGo cancels nearly 200 flights : ਮਾਈਕ੍ਰੋਸਾਫਟ ਸਰਵਰ 'ਚ ਤਕਨੀਕੀ ਖਰਾਬੀ ਕਾਰਨ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਪਰ ਸਭ ਤੋਂ ਜ਼ਿਆਦਾ ਅਸਰ ਏਅਰਲਾਈਨਾਂ 'ਤੇ ਪਿਆ ਹੈ। ਏਅਰਲਾਈਨ ਕੰਪਨੀ ਇੰਡੀਗੋ ਨੇ ਹੁਣ ਤੱਕ ਕੁੱਲ 192 ਉਡਾਣਾਂ ਰੱਦ ਕੀਤੀਆਂ ਹਨ।   

ਇਨ੍ਹਾਂ ਰੱਦ ਹੋਈਆਂ ਉਡਾਣਾਂ ਕਾਰਨ ਯਾਤਰੀ ਦੁਚਿੱਤੀ ਵਿੱਚ ਹਨ ਕਿ ਕੀ ਰਿਫੰਡ ਜਾਂ ਰੀਬੁਕਿੰਗ ਹੋਵੇਗੀ ਜਾਂ ਨਹੀਂ। ਇਸ ਬਾਰੇ 'ਚ ਇੰਡੀਗੋ ਏਅਰਲਾਈਨਜ਼ ਨੇ ਕਿਹਾ ਕਿ ਫਲਾਈਟ ਨੂੰ ਮੁੜ ਬੁੱਕ ਕਰਨ ਜਾਂ ਰਿਫੰਡ ਦਾ ਦਾਅਵਾ ਕਰਨ ਦਾ ਵਿਕਲਪ ਅਸਥਾਈ ਤੌਰ 'ਤੇ ਉਪਲਬਧ ਨਹੀਂ ਹੈ।

 

 

ਮੁੰਬਈ, ਗੋਆ, ਦਿੱਲੀ, ਬਰਲਿਨ ਅਤੇ ਸਿਡਨੀ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਵਰ ਬੰਦ ਹੋਣ ਕਾਰਨ ਯਾਤਰੀਆਂ ਨੂੰ ਚੈੱਕ-ਇਨ ਅਤੇ ਚੈੱਕ ਆਊਟ ਕਰਨ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਫਲਾਈਟ ਦੇ ਸੰਚਾਲਨ 'ਚ ਦਿੱਕਤਾਂ ਆਈਆਂ। 

 

 

ਬਹੁਤ ਸਾਰੇ ਯਾਤਰੀਆਂ ਨੂੰ ਇਹ ਜਾਣਕਾਰੀ ਵੀ ਨਹੀਂ ਮਿਲੀ ਕਿ ਉਨ੍ਹਾਂ ਦੀ ਫਲਾਈਟ ਰੱਦ ਹੋ ਗਈ ਹੈ। ਏਅਰਪੋਰਟ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਇਸ ਦੌਰਾਨ ਭਾਰਤੀ ਏਅਰਲਾਈਨ ਇੰਡੀਗੋ ਨੇ 192 ਉਡਾਣਾਂ ਰੱਦ ਕਰ ਦਿੱਤੀਆਂ ਹਨ ਅਤੇ ਸਾਰੀਆਂ ਉਡਾਣਾਂ ਦੀ ਸੂਚੀ ਸਾਂਝੀ ਕੀਤੀ ਹੈ। ਰੱਦ ਕੀਤੀਆਂ ਉਡਾਣਾਂ ਵਿੱਚੋਂ 10 ਸ਼ਨੀਵਾਰ (20 ਜੁਲਾਈ) ਤੋਂ ਅਤੇ 182 ਸ਼ੁੱਕਰਵਾਰ (19 ਜੁਲਾਈ) ਦੀਆਂ ਉਡਾਣਾਂ ਹਨ।

ਨਾਲ ਹੀ, ਏਅਰਲਾਈਨ ਕੰਪਨੀ ਨੇ ਆਪਣੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਇੰਡੀਗੋ ਦੇ ਕਈ ਕੇਂਦਰਾਂ 'ਤੇ ਦਿੱਕਤਾਂ ਵਧ ਗਈਆਂ ਹਨ। ਇਸ ਕਾਰਨ ਕੰਪਨੀ ਨੇ 24 ਘੰਟੇ ਦਾ ਸਮਾਂ ਮੰਗਿਆ ਹੈ। ਓਥੇ ਹੀ ਮਾਈਕ੍ਰੋਸਾਫਟ ਨਾਲ ਆਈਟੀ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਸੰਪਰਕ 'ਚ ਹੈ। ਹਾਲਾਂਕਿ ਚੇਨਈ, ਹੈਦਰਾਬਾਦ, ਪਟਨਾ, ਗੋਆ ਸਮੇਤ ਕਈ ਹਵਾਈ ਅੱਡਿਆਂ 'ਤੇ ਮੈਨੂਅਲ ਚੈੱਕ-ਇਨ ਸ਼ੁਰੂ ਹੋ ਗਿਆ ਹੈ।

 

 

Location: India, Delhi

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement