ਆਟੋ ਚਾਲਕ ਦੀ ਬਦਲੀ ਕਿਸਮਤ, ਜਿੱਤੀ 25 ਕਰੋੜ ਦੀ ਲਾਟਰੀ
Published : Sep 19, 2022, 11:07 am IST
Updated : Sep 19, 2022, 11:07 am IST
SHARE ARTICLE
 Changed fate of auto driver
Changed fate of auto driver

ਵਿਦੇਸ਼ ਜਾਣ ਲਈ ਲੋਨ ਲੈਣ ਦੀ ਕਰ ਰਿਹਾ ਸੀ ਤਿਆਰੀ

 

ਕੇਰਲ: ਇੱਕ ਆਟੋ ਚਾਲਕ ਨੇ ਐਤਵਾਰ ਨੂੰ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਜਿੱਤੀ ਹੈ। ਇਹ ਵਿਅਕਤੀ ਆਟੋ ਰਿਕਸ਼ਾ ਚਾਲਕ ਹੈ ਅਤੇ ਸ਼ੈੱਫ ਦਾ ਕੰਮ ਕਰਨ ਲਈ ਲੋਨ ਲੈ ਕੇ ਮਲੇਸ਼ੀਆ ਜਾਣ ਦੀ ਤਿਆਰੀ ਕਰ ਰਿਹਾ ਸੀ। ਕੇਰਲ ਦੇ ਸ਼੍ਰੀਵਾਰਾਹਮ ਦੇ ਰਹਿਣ ਵਾਲੇ ਅਨੂਪ ਨੇ ਲਾਟਰੀ ਜਿੱਤਣ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਲਾਟਰੀ ਟਿਕਟ 'ਟੀ-750605' ਖਰੀਦੀ ਸੀ।

ਲਾਟਰੀ ਦੇ ਇਸ ਮਾਮਲੇ ਵਿਚ ਦਿਲਚਸਪ ਗੱਲ ਇਹ ਹੈ ਕਿ ਉਸ ਦੀ 3 ਲੱਖ ਰੁਪਏ ਦੇ ਕਰਜ਼ੇ ਦੀ ਅਰਜ਼ੀ ਇਕ ਦਿਨ ਪਹਿਲਾਂ ਹੀ ਮਨਜ਼ੂਰ ਹੋ ਗਈ ਸੀ। ਅਨੂਪ ਨੇ ਏਜੰਸੀ ਜਿੱਥੋਂ ਉਸ ਨੇ ਲਾਟਰੀ ਟਿਕਟ ਖਰੀਦੀ ਸੀ, ਉੱਥੇ ਮੌਜੂਦ ਪੱਤਰਕਾਰਾਂ ਨੂੰ ਦੱਸਿਆ ਕਿ 'ਟੀ-750605' ਉਸ ਦੀ ਪਹਿਲੀ ਪਸੰਦ ਨਹੀਂ ਸੀ। ਉਸ ਨੇ ਕਿਹਾ ਕਿ ਉਸ ਨੇ ਜੋ ਪਹਿਲਾਂ ਟਿਕਟ ਖਰੀਦੀ ਸੀ, ਉਹ ਉਸ ਨੂੰ ਪਸੰਦ ਨਹੀਂ ਆਈ ਸੀ, ਇਸ ਲਈ ਉਸ ਨੇ ਦੂਜੀ ਟਿਕਟ ਲੈ ਕੇ ਜਿੱਤ ਪ੍ਰਾਪਤ ਕੀਤੀ।

ਮਲੇਸ਼ੀਆ ਯਾਤਰਾ ਅਤੇ ਲੋਨ ਬਾਰੇ ਅਨੂਪ ਨੇ ਕਿਹਾ- 'ਬੈਂਕ ਨੇ ਅੱਜ ਲੋਨ ਲਈ ਬੁਲਾਇਆ ਤਾਂ ਮੈਂ ਕਿਹਾ ਕਿ ਮੈਨੂੰ ਹੁਣ ਲੋਨ ਦੀ ਲੋੜ ਨਹੀਂ ਹੈ। ਹੁਣ ਮੈਂ ਮਲੇਸ਼ੀਆ ਵੀ ਨਹੀਂ ਜਾਵਾਂਗਾ।’ ਉਸ ਨੇ ਦੱਸਿਆ ਕਿ ਉਹ ਪਿਛਲੇ 22 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ ਅਤੇ ਹੁਣ ਤੱਕ ਉਸ ਨੂੰ 100 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 5 ਹਜ਼ਾਰ ਰੁਪਏ ਤੱਕ ਮਿਲ ਚੁੱਕਾ ਹੈ।

ਅਨੂਪ ਨੇ ਕਿਹਾ- 'ਮੈਨੂੰ ਜਿੱਤਣ ਦੀ ਉਮੀਦ ਨਹੀਂ ਸੀ, ਇਸ ਲਈ ਮੈਂ ਟੀਵੀ 'ਤੇ ਲਾਟਰੀ ਦੇ ਨਤੀਜੇ ਨਹੀਂ ਦੇਖੇ, ਪਰ ਜਦੋਂ ਮੈਂ ਆਪਣੇ ਫੋਨ 'ਤੇ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਮੈਂ ਜਿੱਤ ਗਿਆ ਹਾਂ। ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਿਆ ਅਤੇ ਮੈਂ ਆਪਣੀ ਪਤਨੀ ਨੂੰ ਦਿਖਾਇਆ।

ਉਸ ਨੇ ਕਿਹਾ ਕਿ ਇਹ ਜਿੱਤਣ ਵਾਲਾ ਨੰਬਰ ਹੈ।’ ਅਨੂਪ ਨੇ ਕਿਹਾ- ‘ਫਿਰ ਵੀ ਮੈਨੂੰ ਸ਼ੱਕ ਸੀ, ਇਸ ਲਈ ਮੈਂ ਟਿਕਟ ਦੀ ਤਸਵੀਰ ਉਸ ਔਰਤ ਨੂੰ ਭੇਜ ਦਿੱਤੀ ਜਿਸ ਨੇ ਲਾਟਰੀ ਵੇਚੀ ਸੀ। ਉਸ ਨੇ ਪੁਸ਼ਟੀ ਕੀਤੀ ਕਿ ਇਹ ਜੇਤੂ ਨੰਬਰ ਸੀ।


 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement