
ਐਮ ਵਿਸ਼ਨੂੰ ਵਰਧਨ ਰਾਓ ਦਾ ਪਰਿਵਾਰ ਅਜਿਹਾ ਹੈ, ਜਿਸ ਵਿਚ ਹਰ ਕਿਸੇ ਨੇ UPSC ਦੀ ਪ੍ਰੀਖਿਆ ਪਾਸ ਕੀਤੀ ਹੈ।
ਨਵੀਂ ਦਿੱਲੀ: ਹਰ ਪੜ੍ਹੇ ਲਿਖੇ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਯੂਪੀਐਸਸੀ ਦੀ ਪ੍ਰੀਖਿਆ (UPSC Exam) ਪਾਸ ਕਰ ਕੇ ਆਈਏਐਸ ਜਾਂ ਆਈਪੀਐਸ (IAS or IPS) ਅਧਿਕਾਰੀ ਬਣੇ, ਪਰ ਹਰ ਉਮੀਦਵਾਰ ਇਸ ਵਿਚ ਸਫ਼ਲ ਨਹੀਂ ਹੋ ਪਾਉਂਦਾ। ਯੂਪੀਐਸਸੀ ਵਿਚ ਸਫ਼ਲ ਹੋਣ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਕਈ ਵਾਰ ਤਾਂ ਸਾਰੀ ਮਿਹਨਤ ਦੇ ਬਾਅਦ ਵੀ ਸਫ਼ਲਤਾ ਪ੍ਰਾਪਤ ਨਹੀਂ ਹੁੰਦੀ। ਪਰ ਇਕ ਪਰਿਵਾਰ ਅਜਿਹਾ ਵੀ ਹੈ ਜਿਸ ਵਿਚ ਪਿਤਾ ਸਮੇਤ ਪਰਿਵਾਰ ਦੇ ਚਾਰ ਮੈਂਬਰ (4 Members of a family) ਆਈਪੀਐਸ ਅਧਿਕਾਰੀ (IPS Officers) ਹਨ ਅਤੇ ਦੇਸ਼ ਦੀ ਸੇਵਾ ਕਰ ਰਹੇ ਹਨ।
MV Rao
ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਅਮੁਡਾਲਾ ਲੰਕਾ ਵਿਚ ਰਹਿਣ ਵਾਲੇ ਐਮ ਵਿਸ਼ਨੂੰ ਵਰਧਨ ਰਾਓ (M. Vishnu Vardhan Rao) ਦਾ ਪਰਿਵਾਰ ਅਜਿਹਾ ਹੈ, ਜਿਸ ਵਿਚ ਹਰ ਕਿਸੇ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਹੈ। ਵਿਸ਼ਨੂੰ ਵਰਧਨ ਤੋਂ ਇਲਾਵਾ, ਪੁੱਤਰ ਐਮ ਹਰਸ਼ਵਰਧਨ, ਧੀ ਐਮ ਦੀਪਿਕਾ ਅਤੇ ਜਵਾਈ ਵਿਕਰਾਂਤ ਨੇ ਵੀ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਹੈ। ਐਮ ਹਰਸ਼ਵਰਧਨ ਨੇ ਬਹੁਤ ਛੋਟੀ ਉਮਰ ਵਿਚ ਹੀ ਯੂਪੀਐਸਸੀ ਪਾਸ ਕਰ ਲਈ ਸੀ। ਉਸ ਨੂੰ ਯੂਟੀ ਕੈਡਰ (UT Cadre) ਮਿਲਿਆ ਸੀ ਅਤੇ ਉਸ ਨੂੰ DANP ਵਿਚ ਹਰ ਜਗ੍ਹਾ ਪੋਸਟਿੰਗ ਮਿਲ ਚੁਕੀ ਹੈ।
IPS M. Harshvardhan
ਐਮ ਹਰਸ਼ਵਰਧਨ (M. Harshvardhan) ਇਸ ਸਮੇਂ ਅਰੁਣਾਚਲ ਪ੍ਰਦੇਸ਼ ਵਿਚ ਤਾਇਨਾਤ ਹਨ। ਹਾਲ ਹੀ ਵਿਚ, ਹਰਸ਼ਵਰਧਨ ਨੇ ਭਰਤੀ ਪ੍ਰਕਿਰਿਆ ਵਿਚ ਹੋਏ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਇਸ ਖੁਲਾਸੇ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਹਰਸ਼ਵਰਧਨ ਨੇ ਦਿੱਲੀ ਵਿਚ ਵਧੀਕ ਡੀਸੀਪੀ ਦਾ ਅਹੁਦਾ ਵੀ ਸੰਭਾਲਿਆ ਹੈ।
IPS Vikrant Patil
ਵਿਸ਼ਨੂੰ ਵਰਧਨ ਦੀ ਧੀ ਐਮ ਦੀਪਿਕਾ (M. Deepika) ਵੀ ਆਪਣੇ ਸ਼ਾਨਦਾਰ ਕੰਮ ਦੇ ਕਾਰਨ ਅਕਸਰ ਚਰਚਾ ਵਿਚ ਰਹਿੰਦੀ ਹੈ। ਐਮ ਦੀਪਿਕਾ ਨੇ ਸਾਲ 2014 ਵਿਚ UPSC ਪਾਸ ਕੀਤੀ ਸੀ ਅਤੇ ਉਸ ਨੇ ਆਈਏਐਸ ਦੀ ਥਾਂ ਆਈਪੀਐਸ ਦੀ ਚੋਣ ਕੀਤੀ। ਇਸ ਸਮੇਂ ਐਮ ਦੀਪਿਕਾ ਆਂਧਰਾ ਪ੍ਰਦੇਸ਼ ਦੇ ਡੀਜੀਪੀ ਦਫ਼ਤਰ ਵਿਚ ਵਿਸ਼ੇਸ਼ ਅਧਿਕਾਰੀ ਵਜੋਂ ਤਾਇਨਾਤ ਹੈ। ਦੀਪਿਕਾ ਨੇ ਕਰਨਾਟਕ ਦੇ ਰਹਿਣ ਵਾਲੇ ਵਿਕਰਾਂਤ ਪਾਟਿਲ ਨਾਲ ਲਵ ਮੈਰਿਜ ਕੀਤੀ ਸੀ। ਵਿਕਰਾਂਤ ਤਾਮਿਲਨਾਡੂ ਕੈਡਰ (Tamil Nadu Cadre) ਦਾ ਆਈਪੀਐਸ ਅਧਿਕਾਰੀ ਸੀ। ਹਾਲਾਂਕਿ, ਵਿਆਹ ਤੋਂ ਬਾਅਦ, ਉਨ੍ਹਾਂ ਨੇ ਆਪਣਾ ਤਬਾਦਲਾ ਆਂਧਰਾ ਪ੍ਰਦੇਸ਼ ਵਿਚ ਕਰਵਾ ਲਿਆ ਸੀ।
IPS M. Deepika and Vikrant Patil
ਦੀਪਿਕਾ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ, “ਮੈਂ ਆਪਣੇ ਭਰਾ ਨੂੰ ਵੇਖ ਕੇ ਬਹੁਤ ਪ੍ਰੇਰਿਤ ਹੋਈ ਸੀ। ਮੇਰੇ ਭਰਾ ਨੇ 2012 ਵਿਚ UPSC ਪਾਸ ਕੀਤੀ ਸੀ ਇਸ ਲਈ ਮੈਂ ਆਪਣੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਪਰ ਮੇਰੇ ਲਈ ਸਭ ਤੋਂ ਮਹੱਤਵਪੂਰਣ ਗੱਲ ਆਈਪੀਐਸ ਬਣਨਾ ਸੀ। ਮੇਰੇ ਪਿਤਾ ਪਹਿਲਾਂ ਹੀ ਇਕ IPS ਅਧਿਕਾਰੀ ਸਨ, ਇਸ ਲਈ ਮੈਂ ਤਿਆਰੀ ਸ਼ੁਰੂ ਕੀਤੀ ਅਤੇ ਸਫਲਤਾ ਪ੍ਰਾਪਤ ਕੀਤੀ। ਮੇਰੇ ਪਿਤਾ ਬਚਪਨ ਵਿਚ ਬਹੁਤ ਸਾਰੀਆਂ ਦਿਲਚਸਪ ਕਹਾਣੀਆਂ ਸੁਣਾਉਂਦੇ ਸਨ। ਇਹੀ ਕਾਰਨ ਹੈ ਕਿ ਅਸੀਂ ਸਾਰਿਆਂ ਨੇ IPS ਬਣਨ ਦਾ ਫੈਸਲਾ ਕੀਤਾ।”